ਹੁਣ ਪੰਜਾਬ ਵਿੱਚ ਅੱਧੀ ਕੀਮਤ ਤੇ ਮਿਲਣਗੇ ਵੱਡੇ ਤੇ ਸਾਈਲੈਂਟ ਜਰਨੇਟਰ

ਜੇਕਰ ਤੁਸੀਂ ਵੱਡਾ ਡੀਜ਼ਲ ਜਰਨੇਟਰ ਲੈਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਬਹੁਤ ਵੱਡਾ ਮੌਕਾ ਹੈ 1 ਅਕਤੂਬਰ 2023 ਤੋਂ ਪੰਜਾਬ ਵਿੱਚ ਸੈਕੰਡ ਹੈਂਡ ਜਰਨੇਟਰ ਬਹੁਤ ਸਸਤੇ ਹੋ ਜਾਣਗੇ ਇਸਦਾ ਸਭ ਤੋਂ ਵੱਡਾ ਕਾਰਨ ਹੈ ਕੇ ਹੁਣ ਦਿੱਲੀ ਐਨਸੀਆਰ ਵਿੱਚ ਡੀਜ਼ਲ ਜਨਰੇਟਰ ਬੰਦ ਹੋ ਜਾਣਗੇ।

ਏਅਰ ਕੁਆਲਿਟੀ ਮੈਨੇਜਮੈਂਟ ਕਮਿਸ਼ਨ ਨੇ ਜੂਨ ਮਹੀਨੇ ਵਿੱਚ ਹੀ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਸਨ। ਇਸ ਵਾਰ ਗਰੇਡਡ ਰਿਸਪਾਂਸ ਐਕਸ਼ਨ ਪਲਾਨ ਯਾਨੀ ਗ੍ਰੈਪ 1 ਅਕਤੂਬਰ ਤੋਂ ਸ਼ੁਰੂ ਹੋ ਰਿਹਾ ਹੈ।

ਹੁਣ ਦਿੱਲੀ ਐਨਸੀਆਰ ਵਿੱਚ ਕਿਸੇ ਵੀ ਕਿਸਮ ਦਾ ਕੋਈ ਵੀ ਡੀਜ਼ਲ ਜਨਰੇਟਰ ਨਹੀਂ ਚੱਲ ਸਕੇਗਾ। ਇੱਕ ਅਕਤੂਬਰ ਤੋਂ ਦਿੱਲੀ ਐਨਸੀਆਰ ’ਚ ਡੀਜਲ ਜਨਰੇਟਰ ’ਤੇ ਬੈਨ ਲੱਗ ਜਾਵੇਗਾ। ਇਸਦਾ ਸਭ ਤੋਂ ਵੱਡਾ ਫਾਇਦਾ ਦਿੱਲੀ ਦੇ ਨਾਲ ਲੱਗਦੀਆਂ ਸਟੇਟਾਂ ਜਿਵੇ ਪੰਜਾਬ ,ਹਰਿਆਣਾ , ਉਤਰ ਪ੍ਰਦੇਸ਼ ਨੂੰ ਹੋਵੇਗਾ ।ਵੱਡੇ 45 kw ਤੋਂ 10 kw ਦੇ ਜਨਰੇਟਰ ਤੋਂ ਇਲਾਵਾ 3 ਤੋਂ ਲੈਕੇ 8 kw ਦੇ ਫਿਟਰ ਜਨਰੇਟਰ ਜੋ ਬਹੁਤ ਅਵਾਜ ਕਰਦੇ ਹਨ ਉਹ ਹੋਰ ਵੀ ਸਸਤੇ ਹੋ ਜਾਣਗੇ

ਪੰਜਾਬ ਵਿੱਚ ਵੱਡੇ ਤੇ ਸਾਈਲੈਂਟ ਜਰਨੇਟਰਾਂ ਦੀ ਬਹੁਤ ਮੰਗ ਹੈ ਜਿਸ ਤਰਾਂ ਦਿੱਲੀ ਵਿੱਚ 10 ਸਾਲ ਪੁਰਾਣੀਆਂ ਡੀਜ਼ਲ ਕਾਰਾਂ ਬੰਦ ਹੋਣ ਤੇ ਪੰਜਾਬ ਵਿੱਚ ਦਿਲੀ ਨੰਬਰ ਵੱਡੀਆਂ ਤੇ ਵਧੀਆ ਕੰਡੀਸ਼ਨ ਦੀਆਂ ਕਾਰਾਂ ਸਸਤੀ ਕੀਮਤ ਤੇ ਮਿਲਣ ਲੱਗ ਗਈਆਂ ਹਨ। ਉਸੇ ਤਰਾਂ ਹੁਣ ਪੰਜਾਬ ਵਿੱਚ ਦਿੱਲੀ ਵਿੱਚ ਵਰਤੇ ਜਾ ਰਹੇ ਸੈਕੰਡ ਹੈਂਡ ਜਰਨੇਟਰ ਮਿਲਣ ਲੱਗ ਜਾਣਗੇ ।