ਝੋਨਾ ਲਗਾਉਣ ਵਾਲੇ ਕਿਸਾਨਾਂ ਵਾਸਤੇ ਸਰਕਾਰ ਨੇ ਦਿੱਤਾ ਇਹ ਵੱਡਾ ਝਟਕਾ

ਸਰਕਾਰ ਵੱਲੋਂ ਕਿਸਾਨਾਂ ਨੂੰ ਇੱਕ ਵੱਡਾ ਝਟਕਾ ਦੇ ਦਿੱਤਾ ਗਿਆ ਹੈ। ਪੂਸਾ 44 ਕਿਸਮ ਦੇ ਝੋਨੇ ਦੀ ਖੇਤੀ ਕਰਨ ਵਾਲੇ ਕਿਸਾਨਾ ਲਈ ਇੱਕ ਮਾੜੀ ਖ਼ਬਰ ਸਾਹਮਣੇ ਆ ਰਹੀ ਹੈ। ਦਰਅਸਲ ਪੰਜਾਬ ਅਤੇ ਹਰਿਆਣਾ ਵਿੱਚ ਬੀਜੀ ਜਾਂਦੀ ਝੋਨੇ ਦੀ ਪੂਸਾ 44 ਕਿਸਮ ਦੇ ਪੱਕਣ ਵਿੱਚ ਲੰਬਾ ਸਮਾਂ ਲੈਣ ਅਤੇ ਜਿਆਦਾ ਪਾਣੀ ਵਰਤੇ ਜਾਣ ਨੂੰ ਧਿਆਨ ਵਿੱਚ ਰੱਖਦੇ ਹੋਏ ਸਰਕਾਰ ਵੱਲੋਂ ਅਗਲੇ ਖਰੀਦ ਸੀਜ਼ਨ ਤੋਂ ਇਸ ਕਿਸਮ ਦੇ ਝੋਨੇ ਦੀ ਖਰੀਦ ਬੰਦ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ।

ਸਰਕਾਰੀ ਸੂਤਰਾਂ ਅਨੁਸਾਰ ਭਾਰਤ ਸਰਕਾਰ ਵੱਲੋਂ ਮਾਰਚ ਦੇ ਪਹਿਲੇ ਹਫਤੇ ਰਾਜਾਂ ਦੇ ਮੁੱਖ ਸਕੱਤਰਾਂ ਨਾਲ ਕੀਤੀ ਮੀਟਿੰਗ ਵਿੱਚ ਇਹ ਫੈਸਲਾ ਲਿਆ ਗਿਆ ਹੈ ਕਿ ਪੂਸਾ 44 ਦੀ ਪੈਦਾਵਾਰ ਘਟਾਉਣ ਲਈ ਇਸਦੀ ਸਰਕਾਰੀ ਖਰੀਦ ਬੰਦ ਕਰਨ ਬਾਰੇ ਵਿਚਾਰ ਕੀਤਾ ਜਾਵੇ। ਸਰਕਾਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੂਸਾ 44 ਅਤੇ ਪੀਲੀ ਪੂਸਾ ਵਰਗੀਆਂ ਕਿਸਮਾਂ ਪੱਕਣ ਵਿੱਚ ਲਗਭਗ 130 ਦਿਨ ਲੈਂਦੀਆਂ ਹਨ ਜਦਕਿ PAU ਵੱਲੋਂ ਤਿਆਰ ਕੀਤੀਆਂ ਗਈਆਂ ਕਿਸਮਾਂ 100 ਦਿਨਾਂ ਵਿੱਚ ਪੱਕ ਜਾਂਦੀਆਂ ਹਨ।

ਪੂਸਾ ਕਿਸਮ ਦੇ ਪੱਕਣ ਵਿੱਚ ਇੱਕ ਮਹੀਨਾ ਵੱਧ ਲੱਗਦਾ ਹੈ ਜਿਸ ਕਾਰਨ ਪਾਣੀ ਦੀ ਵਰਤੋਂ ਵੱਧ ਹੁੰਦੀ ਹੈ ਅਤੇ ਖਾਦਾਂ ਤੇ ਮਜਦੂਰੀ ਵੀ ਵੱਧ ਲੱਗਦੀ ਹੈ। ਪਛੇਤ ਪੱਕਣ ਨਾਲ ਕਣਕ ਦੀ ਬਿਜਾਈ ਲਈ ਸਮਾਂ ਵਿੱਚ ਘਟ ਜਾਂਦਾ ਹੈ ਅਤੇ ਨਾੜ ਨੂੰ ਅੱਗ ਲਾਉਣ ਨਾਲ ਵਾਤਾਵਰਨ ਪ੍ਰਭਾਵਿਤ ਹੁੰਦਾ ਹੈ। ਤੁਹਾਨੂੰ ਦੱਸ ਦੇਈਏ ਕਿ ਪੰਜਾਬ ਵਿੱਚ ਲਗਭਗ 20 ਫੀਸਦੀ ਦੇ ਕਰੀਬ ਰਕਬੇ ਵਿੱਚ ਪੂਸਾ 44 ਕਿਸਮ ਦਾ ਝੋਨਾ ਬੀਜਿਆ ਜਾਂਦਾ ਹੈ ।

ਝੋਨੇ ਦੀ ਇਹ ਕਿਸਮ ਪ੍ਰਤੀ ਹੈਕਟੇਅਰ ਲਗਭਗ 2 ਕਵਿੰਟਲ ਵੱਧ ਝਾੜ ਦਿੰਦੀ ਹੈ ਇਸੇ ਕਾਰਨ ਬਹੁਤ ਸਾਰੇ ਕਿਸਾਨ ਇਸ ਕਿਸਮ ਦਾ ਝੋਨਾ ਲਾਉਂਦੇ ਹਨ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਪੂਸਾ 44 ਦੇ ਚੌਲ ਵੱਧ ਨਿਕਲਣ ਕਾਰਨ ਖਰੀਦਦਾਰ ਇਸਨੂੰ ਤਰਜੀਹ ਦਿੰਦੇ ਹਨ ਅਤੇ ਕਿਸਾਨ ਵੀ ਇਸਦੇ ਝਾੜ ਤੋਂ ਖੁਸ਼ ਹਨ। ਪਰ ਪਤਾ ਨਹੀਂ ਸਰਕਾਰ ਨੂੰ ਕਿਸ ਗੱਲ ਦੀ ਤਕਲੀਫ ਹੈ। ਜੇਕਰ ਸਰਕਾਰ ਵੱਲੋਂ ਇਹ ਫੈਸਲਾ ਲਿਆ ਜਾਂਦਾ ਹੈ ਤਾਂ ਇਹ ਸੂਬੇ ਦੇ ਬਹੁਤ ਸਾਰੇ ਕਿਸਾਨਾਂ ਨੂੰ ਨੁਕਸਾਨ ਪਹੁੰਚ ਸਕਦਾ ਹੈ।