ਇਨ੍ਹਾਂ 9 ਦੇਸ਼ਾਂ ਦੀ ਤੁਸੀਂ ਲੈ ਸਕਦੇ ਹੋ ਸਿੱਧੀ PR, ਜਾਣੋ ਪੂਰਾ ਖਰਚਾ

ਹਰ ਸਾਲ ਬਹੁਤ ਸਾਰੇ ਪੰਜਾਬੀ ਨੌਜਵਾਨ ਵਿਦੇਸ਼ਾਂ ਵਿੱਚ ਪੜ੍ਹਾਈ ਜਾਂ ਫਿਰ ਕੰਮ ਕਰਨ ਲਈ ਜਾਂਦੇ ਹਨ। ਵਿਦੇਸ਼ਾਂ ਵਿੱਚ ਜਾ ਰਹੇ ਲਗਭਗ ਸਾਰੇ ਪੰਜਾਬੀਆਂ ਦਾ ਇਕੋ ਹੀ ਮਕਸਦ ਹੁੰਦਾ ਹੈ ਕਿ ਉਹ ਕਿਸੇ ਤਰਾਂ ਉਸ ਦੇਸ਼ ਦੀ ਨਾਗਰੀਕਤਾ ਹਾਸਲ ਕਰ ਸਕਣ।ਤਾਂ ਜੋ ਉਹ ਬੇਝਿਜਕ ਹੋ ਕੇ ਉਸ ਦੇਸ਼ ਦੇ ਵਿੱਚ ਕੰਮ -ਕਾਰ ਕਰ ਸਕੇ। ਪਰ ਕਿਸੇ ਦੇਸ਼ ਦੀ ਨਾਗਰੀਕਤਾ ਹਾਸਲ ਕਰਨ ਦੇ ਲਈ ਕਈ ਸਾਲ ਲੱਗ ਜਾਂਦੇ ਹਨ।

ਹਾਲਾਂਕਿ ਕਈ ਦੇਸ਼ ਅਜਿਹੇ ਵੀ ਹਨ ਜਿੱਥੇ ਤੂਹਾਨੂੰ ਨਾਗਰੀਕਤਾ ਦੇ ਲਈ ਸਾਲਾਂ ਦਾ ਇੰਤੇਜ਼ਾਰ ਕਰਨ ਦੀ ਜ਼ਰੂਰਤ ਨਹੀਂ ਹੈ। ਕਿਉਂਕਿ ਇਨ੍ਹਾਂ ਦੇਸ਼ਾਂ ਵਿੱਚ ਪੈਸੇ ਦੇ ਕੇ ਵੀ PR ਮਿਲ ਜਾਂਦੀ ਹੈ। ਦੱਸ ਦਈਏ ਕਿ ਕੁੱਲ 30 ਦੇਸ਼ ਅਜਿਹੇ ਹਨ ਜਿਥੇ ਤੁਸੀਂ ਪੈਸੇ ਦੇਕੇ ਉਸ ਦੇਸ਼ ਦੀ ਨਾਗਰੀਕਤਾ ਹਾਸਲ ਕਰ ਸਕਦੇ ਹੋ। ਅੱਜ ਅਸੀਂ ਤੁਹਾਨੂੰ ਇਨ੍ਹਾਂ ਵਿਚੋਂ ਕੁਲ 9 ਦੇਸ਼ਾਂ ਬਾਰੇ ਜਾਣਕਾਰੀ ਦੇਵਾਂਗੇ।

ਸਭਤੋਂ ਪਹਿਲੇ ਦੇਸ਼ ਦਾ ਨਾਮ ਹੈ ਗ੍ਰੇਨਾਡਾ(Grenada)। ਗ੍ਰੇਨਾਡਾ ਦੇਸ਼ ਦੀ ਨਾਗਰਿਕਤਾ ਤੁਸੀ ਨਿਵੇਸ਼ ਕਰਕੇ ਪ੍ਰਾਪਤ ਕਰ ਸਕਦੇ ਹੋ। ਇਸ ਲਈ ਤੁਹਾਨੂੰ ਘੱਟੋ ਘੱਟ 150,000 ਅਮਰੀਕੀ ਡਾਲਰ ਖਰਚ ਕਰਨ ਦੀ ਜ਼ਰੂਰਤ ਹੋਏਗੀ। ਇਹ ਸਾਰਾ ਪੈਸੇ ਉਥੋਂ ਦੀ ਸਰਕਾਰ ਦੁਆਰਾ ਮਾਨਤਾ ਪ੍ਰਾਪਤ ਹੋਣਾ ਚਾਹੀਦਾ ਹੈ। ਦੂਸਰਾ ਦੇਸ਼ ਹੈ ਸੈਂਟ ਲੂਸੀਆ(Saint Lucia)। ਇਥੋਂ ਦੀ PR ਤੁਸੀ 300,000 ਅਮਰੀਕੀ ਡਾਲਰ ਖਰਚ ਕਰਕੇ ਹਾਸਲ ਕਰ ਸਕਦੇ ਹੋ।

ਦੇਸ਼ ਹੈ ਨੇਵਿਸ (Nevis)। ਜਿਥੇ ਤੁਸੀ 150,000 ਅਮਰੀਕੀ ਡਾਲਰ ਖ਼ਰਚ ਕਰਕੇ PR ਪ੍ਰਾਪਤ ਕਰ ਸਕਦੇ ਹੋ। ਤੁਹਾਨੂੰ ਜਿਆਦਾ ਇੰਤਜ਼ਾਰ ਨਹੀਂ ਕਰਨਾ ਪਵੇਗਾ ਅਤੇ ਤੁਰੰਤ ਹੀ ਤੁਸੀਂ ਇਸ ਦੇਸ਼ ਦੇ ਨਾਗਰਿਕ ਬਣ ਜਾਵੋਗੇ। ਇਸ ਦੇਸ਼ ਵਿੱਚ ਤੁਸੀਂ ਦੋਹਰੀ ਨਾਗਰੀਕਤਾ ਦੇ ਨਾਲ ਰਹਿ ਸਕਦੇ ਹੋ।

ਚੌਥਾ ਦੇਸ਼ ਹੈ ਡੋਮਿਨਿਕਾ (Dominica)। ਇਸ ਦੇਸ਼ ਦੀ ਨਾਗਰੀਕਤਾ ਦੇ ਲਈ ਤੁਹਾਨੂੰ ਅਮਰੀਕਾ ਦੇ ਇੱਕ ਲੱਖ ਡਾਲਰ ਖਰਚਣੇ ਪੈਣਗੇ। ਪੰਜਵਾਂ ਦੇਸ਼ ਹੈ ਤੁਰਕੀ। ਤੁਰਕੀ ਦੀ ਨਾਗਰੀਕਤਾ ਤੁਸੀਂ 250,000 ਅਮਰੀਕੀ ਡਾਲਰ ਖਰਚ ਕਰਕੇ ਪ੍ਰਾਪਤ ਕਰ ਸਕਦੇ ਹੋ। ਛੇ ਨੰਬਰ ਤੇ ਆਉਂਦਾ ਹੈ ਮਾਲਟਾ (Malta – Country in Europe)। ਤੁਸੀਂ ਕਰੀਬ 738,000 ਯੂਰੋ ਖਰਚ ਕਰਕੇ ਮਾਲਟਾ ਦੇਸ਼ ਦੀ ਪੱਕੀ ਨਾਗਰੀਕਤਾ ਹਾਸਲ ਕਰ ਸਕੋਗੇ।

ਸੱਤਵਾਂ ਦੇਸ਼ ਹੈ ਆਸਟਰੀਆ । ਆਸਟਰੀਆ ਦੀ ਨਾਗਰਿਕਤਾ ਲੈਣ ਲਈ ਤੁਹਾਨੂੰ ਘੱਟੋ ਘੱਟ 3 ਮਿਲੀਅਨ ਯੂਰੋ ਖਰਚਣ ਦੀ ਜ਼ਰੂਰਤ ਹੋਵੇਗੀ। ਅੱਠਵੇਂ ਨੰਬਰ ਤੇ ਆਉਂਦਾ ਹੈ ਮੋਂਟੇਨੇਗਰੋ। ਇਸ ਦੇਸ਼ ਦੀ PR ਤੁਸੀਂ 350,000 ਯੂਰੋ ਵਿੱਚ ਲੈ ਸਕਦੇ ਹੋ। ਨੌਵੇਂ ਨੰਬਰ ਤੇ ਆਉਂਦਾ ਹੈ ਐਂਟੀਗੁਆ ਅਤੇ ਬਾਰਬੂਡਾ। ਇਸ ਦੇਸ਼ ਦੇ ਵਿੱਚ ਨਾਗਰੀਕਤਾ ਤੁਸੀਂ 100,000 ਅਮਰੀਕੀ ਡਾਲਰ ਖਰਚ ਕਰਕੇ ਲੈ ਸਕਦੇ ਹੋ।