ਕਣਕ ਦੀ ਬਿਜਾਈ ਸਮੇਂ ਕਦੇ ਨਾ ਕਰੋ ਇਹ 5 ਗਲਤੀਆਂ, ਝਾੜ ‘ਤੇ ਪੈਂਦਾ ਹੈ ਅਸਰ

ਝੋਨੇ ਦਾ ਸੀਜ਼ਨ ਲਗਭਗ ਖਤਮ ਹੋ ਗਿਆ ਹੈ ਅਤੇ ਹੁਣ ਕਣਕ ਦੀ ਬਿਜਾਈ ਦਾ ਸਮਾਂ ਬਿਲਕੁਲ ਸਿਰ ‘ਤੇ ਹੈ। ਇਨ੍ਹਾਂ ਦਿਨਾਂ ਵਿੱਚ ਕਿਸਾਨਾਂ ਸਾਹਮਣੇ ਕਾਫੀ ਚੁਣੌਤੀਆਂ ਹੁੰਦੀਆਂ ਹਨ। ਜਿਵੇਂ ਕਿ ਕਣਕ ਦੀ ਕਿਹੜੀ ਕਿਸਮ ਦੀ ਚੋਣ ਕਰੀਏ, ਕਣਕ ਕਿਸ ਤਰੀਕੇ ਨਾਲ ਬੀਜੀ ਜਾਵੇ ਤਾਂ ਜੋ ਚੰਗਾ ਝਾੜ ਲਿਆ ਜਾ ਸਕੇ।

ਕਣਕ ਬੀਜਣ ਸਮੇਂ ਕਿਸਾਨ ਵੀਰ ਕਈ ਗਲਤੀਆਂ ਕਰ ਦਿੰਦੇ ਹਨ। ਜਿਸ ਕਾਰਨ ਝਾੜ ਚੰਗਾ ਨਹੀਂ ਮਿਲਦਾ ਅਤੇ ਕਣਕ ਦੀ ਕੁਆਲਿਟੀ ‘ਤੇ ਵੀ ਅਸਰ ਪੈਂਦਾ ਹੈ। ਇਸ ਲਈ ਅੱਜ ਅਸੀਂ ਤੁਹਾਨੂੰ ਇਨ੍ਹਾਂ ਗਲਤੀਆਂ ਬਾਰੇ ਜਾਣਕਾਰੀ ਦੇਵਾਂਗੇ ਤਾਂ ਜੋ ਤੁਸੀਂ ਕਣਕ ਬੀਜਣ ਸਮੇਂ ਇਹ ਗਲਤੀਆਂ ਨਾ ਕਰੋ ਅਤੇ ਚੰਗਾ ਝਾੜ ਲੈ ਸਕੋ।

ਸਭਤੋਂ ਪਹਿਲੀ ਗਲਤੀ ਦੀ ਗੱਲ ਕਰੀਏ ਤਾਂ ਬਹੁਤੇ ਕਿਸਾਨ ਕਣਕ ਬੀਜਣ ਸਮੇਂ ਬੀਜ ਦੀ ਡੂੰਘਾਈ ਤੇ ਧਿਆਨ ਨਹੀਂ ਦਿੰਦੇ। ਤੁਹਾਨੂੰ ਦੱਸ ਦੇਈਏ ਕਿ ਬੀਜ ਦੇ ਵਿੱਚ ਕਾਫੀ ਲਿਮਟਿਡ ਖੁਰਾਕ ਹੁੰਦੀ ਹੈ ਅਤੇ ਉਹ ਖੁਰਾਕ ਖਾ ਕੇ ਹੀ ਪੌਦੇ ਨੇ ਬਾਹਰ ਆਉਣਾ ਹੁੰਦਾ ਹੈ, ਬਾਹਰ ਆਉਣ ਤੋਂ ਬਾਅਦ ਹੀ ਪੌਦੇ ਦੀਆਂ ਜੜਾਂ ਆਪਣਾ ਕੰਮ ਸ਼ੁਰੂ ਕਰਦੀਆਂ ਹਨ।

ਕਈ ਕਿਸਾਨ ਬੀਜ ਦੀ ਡੂੰਘਾਈ ਜਿਆਦਾ ਰੱਖ ਦਿੰਦੇ ਹਨ। ਜਿਸ ਕਾਰਨ ਪੌਦੇ ਦੀ ਖੁਰਾਕ ਜਿਆਦਾ ਸਮੇਂ ਤੱਕ ਨਹੀਂ ਚਲਦੀ ਅਤੇ ਪੌਦਾ ਕਮਜ਼ੋਰ ਹੋ ਜਾਂਦਾ ਹੈ। ਇਸੇ ਕਾਰਨ ਅੱਗੇ ਜਾਕੇ ਚੰਗੀ ਫੋਟ ਨਹੀਂ ਹੁੰਦੀ ਅਤੇ ਇਸਦਾ ਸਿੱਧਾ ਅਸਰ ਝਾੜ ਅਤੇ ਕਣਕ ਦੀ ਕੁਆਲਿਟੀ ਉੱਤੇ ਦੇਖਣ ਨੂੰ ਮਿਲਦਾ ਹੈ। ਇਸ ਲਈ ਤੁਹਾਨੂੰ ਇਸ ਬਾਰੇ ਸਾਰੀ ਜਾਣਕਾਰੀ ਹੋਣੀ ਜਰੂਰੀ ਹੈ ਕਿ ਬੀਜ ਦੀ ਡੂੰਘਾਈ ਕਿੰਨੀ ਹੋਣੀ ਚਾਹੀਦੀ ਹੈ।

ਜਿਵੇਂ ਕਿ ਕਣਕ ਦੀ ਜਿਸ ਵੀ ਕਿਸਮ ਦਾ ਕੱਦ 100 ਸੈਂਟੀਮੀਟਰ ਤੋਂ ਘੱਟ ਹੋਵੇ ਉਸਦੇ ਬੀਜ ਦੀ ਡੂੰਘਾਈ 3 ਤੋਂ ਸਾਢੇ 3 ਸੈਂਟੀਮੀਟਰ ਹੋਣੀ ਚਾਹੀਦੀ ਹੈ। ਇਸ ਸਬੰਧੀ ਪੂਰੀ ਜਾਣਕਾਰੀ ਅਤੇ ਬਾਕੀ ਗਲਤੀਆਂ ਬਾਰੇ ਜਾਨਣ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ…..

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us unnatkheti@gmail.com