ਜਾਣੋ Yamaha RX 100 ਨੂੰ ਕਿਉਂ ਕਰਨਾ ਪਿਆ ਬੰਦ ਅਤੇ ਇਸ ਬਾਈਕ ਨਾਲ ਜੁੜੀਆਂ ਕੁਝ ਹੋਰ ਰੌਚਕ ਗੱਲਾਂ

Yamaha ਸ਼ੁਰੂ ਤੋਂ ਹੀ ਵਧੀਆ ਬਾਇਕ ਬਣਾਉਣ ਲਈ ਮਸ਼ਹੂਰ ਰਿਹਾ ਹੈ। 80 ਦੇ ਦਸ਼ਕ ਵਿੱਚ ਯਾਮਹਾ ਨੇ ਭਾਰਤੀ ਬਾਜ਼ਾਰ ਵਿੱਚ ਆਪਣੀ Yamaha RX 100 ਨੂੰ ਲਾਂਚ ਕੀਤਾ ਸੀ। ਉਸ ਦੌਰ ਵਿੱਚ ਇਸ ਬਾਇਕ ਨੇ ਆਪਣੀ ਪਰਫਾਰਮੈਂਸ ਦੇ ਬਲ ਤੇ ਬਾਇਕਰਸ ਨੂੰ ਆਪਣਾ ਦੀਵਾਨਾ ਬਣਾ ਦਿੱਤਾ ਸੀ।

ਸਿਰਫ਼ 100 ਸੀਸੀ ਦੀ ਸਮਰੱਥਾ ਵਾਲੀ ਇਹ ਬਾਇਕ ਆਪਣੇ ਸ਼ਾਨਦਾਰ ਪਿਕਅਪ ਅਤੇ ਰਫਤਾਰ ਕਰਕੇ ਕਾਫੀ ਚਰਚਾ ਵਿਚ ਰਹੀ। ਭਾਵੇ ਹੀ ਅੱਜ ਦੇਸ਼ ਦੀਆਂ ਸੜਕਾਂ ਉੱਤੇ ਬਜਾਜ਼, ਟੀਵੀਐਸ, ਕੇਟੀਐਮ ਦੀਆਂ ਕਈ ਸ਼ਾਨਦਾਰ ਸਪੋਰਟਸ ਬਾਇਕਸ ਮੌਜੂਦ ਹੋਣ ਪਰ Yamaha RX 100 ਦੇ ਚਾਹੁਣ ਵਾਲਿਆਂ ਵਿੱਚ ਕੋਈ ਕਮੀ ਨਹੀਂ ਆਈ ਹੈ।

ਅੱਜ ਵੀ ਬਹੁਤ ਸਾਰੇ ਅਜਿਹੇ ਲੋਕ ਹਨ ਜੋ ਕਿ Yamaha RX 100 ਖਰੀਦਣਾ ਚਾਹੁੰਦੇ ਹਨ।ਇਸ ਬਾਇਕ ਵਿੱਚ ਕੰਪਨੀ ਨੇ 98 ਸੀਸੀ ਦੀ ਸਮਰੱਥਾ ਦਾ 2-ਸਟਰੋਕ, ਏਅਰ ਕੂਲਡ ਇੰਜਨ ਦਾ ਪ੍ਰਯੋਗ ਕੀਤਾ ਸੀ। ਜੋ ਕਿ 11 BHP ਦੀ ਪਾਵਰ ਅਤੇ 10.39 NM ਦਾ ਟਾਰਕ ਜੇਨਰੇਟ ਕਰਦਾ ਸੀ।

ਆਪਣੇ ਸੈਗਮੇਂਟ ਵਿੱਚ ਇੰਨਾ ਪਾਵਰ ਦੇਣ ਵਾਲੀ ਇਹ ਇਕਲੌਤੀ ਬਾਇਕ ਸੀ। ਕੰਪਨੀ ਨੇ ਇਸ ਬਾਇਕ ਦਾ ਪ੍ਰੋਡਕਸ਼ਨ ਸਰਕਾਰੀ ਰੂਲਜ਼ ਦੇ ਚਲਦੇ ਸੰਨ 1996 ਵਿੱਚ ਬੰਦ ਕਰ ਦਿੱਤਾ। ਇਸਦੇ ਬੰਦ ਹੋਣ ਦਾ ਮੁੱਖ ਕਾਰਨ ਇਸਦਾ 2 ਸਟ੍ਰੋਕ ਇੰਜਨ ਹੋਣਾ ਸੀ ਜੋ ਕੇ ਜ਼ਿਆਦਾ ਪ੍ਰਦੂਸ਼ਣ ਫਲਾਉਂਦਾ ਸੀ ਤੇ 1996 ਵਿੱਚ ਨਵੇਂ ਭਾਰਤੀ ਪ੍ਰੋਟੋਕੋਲ ਤੇ ਪੂਰਾ ਨਹੀਂ ਉਤਰਦਾ ਸੀ ।ਇਸ ਲਈ ਇਸਨੂੰ ਬੰਦ ਕਰਨਾ ਪਿਆ ਤਾਂ ਆਓ ਜਾਣਦੇ ਹਾਂ ਇਸ ਬਾਇਕ ਨਾਲ ਜੁੜੀਆਂ ਕੁੱਝ ਰੋਚਕ ਗੱਲਾਂ..

  • Yamaha RX100 ਨੂੰ ਪਹਿਲੀ ਵਾਰ ਨਵੰਬਰ 1985 ਵਿੱਚ ਲਾਂਚ ਕੀਤਾ ਗਿਆ ਸੀ
  • ਕੰਪਨੀ ਨੇ ਮਾਰਚ 1996 ਵਿੱਚ ਇਸਦਾ ਪ੍ਰੋਡਕਸ਼ਨ ਬੰਦ ਕਰ ਦਿੱਤਾ।
  • 100 CC ਦੀ ਸਮਰੱਥਾ ਵਿੱਚ ਇਹ ਦੇਸ਼ ਦੀ ਸਭਤੋਂ ਚੰਗੀ ਬਾਇਕ ਸੀ।
  • ਸੇਕੇਂਡ ਹੈਂਡ ਬਾਇਕ ਦੇ ਤੌਰ ਉੱਤੇ ਅੱਜ ਵੀ ਇਸਨੂੰ ਸਭਤੋਂ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ।
  • ਆਪਣੇ ਸੇਗਮੇਂਟ ਦੀ ਇਹ ਪਹਿਲੀ ਬਾਇਕ ਹੈ ਜਿਸਦੇ ਸੈਕੇਂਡ ਹੈਂਡ ਮਾਡਲ ਨੂੰ 1 ਲੱਖ ਰੁਪਏ ਤੱਕ ਵੇਚਿਆ ਗਿਆ ਹੈ।
  • ਲਾਂਚ ਦੇ ਸਮੇ ਇਸਦੀ ਆਨ ਰੋਡ ਕੀਮਤ ਤਕਰੀਬਨ 19,764 ਹਜਾਰ ਰੁਪਏ ਸੀ।
  • ਕਈ ਅਥਾਰਟੀਆਂ ਨੇ ਇਸਦੇ ਇੰਜਨ ਨੂੰ ਖੋਲਕੇ ਚੈੱਕ ਕੀਤਾ ਹੈ ਕਿ, ਕੀ ਸੱਚ-ਮੁੱਚ ਇਸ ਵਿੱਚ 100 ਸੀਸੀ ਦੇ ਇੰਜਨ ਦਾ ਇਸਤੇਮਾਲ ਹੋਇਆ ਹੈ।
  • ਇਹ ਬਾਈਕ 7 ਸੇਕੇਂਡ ਵਿੱਚ ਹੀ 100 ਕਿਲੋਮੀਟਰ ਪ੍ਰਤੀਘੰਟਾ ਦੀ ਰਫਤਾਰ ਫੜ੍ਹ ਸਕਦੀ ਸੀ ਅਤੇ ਇਸ ਦੀ ਟਾਪ ਸਪੀਡ ਵੀ 100 ਕਿ.ਮੀ ਸੀ।
  • ਅਜਿਹੀਆਂ ਵੀ ਗੱਲਾਂ ਕਹੀਆਂ ਜਾਂਦੀਆਂ ਹਨ ਕਿ ਅਪਰਾਧੀ ਇਸ ਬਾਇਕ ਨੂੰ ਖਾਸਾ ਪਸੰਦ ਕਰਦੇ ਸੀ, ਤਾਂਕਿ ਉਹ ਆਸਾਨੀ ਨਾਲ ਵਾਰਦਾਤ ਨੂੰ ਅੰਜਾਮ ਦੇਕੇ ਭੱਜ ਸਕਣ।