ਆਉਣ ਵਾਲੇ ਇਨ੍ਹਾਂ ਦਿਨਾਂ ਵਿੱਚ ਪੰਜਾਬ ਦੇ ਕਈ ਹਿੱਸਿਆਂ ਵਿੱਚ ਮੀਹ ਅਤੇ ਗੜ੍ਹੇਮਾਰੀ ਦੀ ਸੰਭਾਵਨਾ

ਪਰ ਆਉਣ ਵਾਲੇ ਕੁਝ ਦਿਨਾਂ ਵਿਚ ਮੌਸਮ ਬਦਲਣ ਵਾਲਾ ਹੈ ਜਿਸ ਕਰਨ ਕੁਝ ਕਿਸਾਨਾਂ ਨੂੰ ਨੁਕਸਾਨ ਵੀ ਉਠਾਉਣਾ ਪੈ ਸਕਦਾ ਹੈ ।ਇੱਕ ਤਕੜਾ ਪੱਛਮੀ ਸਿਸਟਮ ਪਰਸੋਂ ਦਿਵਾਲੀ ਵਾਲੇ ਦਿਨ ਜਾਣਕਿ 14 ਨਵੰਬਰ ਨੂੰ ਪਾਕਿ ਪੁੱਜੇਗਾ, ਫਲਸਰੂਪ ਖਿੱਤੇ ਪੰਜਾਬ ਚ ਟੁੱਟਵੀਂ ਬੱਦਲਵਾਈ ਆਓੁਣੀ ਸ਼ੁਰੂ ਹੋ ਜਾਵੇਗੀ ਖਾਸਕਰ ਪਾਕਿ ਬਾਰਡਰ ਖੇਤਰ ਚ, ਜਿੱਥੇ ਕਿ ਦਿਵਾਲੀ ਦੀ ਸ਼ਾਮ 2-4 ਥਾਂ ਕਿਣਮਿਣ ਜਾਂ ਹਲਕੀ ਕਾਰਵਾਈ ਤੋਂ ਇਨਕਾਰ ਨਹੀਂ। ਕਣਕ ਦੀ ਬਿਜਾਈ ਕਰ ਰਹੇ ਕਿਸਾਨ ਭਰਾਵਾ ਨੂੰ ਸਲਾਹ ਹੈ ਕਿ ਮੀਂਹ ਨੂੰ ਦੇਖਦੇ ਹੋਏ ਫ਼ਿਲਹਾਲ ਬਿਜਾਈ ਦਾ ਕੰਮ ਰੋਕ ਲਿਆ ਜਾਵੇ। ਕਿਸਾਨ ਮੌਸਮ ਦੇ ਹਿਸਾਬ ਨਾਲ ਫ਼ਸਲਾਂ ਨੂੰ ਪਾਣੀ ਲਾਉਣ ਦਾ ਧਿਆਨ ਰੱਖਣ

15 ਨਵੰਬਰ ਵਾਲੇ ਦਿਨ ਪੰਜਾਬ ਦੇ ਜਿਆਦਾਤਰ ਹਿੱਸਿਆਂ ਚ ਜ਼ਬਰਦਸਤ ਗਰਜ-ਚਮਕ ਤੇ ਠੰਡੀਆਂ ਦੱਖਣ-ਪੂਰਬੀ ਹਵਾਵਾਂ ਨਾਲ ਦਰਮਿਆਨੀ ਬਾਰਿਸ਼ ਦੀ ਸੰਭਾਵਨਾ ਹੈ। ਤਕੜੇ ਗਰਜ-ਚਮਕ ਵਾਲੇ ਬੱਦਲ 15 ਨਵੰਬਰ ਸਵੇਰ ਤੇ ਦੁਪਹਿਰ ਦੱਖਣ-ਪੱਛਮੀ ਪੰਜਾਬ ਚ ਬਣ ਛਰਾਟੇ ਪਾਓੁਣੇ ਸ਼ੁਰੂ ਕਰ ਦੇਣਗੇ ਜੋ ਰੁਕ-ਰੁਕ ਕੇ 16 ਨਵੰਬਰ ਤੱਕ ਓੁੱਤਰ-ਪੂਰਬੀ ਪੰਜਾਬ ਤੱਕ ਜਾਰੀ ਰਹਿਣਗੇ। ਇਸ ਦੌਰਾਨ ਸੂਬੇ ਦੇ ਕਈ ਇਲਾਕਿਆਂ ਚ ਗੜ੍ਹੇਮਾਰੀ ਵੀ ਹੋਵੇਗੀ।

ਗਰਜ-ਚਮਕ ਵਾਲੇ ਬੱਦਲਾਂ ਦਾ ਨਿਰਮਾਣ ਗੰਗਾਨਗਰ, ਹਨੂੰਮਾਨਗੜ੍ਹ, ਫਾਜ਼ਿਲਕਾ, ਅਬੋਹਰ, ਮਲੋਟ, ਡੱਬਵਾਲੀ ਤੇ ਸਿਰਸਾ ਖੇਤਰ ਤੋਂ ਸ਼ੁਰੂ ਹੋ ਸਕਦਾ ਹੈ।
ਦੱਖਣ-ਪੱਛਮੀ ਪੰਜਾਬ ਦੇ ਬਠਿੰਡਾ, ਮਾਨਸਾ, ਫਰੀਦਕੋਟ, ਫਾਜ਼ਿਲਕਾ, ਫਿਰੋਜ਼ਪੁਰ, ਬਰਨਾਲਾ, ਮੋਗਾ, ਫਤੇਹਾਬਾਦ, ਸਿਰਸਾ, ਸੰਗਰੂਰ ਜਿਲ੍ਹਿਆਂ, ਜਗਰਾਓੁਂ-ਰਾਏਕੋਟ ਤਹਿਸੀਲ ਤੇ ਮਾਝਾ ਡਿਵੀਜ਼ਨ ਚ ਗਰਜ-ਚਮਕ ਵਾਲੇ ਬੱਦਲ ਜਿਆਦਾ ਤਕੜੇ ਰਹਿਣ ਦੀ ਓੁਮੀਦ ਹੈ ਜਿਸ ਕਾਰਨ ਇਹਨਾਂ ਇਲਾਕਿਆਂ ਚ ਬਿਜਲੀ ਡਿੱਗਣ ਦੀ ਦਰ ਵੱਧ ਰਹੇਗੀ ਤੇ ਭਾਰੀ ਮੀਂਹ ਦੇ ਛਰਾਟਿਆਂ ਨਾਲ ਕਿਤੇ-ਕਿਤੇ ਗੜ੍ਹੇਮਾਰੀ ਦੇ ਵਧੇਰੇ ਆਸਾਰ ਹਨ।

ਬਾਰਿਸ਼ ਤੋਂ ਬਾਅਦ ਪਾਰਾ ਘਟੇਗਾ ਤੇ ਸਿਆਲ_ਰੁੱਤ ਦਾ ਆਗਾਜ਼ ਹੋ ਜਾਵੇਗਾ ਤੇ ਦਿੱਲੀ ਸਮੇਤ ਪੂਰੇ ਓੁੱਤਰ ਭਾਰਤ ਚ ਬਾਰਿਸ਼ ਹੋਣ ਕਾਰਨ ਪ੍ਰਦੂਸ਼ਣ ਮੁਕਤ ਸੁਹਾਵਣੇ ਦਿਨਾਂ ਦੀ ਵਾਪਸੀ ਹੋਵੇਗੀ।