ਝੋਨੇ ਵਿੱਚ ਝੰਡਾ ਰੋਗ ਦਾ ਲੱਭ ਗਿਆ ਪੱਕਾ ਹੱਲ, ਪਾਓ ਸਿਰਫ ਇਹ ਚੀਜ

ਝੋਨੇ ਦਾ ਸੀਜ਼ਨ ਚੱਲ ਰਿਹਾ ਹੈ ਅਤੇ ਝੋਨੇ ਦੀ ਫਸਲ ਵਿੱਚ ਕਿਸਾਨਾਂ ਨੂੰ ਕਈ ਤਰਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਨ੍ਹਾਂ ਵਿੱਚੋਂ ਇੱਕ ਵੱਡੀ ਸਮੱਸਿਆ ਹੈ ਬਕਾਨੀ ਜਾਂ ਝੰਡਾ ਰੋਗ। ਖਾਸ ਕਰਕੇ ਬਾਸਮਤੀ 1121 ਅਤੇ 1509 ਵਿੱਚ ਝੰਡਾ ਰੋਗ ਬਹੁਤ ਜਿਆਦਾ ਦੇਖਣ ਨੂੰ ਮਿਲਦਾ ਹੈ ਅਤੇ ਇਸਨੇ ਕਿਸਾਨਾਂ ਨੂੰ ਬਹੁਤ ਤੰਗ ਕੀਤਾ ਹੈ। ਕਿਸਾਨ ਝੰਡਾ ਰੋਗ ਖਤਮ ਕਰਨ ਲਈ ਕਈ ਤਰਾਂ ਦੇ ਮਹਿੰਗੇ ਇਲਾਜ ਵੀ ਕਰਦੇ ਹਨ।

ਪਰ ਬਹੁਤ ਖਰਚਾ ਕਰਨ ਤੋਂ ਬਾਅਦ ਵੀ ਝੋਨੇ ਵਿੱਚੋਂ ਝੰਡਾ ਰੋਗ ਦਾ ਖਾਤਮਾ ਨਹੀਂ ਹੁੰਦਾ। ਇਸ ਲਈ ਅੱਜ ਅਸੀਂ ਤੁਹਾਨੂੰ ਝੋਨੇ ਵਿੱਚੋਂ ਝੰਡਾ ਰੋਗ ਨੂੰ ਖਤਮ ਕਰਨ ਦਾ 100% ਪੱਕਾ ਹੱਲ ਦਸਾਂਗੇ। ਕਈ ਵਾਰ ਤਾਂ ਇਹ ਸਮੱਸਿਆ ਏਨੀ ਵੱਧ ਜਾਂਦੀ ਹੈ ਕਿ ਕਿਸਾਨਾਂ ਨੂੰ ਝੋਨਾ ਵਾਹ ਕੇ ਦੋਬਾਰਾ ਲਾਉਣਾ ਪੈਂਦਾ ਹੈ। ਪਰ ਅਸੀਂ ਤੁਹਾਨੂੰ ਸਭਤੋਂ ਸੌਖਾ ਅਤੇ ਅਸਰਦਾਰ ਇਲਾਜ ਦਸਾਂਗੇ ਜਿਸ ਨਾਲ ਕੁਝ ਹੀ ਦਿਨਾਂ ਵਿਚ ਇਸ ਸਮੱਸਿਆ ਤੋਂ ਛੁਟਕਾਰਾ ਮਿਲ ਜਾਵੇਗਾ।

ਤੁਸੀਂ 2 ਕਿੱਲੋ ਟ੍ਰਾਈਕੋਡਰਮਾ ਨਾਮ ਦਾ ਪਾਊਡਰ ਲੈਣਾ ਹੈ ਅਤੇ ਇਸਨੂੰ ਰੂੜੀ ਦੇ ਵਿੱਚ ਮਿਲਾ ਲੈਣਾ ਹੈ। ਸ਼ਾਮਨੁ ਤੁਸੀਂ ਇਸਨੂੰ ਰੂੜੀ ਵਿੱਚ ਮਿਲਾ ਕੇ ਰੱਖ ਦੇਣਾ ਹੈ ਅਤੇ ਅਗਲੇ ਦਿਨ ਸਵੇਰੇ ਇਸਦਾ ਛਿੱਟਾ ਕਰ ਦੇਣਾ ਹੈ। ਇਸ ਦਾ ਛਿੱਟਾ ਦੇਣ ਨਾਲ ਜਿਨ੍ਹਾਂ ਬੂਟਿਆਂ ‘ਤੇ ਝੰਡਾ ਰੋਗ ਦਾ ਹਮਲਾ ਹੋ ਚੁੱਕਿਆ ਹੋਵੇਗਾ ਉਹ ਬੂਟੇ ਵੀ ਬਿਲਕੁਲ ਠੀਕ ਹੋ ਜਾਣਗੇ।

ਹੋਰ ਕੋਈ ਵੀ ਫੰਗਿਸਾਈਡ ਜਾਂ ਕੈਮੀਕਲ ਪਾਉਣ ਨਾਲ ਖਰਚਾ ਵੀ ਜਿਆਦਾ ਹੁੰਦਾ ਹੈ ਅਤੇ ਨਾਲ ਹੀ ਝੋਨੇ ਦੀ ਫਸਲ ਨੂੰ ਨੁਕਸਾਨ ਹੋਣ ਦਾ ਡਰ ਵੀ ਰਹਿੰਦਾ ਹੈ। ਇਸ ਲਈ ਇਹ ਤਰੀਕਾ ਸਭਤੋਂ ਸੌਖਾ ਅਤੇ ਸਸਤਾ ਹੈ ਅਤੇ ਕੁਝ ਹੀ ਦਿਨਾਂ ਵਿੱਚ ਤੁਹਾਨੂੰ ਇਸਦੇ ਬਹੁਤ ਵਧੀਆ ਨਤੀਜੇ ਮਿਲਣਗੇ ਅਤੇ ਝੰਡਾ ਰੋਗ ਬਿਲਕੁਲ ਖਤਮ ਹੋ ਜਾਵੇਗਾ। ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us mailto:unnatkheti@gmail.com