ਖੁਸ਼ਖਬਰੀ, ਹੁਣ ਸਿਰਫ 587 ਰੁਪਏ ‘ਚ ਮਿਲੇਗਾ ਗੈਸ ਸਿਲੰਡਰ, ਜਾਣੋ ਪੂਰੀ ਸਕੀਮ

ਮਹਿੰਗਾਈ ਲਗਾਤਾਰ ਵਧਦੀ ਜਾ ਰਹੀ ਹੈ ਅਤੇ LPG ਸਿਲੰਡਰ ਦੀਆਂ ਕੀਮਤਾਂ ਵੀ ਅਸਮਾਨ ਛੁਹ ਰਹੀਆਂ ਹਨ। ਪਰ ਹੁਣ ਵਧਦੀ ਮਹਿੰਗਾਈ ਦੇ ਇਸ ਦੌਰ ਵਿੱਚ ਕੇਂਦਰ ਸਰਕਾਰ ਆਮ ਆਦਮੀ ਨੂੰ ਰਾਹਤ ਦੇਣ ਜਾ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਹੁਣ ਸਰਕਾਰ ਲੋਕਾਂ ਨੂੰ ਘਟ ਕੀਮਤ ਤੇ ਐਲਪੀਜੀ ਗੈਸ ਸਿਲੰਡਰ ਦੇਣ ਲਈ ਸਬਸਿਡੀ ਦੀ ਸਹੂਲਤ ਪ੍ਰਦਾਨ ਕਰੇਗੀ।

ਤੁਹਾਨੂੰ ਦੱਸ ਦੇਈਏ ਕਿ ਪਿਛਲੇ ਕੁਝ ਸਮੇਂ ਤੋਂ ਇਸ ਸੁਵਿਧਾ ਤੇ ਪਾਬੰਦੀ ਲਗਾ ਦਿਤੀ ਗਈ ਸੀ। ਪਰ ਹੁਣ ਇਸ ਸਕੀਮ ਨੂੰ ਇੱਕ ਵਾਰ ਫਿਰ ਚਾਲੂ ਕੀਤਾ ਜਾਵੇਗਾ। ਇਸ ਨਾਲ ਆਮ ਲੋਕਾਂ ਨੂੰ ਬਹੁਤ ਫਾਇਦਾ ਮਿਲੇਗਾ। ਕਿਉਂਕਿ ਕੇਂਦਰ ਸਰਕਾਰ ਫਿਰ ਤੋਂ ਐਲਪੀਜੀ ਸਿਲੰਡਰ ਤੇ ਸਬਸਿਡੀ ਦੀ ਸਹੂਲਤ ਦੇ ਲਈ ਵਿਚਾਰ ਕਰ ਰਹੀ ਹੈ।

ਜਾਣਕਾਰੀ ਦੇ ਅਨੁਸਾਰ ਸਰਕਾਰ ਪਹਿਲਾਂ ਦੀ ਤਰਾਂ ਗਾਹਕਾਂ ਨੂੰ ਸਬਸਿਡੀ ਦਾ ਪੈਸਾ ਉਨ੍ਹਾਂ ਦੇ ਖਾਤੇ ਵਿੱਚ ਦੇਵੇਗੀ। ਇੰਡੀਅਨ ਆਇਲ ਮਾਰਕੀਟਿੰਗ ਕੰਪਨੀਆਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ, ਹੁਣ ਸਰਕਾਰ ਘਰੇਲੂ ਐਲਪੀਜੀ ਸਿਲੰਡਰ ਤੇ 303 ਰੁਪਏ ਤਕ ਦੀ ਛੋਟ ਦੇਵੇਗੀ। ਜਿਸ ਤੋਂ ਬਾਅਦ 900 ਰੁਪਏ ਦਾ ਸਿਲੰਡਰ ਹੁਣ 587 ਰੁਪਏ ਤਕ ਦਾ ਮਿਲ ਸਕਦਾ ਹੈ।

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਜਦੋਂ ਰਸੋਈ ਗੈਸ ਸਿਲੰਡਰ ਦੀ ਕੀਮਤ 731 ਰੁਪਏ ਸੀ, ਉਸ ਸਮੇਂ ਸਰਕਾਰੀ ਸਬਸਿਡੀ ਤੋਂ ਬਾਅਦ ਸਿਲੰਡਰ ਗਾਹਕ ਨੂੰ 583.33 ਰੁਪਏ ਦਾ ਮਿਲ ਰਿਹਾ ਸੀ। ਹੁਣ ਸਰਕਾਰ ਫਿਰ ਤੋਂ ਐਲਪੀਜੀ ਤੇ ਦਿਤੀ ਜਾਂਦੀ ਸਬਸਿਡੀ ਬੇਹਾਲ ਕਰਨ ਤੇ ਵਿਚਾਰ ਕਰ ਰਹੀ ਹੈ ਅਤੇ ਇਸ ਸਬੰਧੀ ਇਕ ਪ੍ਰਸਤਾਵ ਭਾਰਤ ਸਰਕਾਰ ਦੇ ਵਿੱਤ ਮੰਤਰਾਲੇ ਨੂੰ ਵੀ ਜਾਰੀ ਕੀਤਾ ਗਿਆ ਹੈ।

ਫਿਲਹਾਲ ਇਸ ਤੇ ਚਰਚਾ ਜਾਰੀ ਹੈ, ਪਰ ਉਮੀਦ ਹੈ ਕਿ ਇਸਤੇ ਜਲਦੀ ਹੀ ਫੈਸਲਾ ਆ ਸਕਦਾ ਹੈ ਅਤੇ ਕੇਂਦਰ ਸਰਕਾਰ ਜਲਦ ਹੀ ਪੂਰੇ ਦੇਸ਼ ਵਿਚ ਐਲਪੀਜੀ ਤੇ ਸਬਸਿਡੀ ਦੋਬਾਰਾ ਬਹਾਲ ਕਰ ਸਕਦੀ ਹੈ ਜਿਸ ਤੋਂ ਬਾਅਦ ਸਿਲੰਡਰ ਸਿਰਫ 587 ਰੁਪਏ ਦੀ ਕੀਮਤ ਵਿੱਚ ਮਿਲੇਗਾ।