ਕਣਕ ਦੀ ਫਸਲ ਬੀਜਣ ਤੋਂ ਪਹਿਲਾਂ ਹੀ ਕਿਸਾਨਾਂ ਵਾਸਤੇ ਖੁਸ਼ਖਬਰੀ

ਝੋਨੇ ਦਾ ਸੀਜ਼ਨ ਚੱਲ ਰਿਹਾ ਹੈ ਅਤੇ ਕਣਕ ਦੀ ਬਿਜਾਈ ਵਿੱਚ ਲਗਭਗ ਦੋ ਮਹੀਨੇ ਬਾਕੀ ਹਨ। ਪਰ ਕਣਕ ਦੀ ਬਿਜਾਈ ਤੋਂ ਪਹਿਲਾਂ ਹੀ ਕਿਸਾਨਾਂ ਲਈ ਵੱਡੀ ਖੁਸ਼ਖਬਰੀ ਹੈ। ਜਿਨ੍ਹਾਂ ਕਿਸਾਨਾਂ ਨੇ ਕਣਕ ਅਜੇ ਵੀ ਡਰੰਮਾਂ ਵਿੱਚ ਵੇਚਣ ਵਾਸਤੇ ਰੱਖੀ ਹੋਈ ਹੈ ਉਹਨਾਂ ਨੂੰ ਵੱਧ ਫਾਇਦਾ ਹੋਵੇਗਾ। ਦੱਸ ਦੇਈਏ ਕਿ ਕੇਂਦਰ ਸਰਕਾਰ ਨੇ ਕਣਕ ਦੇ ਨਿਰਯਾਤ ‘ਤੇ ਰੋਕ ਲਗਾ ਦਿੱਤੀ ਹੈ। ਹੁਣ ਕਣਕ ਸਿਰਫ਼ ਉਨ੍ਹਾਂ ਦੇਸ਼ਾਂ ਨੂੰ ਹੀ ਨਿਰਯਾਤ ਕੀਤੀ ਜਾ ਰਹੀ ਹੈ ਜਿਨ੍ਹਾਂ ਨੂੰ ਇਸ ਦੀ ਸਭ ਤੋਂ ਵੱਧ ਲੋੜ ਹੈ।

ਪਿਛਲੇ ਦੋ ਮਹੀਨਿਆਂ ਤੋਂ ਨਿਰਯਾਤ ਬੰਦ ਹੈ, ਪਰ ਇਸ ਦੇ ਬਾਵਜੂਦ ਕਣਕ ਦੀਆਂ ਕੀਮਤਾਂ ‘ਚ ਭਾਰੀ ਵਾਧਾ ਦੇਖਿਆ ਜਾ ਰਿਹਾ ਹੈ। ਕਈ ਥਾਵਾਂ ‘ਤੇ ਕਣਕ ਦਾ ਭਾਅ 2500 ਰੁਪਏ ਪ੍ਰਤੀ ਕੁਇੰਟਲ ਤੱਕ ਪਹੁੰਚ ਗਿਆ ਹੈ। ਇਸ ਦੇ ਨਾਲ ਹੀ ਹੁਣ ਕੇਂਦਰ ਸਰਕਾਰ ਵੱਲੋਂ 25 ਕਿਲੋ ਤੋਂ ਵੱਧ ਪੈਕਿੰਗ ਵਾਲੀ ਕਣਕ ਦੀਆਂ ਬੋਰੀਆਂ ‘ਤੇ ਜੀਐਸਟੀ ਨਹੀਂ ਲਗਾਇਆ ਜਾਵੇਗਾ।

ਸਰਕਾਰ ਦੇ ਇਸ ਫੈਸਲੇ ਤੋਂ ਮੰਡੀ ਵਪਾਰੀ ਕਾਫੀ ਖੁਸ਼ ਹਨ। ਜਾਣਕਾਰੀ ਮੁਤਾਬਕ ਪਿਛਲੇ 3 ਦਿਨਾਂ ‘ਚ ਕਣਕ ਦੇ ਭਾਅ ‘ਚ ਬੰਪਰ ਉਛਾਲ ਆਇਆ ਹੈ। ਜ਼ਿਆਦਾਤਰ ਮੰਡੀਆਂ ਵਿੱਚ ਇਸ ਵੇਲੇ ਕਣਕ 2400 ਤੋਂ 2500 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਵਿਕ ਰਹੀ ਹੈ। ਦੱਸ ਦੇਈਏ ਕਿ ਸਰਕਾਰ ਨੇ ਕਣਕ ‘ਤੇ 5 ਫੀਸਦੀ GST ਲਗਾਇਆ ਸੀ ਪਰ ਵਪਾਰੀਆਂ ਦੇ ਵਿਰੋਧ ਕਾਰਨ ਸਰਕਾਰ ਨੇ ਕਣਕ ਤੋਂ ਜੀਐਸਟੀ ਹਟਾ ਦਿੱਤਾ ਹੈ।

ਜੀਐੱਸਟੀ ਹਟਾਉਣ ਤੋਂ ਬਾਅਦ ਕਾਰੋਬਾਰ ‘ਚ ਤੇਜ਼ੀ ਦੇਖਣ ਨੂੰ ਮਿਲੀ ਹੈ। ਇਸ ਦੌਰਾਨ ਕਣਕ ਦੇ ਭਾਅ ਵਿੱਚ ਕਰੀਬ 150 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਹੋਇਆ ਹੈ। ਯਾਨੀ ਕਿ ਜਿਨ੍ਹਾਂ ਕਿਸਾਨਾਂ ਨੇ ਕਣਕ ਸਟੋਰ ਕਰ ਕਰ ਰੱਖੀ ਹੈ, ਉਨ੍ਹਾਂ ਲਈ ਇਹ ਕਣਕ ਦੀ ਫ਼ਸਲ ਵੇਚਣ ਦਾ ਸਭ ਤੋਂ ਵਧੀਆ ਸਮਾਂ ਹੈ।

ਕਿਉਂਕਿ ਇਸ ਸਮੇਂ ਕਣਕ ਦਾ ਭਾਅ ਸਾਰੇ ਰਿਕਾਰਡ ਤੋੜ ਰਿਹਾ ਹੈ ਅਤੇ ਕਿਸਾਨਾਂ ਦਾ ਮੁਨਾਫਾ ਕਈ ਗੁਣਾ ਵਧ ਜਾਵੇਗਾ। ਅਨੁਮਾਨ ਹੈ ਕਿ ਆਉਣ ਵਾਲੇ ਸੀਜ਼ਨ ‘ਚ ਵੀ ਕਣਕ ਦਾ ਭਾਅ ਕਿਸਾਨਾਂ ਲਈ ਕਾਫੀ ਚੰਗਾ ਹੋਵੇਗਾ।