ਕਮਜ਼ੋਰ ਲੀਵਰ ਨੂੰ ਠੀਕ ਕਰਨ ਲਈ ਕਰੋ ਇਨ੍ਹਾਂ 5 ਚੀਜਾਂ ਦਾ ਸੇਵਨ, ਕਦੇ ਨਹੀਂ ਹੋਵੋਗੇ ਬਿਮਾਰ

ਮਨੁੱਖੀ ਸਰੀਰ ਸਾਰਾ ਦਿਨ ਇੱਕ ਮਸ਼ੀਨ ਦੀ ਤਰ੍ਹਾਂ ਕੰਮ ਕਰਦਾ ਹੈ, ਅਜਿਹੇ ਵਿੱਚ ਮਸ਼ੀਨ ਦੀ ਤਰ੍ਹਾਂ ਹੀ ਮਨੁੱਖ ਦੇ ਸਰੀਰ ਦੇ ਪੁਰਜੇ ਵੀ ਹੌਲੀ – ਹੌਲੀ ਖ਼ਰਾਬ ਹੋਣ ਲੱਗ ਜਾਂਦੇ ਹਨ। ਮਨੁੱਖੀ ਸਰੀਰ ਵਿੱਚ ਸਾਡੀ ਪਾਚਣ ਪ੍ਰਣਾਲੀ ਸਭਤੋਂ ਅਹਿਮ ਭੂਮਿਕਾ ਨਿਭਾਉਂਦੀ ਹੈ। ਖਾਣੇ ਨੂੰ ਠੀਕ ਤਰਾਂ ਪਚਾ ਕੇ ਖੂਨ ਦਾ ਵਹਾਅ ਠੀਕ ਬਣਾਈ ਰੱਖਣਾ ਪਾਚਣ ਕਿਰਿਆ ਦਾ ਹੀ ਇੱਕ ਹਿੱਸਾ ਹੈ। ਪਰ ਕੀ ਤੁਸੀ ਜਾਣਦੇ ਹੋ ਕਿ ਸਾਡਾ ਭੋਜਨ ਉਦੋਂ ਸਹਿਣ ਤਰਾਂ ਪਚੇਗਾ, ਜਦੋਂ ਸਾਡਾ ਲੀਵਰ ਠੀਕ ਢੰਗ ਨਾਲ ਕੰਮ ਕਰੇਗਾ?

ਜੀ ਹਾਂ ਲੀਵਰ ਦੇ ਖ਼ਰਾਬ ਜਾਂ ਫੈਟੀ ਹੋਣ ਨਾਲ ਭੋਜਨ ਨਹੀ ਪਚਦਾ ਅਤੇ ਪੇਟ ਨਾਲ ਸਬੰਧਤ ਕਈਆਂ ਬਿਮਾਰੀਆਂ ਜਨਮ ਲੈਂਦੀਆਂ ਹਨ। ਉਮਰ ਦੇ ਨਾਲ ਨਾਲ ਲੀਵਰ ਦਾ ਕਮਜੋਰ ਹੋਣਾ ਆਮ ਗੱਲ ਹੈ। ਅੱਜ ਅਸੀ ਤੁਹਾਨੂੰ ਕੁੱਝ ਅਜਿਹੀਆਂ ਆਮ ਚੀਜਾਂ ਬਾਰੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਨੂੰ ਰਸੋਈ ਵਿੱਚ ਰੱਖਣ ਨਾਲ ਤੁਸੀ ਬਿਲਕੁਲ ਤੰਦਰੁਸਤ ਰਹਿ ਸਕਦੇ ਹੋ। ਇਹ ਚੀਜ਼ਾਂ ਤੁਹਾਡੇ ਲੀਵਰ ਨੂੰ ਮਜਬੂਤੀ ਦੇਣ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ।

ਚੁਕੰਦਰ

ਆਯੁਰਵੇਦ ਗ੍ਰੰਥ ਵਿੱਚ ਚੁਕੰਦਰ ਨੂੰ ਗੁਣਾਂ ਦਾ ਖਜਾਨਾ ਮੰਨਿਆ ਗਿਆ ਹੈ। ਚੁਕੰਦਰ ਵਿੱਚ ਅਜਿਹੇ ਕਈ ਪੋਸ਼ਕ ਤੱਤ ਤੱਤ ਪਾਏ ਜਾਂਦੇ ਹਨ ਜੋਕਿ ਤੁਹਾਨੂੰ ਫਿਟ ਰੱਖਣ ਲਈ ਜ਼ਰੂਰੀ ਹਨ। ਇਹ ਕਈ ਬੀਮਾਰੀਆਂ ਤੋਂ ਤੁਹਾਡੀ ਸੁਰੱਖਿਆ ਕਰਦਾ ਹੈ ਅਤੇ ਤੁਹਾਡੇ ਲਿਵਰ ਨੂੰ ਵੀ ਕਈ ਗੁਣਾ ਜਿਆਦਾ ਤਾਕਤਵਰ ਬਣਾਉਂਦਾ ਹੈ। ਇਸਨੂੰ ਡਾਇਟ ਵਿੱਚ ਸ਼ਾਮਿਲ ਕਰਨ ਨਾਲ ਤੁਹਾਡੀ ਸਿਹਤ ਨੂੰ ਕਈ ਫਾਇਦੇ ਹੋਣਗੇ।

ਹਲ੍ਹਦੀ

ਪੀਲੇ ਰੰਗ ਦੀ ਹਲਦੀ ਖਾਣੇ ਦੇ ਸਵਾਦ ਨੂੰ ਦੋਗੁਣਾ ਕਰ ਦਿੰਦੀ ਹੈ। ਹਲਦੀ ਵਿੱਚ ਐਂਟੀ ਬਾਇਓਟਿਕ ਅਤੇ ਐਂਟੀ ਇੰਫਲਾਮੈਂਟਰੀ ਗੁਣ ਪਾਏ ਜਾਂਦੇ ਹਨ। ਨਾਲ ਹੀ ਇਸ ਵਿੱਚ ਬਹੁਤ ਸਾਰੇ ਨਿਊਟਰਿਐਂਟਸ ਮੌਜੂਦ ਹੁੰਦੇ ਹਨ। ਇਸ ਲਈ ਹਲਦੀ ਖਾਨ ਨਾਲ ਸਾਡਾ ਲੀਵਰ ਸੇਹਤਮੰਦ ਰਹਿੰਦਾ ਹੈ ਅਤੇ ਪਾਚਣ ਪ੍ਰਣਾਲੀ ਵੀ ਸਹੀ ਰਹਿੰਦੀ ਹੈ।

ਅਦਰਕ

ਅਦਰਕ ਸਾਡੇ ਲੀਵਰ ਦੇ ਕੰਮ ਕਰਮ ਦੀ ਸਮਰੱਥਾ ਨੂੰ ਦੋਗੁਣਾ ਕਰਦਾ ਹੈ। ਇਹ ਵੀ ਐਂਟੀਆਕਸੀਡੇਂਟ ਗੁਣਾਂ ਦਾ ਖਜਾਨਾ ਹੈ ਜੋਕਿ ਢਿੱਡ ਨੂੰ ਸਾਫ਼ ਰੱਖਣ ਵਿੱਚ ਮਦਦਗਾਰ ਹੈ। ਸਟਡੀ ਵਿੱਚ ਇਹ ਗੱਲ ਸਾਬਤ ਹੋ ਚੁੱਕੀ ਹੈ ਕਿ ਅਦਰਕ ਦੇ ਪ੍ਰਯੋਗ ਨਾਲ ਲਿਵਰ ਤੰਦੁਰੂਸਤ ਹੁੰਦਾ ਹੈ।

ਨਿੰਬੂ

ਕਈ ਵਾਰ ਜਿਆਦਾ ਖਾਣਾ ਖਾ ਲੈਣ ਤੋਂ ਬਾਅਦ ਨੀਂਬੂ ਪਾਣੀ ਪੀਣ ਦੀ ਸਲਾਹ ਦਿੱਤੀ ਜਾਂਦੀ ਹੈ। ਪਾਚਣ ਕਿਰਿਆ ਨੂੰ ਸਹੀ ਕਰਨ ਵਿੱਚ ਨਿੰਬੂ ਬਹੁਤ ਸਹਾਇਕ ਸਿੱਧ ਹੁੰਦਾ ਹੈ। ਡਾਕਟਰ ਵੀ ਦਿਨ ਦੀ ਸ਼ੁਰੁਆਤ ਨਿੰਬੂ ਅਤੇ ਗਰਮ ਪਾਣੀ ਨਾਲ ਕਰਨ ਦੀ ਸਲਾਹ ਦਿੰਦੇ ਹਨ।

ਕਲੌਂਜੀ ਦਾ ਤੇਲ

ਕਲੌਂਜੀ ਦਾ ਤੇਲ ਸਰੀਰ ਵਿੱਚ ਐਂਟੀਆਕਸੀਡੇਂਟ ਦੀ ਤਰ੍ਹਾਂ ਕੰਮ ਕਰਦਾ ਹੈ। ਇਸਦੇ ਇਲਾਵਾ ਕਲੌਂਜੀ ਦਾ ਤੇਲ ਸਾਡੀ ਇੰਮਿਊਨਿਟੀ ਪਾਵਰ ਯਾਨੀ ਰੋਗ ਰੋਕਣ ਦੀ ਸਮਰੱਥਾ ਨੂੰ ਵਧਾਉਂਦਾ ਹੈ। ਲਿਵਰ ਨੂੰ ਤੰਦਰੁਸਤ ਰੱਖਣ ਲਈ ਇਹ ਬਹੁਤ ਅਸਰਦਾਰ ਹੈ।