ਇਸ ਕਾਰਨ ਲੱਤਾਂ ‘ਤੇ ਦਿਖਦੀਆਂ ਹਨ ਨੀਲੇ ਰੰਗ ਦੀਆਂ ਨਸਾਂ, ਜਾਣੋ ਇਨ੍ਹਾਂ ਨੂੰ ਠੀਕ ਕਰਨ ਦਾ ਘਰੇਲੂ ਨੁਸਖਾ

ਜੇਕਰ ਤੁਹਾਡੇ ਵੀ ਲੱਤਾਂ ‘ਤੇ ਨੀਲੇ ਰੰਗ ਦੀਆਂ ਨਸਾਂ ਦਿਖਾਈ ਦਿੰਦੀਆਂ ਹਨ ਅਤੇ ਤੁਸੀਂ ਇਨ੍ਹਾਂ ਨੂੰ ਲੈਕੇ ਚਿੰਤਾ ਵਿੱਚ ਹੋ ਤਾਂ ਅੱਜ ਅਸੀਂ ਤੁਹਾਨੂੰ ਇਨ੍ਹਾਂ ਦਾ ਇੱਕ ਘਰੇਲੂ ਇਲਾਜ ਦੱਸਾਂਗੇ। ਤੁਹਾਨੂੰ ਦੱਸ ਦੇਈਏ ਕਿ ਚਮੜੀ ‘ਤੇ ਨੀਲੇ ਰੰਗ ਦੀਆਂ ਵੇਰੀਕੋਜ਼ ਵੇਨਸ ਪੈਰਾਂ ਦੀਆਂ ਨਸਾਂ ਵਿਚ ਸੋਜ ਆਉਣ ਕਾਰਨ ਦਿਖਦੀਆਂ ਹਨ। ਇਹ ਬਿਮਾਰੀ ਬਹੁਤ ਹੀ ਗੰਭੀਰ ਹੈ।

ਇਸ ਬਿਮਾਰੀ ਕਾਰਨ ਪੈਰਾਂ ਦੀਆਂ ਨਸਾਂ ਫੈਲੀਆਂ ਅਤੇ ਫੁੱਲੀਆਂ ਹੋਈਆਂ ਨਜ਼ਰ ਆਉਂਦੀਆਂ ਹਨ ਅਤੇ ਇਨ੍ਹਾਂ ਦਾ ਰੰਗਗੂੜ੍ਹਾ ਨੀਲਾ , ਬੈਂਗਣੀ ਅਤੇ ਲਾਲ ਹੋ ਜਾਂਦਾ ਹੈ। ਇਸ ਸਮੱਸਿਆ ਨਾਲ ਪੈਰਾਂ ਵਿਚ ਬਹੁਤ ਜ਼ਿਆਦਾ ਦਰਦ ਹੁੰਦਾ ਹੈ। ਇਹ ਸਮੱਸਿਆ ਅੱਜ ਕੱਲ ਬਹੁਤ ਆਮ ਹੈ ਅਤੇ ਛੋਟੀ ਉਮਰ ਦੇ ਲੋਕਾਂ ਨੂੰ ਵੀ ਹੋ ਰਹੀ ਹੈ। ਖਾਸਕਰ ਇਹ ਮਹਿਲਾਵਾਂ ਨੂੰ ਜਿਆਦਾ ਹੁੰਦੀ ਹੈ।

ਦੱਸ ਦੇਈਏ ਕਿ ਵੇਰੀਕੋਜ਼ ਵੇਨਜ਼ ਦੀ ਸਮੱਸਿਆ ਉਸ ਸਮੇਂ ਹੁੰਦੀ ਹੈ ਜਦੋ ਨਸਾਂ ਠੀਕ ਤਰੀਕੇ ਨਾਲ ਕੰਮ ਨਹੀਂ ਕਰਦੀਆਂ। ਸਾਡੇ ਸਰੀਰ ਵਿਚ ਪੈਰਾਂ ਤੋਂ ਦਿਲ ਤੱਕ ਬਲੱਡ ਪਹੁੰਚਾਉਣ ਲਈ ਪੈਰਾਂ ਦੀਆਂ ਨਸਾਂ ਵਿਚ ਵਾਲਵ ਹੁੰਦੇ ਹਨ। ਇਹ ਵਾਲਵ ਖ਼ਰਾਬ ਹੋ ਜਾਣ , ਜਾਂ ਫਿਰ ਪੈਰਾਂ ਦੀ ਕੋਈ ਸਮੱਸਿਆ ਹੋ ਜਾਣ ਤੇ ਪੈਰਾਂ ਦਾ ਬਲੱਡ ਦਿਲ ਤੱਕ ਨਹੀਂ ਪਹੁੰਚਦਾ ਅਤੇ ਇਹ ਬਲੱਡ ਪੈਰਾਂ ਦੀਆਂ ਨਸਾਂ ‘ਚ ਜੰਮਣਾ ਸ਼ੁਰੂ ਹੋ ਜਾਂਦਾ ਹੈ।

ਇਸ ਕਾਰਨ ਪੈਰਾਂ ਦੀਆਂ ਨਸਾਂ ਫੈਲਣ ਲੱਗ ਜਾਂਦੀਆਂ ਹਨ ਅਤੇ ਉਨ੍ਹਾਂ ਦੇ ਗੁੱਛੇ ਵੱਜ ਜਾਂਦੇ ਹਨ। ਇਸ ਸਮੱਸਿਆ ਦੇ ਮੁਖ ਕਾਰਨ ਹਨ ਮਿਹਨਤ ਵਾਲਾ ਕੰਮ ਘੱਟ ਕਰਨਾ, ਹਾਰਮੋਨਸ ਵਿੱਚ ਬਦਲਾਅ, ਉਮਰ ਦਾ ਵਧਣਾ, ਪਰਿਵਾਰ ਵਿਚ ਪਹਿਲਾਂ ਤੋਂ ਕਿਸੇ ਨੂੰ ਹੋਣਾ ਆਦਿ।

ਇਸ ਸਮੱਸਿਆ ਦੇ ਹੱਲ ਲਈ ਤੁਸੀਂ ਘਰ ਵਿੱਚ ਹੀ ਇੱਕ ਕਾਰਗਾਰ ਨੁਸਖਾ ਤਿਆਰ ਕਰ ਸਕਦੇ ਹੋ। ਇਸ ਲਈ ਤੁਹਾਨੂੰ ਅੱਧਾ ਕੱਪ ਐਲੋਵੀਰਾ, ਅੱਧਾ ਕੱਪ ਕੱਟਿਆ ਹੋਇਆ ਗਾਜਰ ਅਤੇ ਦੋ ਚਮਚ ਸੇਬ ਦੇ ਸਿਰਕੇ ਦੀ ਜਰੂਰਤ ਹੋਵੇਗੀ। ਇਸ ਸਮਾਂ ਨੂੰ ਤੁਸੀਂ ਸਾਰਾ ਮਿਕਸੀ ਵਿੱਚ ਪਾ ਕੇ ਚੰਗੀ ਤਰ੍ਹਾਂ ਪੀਸ ਕੇ ਪੇਸਟ ਬਣਾ ਲੈਣਾ ਹੈ। ਇਸਤੋਂ ਬਾਅਦ ਇਸ ਪੇਸਟ ਨੂੰ ਪੈਰਾਂ ਦੀਆਂ ਨਸਾਂ ਤੇ ਲਗਾ ਕੇ ਹਲਕੇ ਕੱਪੜੇ ਨਾਲ ਬੰਨ੍ਹ ਲਓ ਅਤੇ ਪੈਰਾਂ ਨੂੰ ਸਿਰਹਾਣੇ ਤੇ ਰੱਖੋ।

ਇਸ ਪੇਸਟ ਨੂੰ ਲਗਾਉਣ ਤੋਂ ਬਾਅਦ ਤੁਸੀਂ ਅੱਧੇ ਘੰਟੇ ਲਈ ਇਸੇ ਤਰਾਂ ਲੇਟੇ ਰਹਿਣਾ ਹੈ। ਇਸ ਪੇਸਟ ਨੂੰ ਦਿਨ ਵਿਚ ਤਿੰਨ ਵਾਰ ਲਗਾਓ। ਇਹ ਬਿਮਾਰੀ ਹੌਲੀ ਹੌਲੀ ਠੀਕ ਹੁੰਦੀ ਹੈ ਇਸ ਲਈ ਲਗਾਤਾਰ ਦੋ ਮਹੀਨੇ ਤਕ ਇਹ ਨੁਸਖ਼ਾ ਅਪਨਾਉਣ ਨਾਲ ਇਹ ਬਿਮਾਰੀ ਠੀਕ ਹੋ ਜਾਵੇਗੀ।