ਏਨੇ ਰੁਪਏ ਵਧੇਗਾ ਸਕਦਾ ਹੈ ਕਣਕ ਦਾ ਭਾਅ

ਤਿੰਨ ਨਵੇਂ ਖੇਤੀ ਬਿੱਲ ਪਾਸ ਹੋਣ ਤੋਂ ਬਾਅਦ ਭਾਵੇਂ ਕੇ ਕਿਸਾਨਾਂ ਨੂੰ ਇਹ ਉਮੀਦ ਘੱਟ ਹੈ ਕੇ ਉਹਨਾਂ ਦੀ ਫ਼ਸਲ ਸਮਰਥਨ ਮੁੱਲ ਤੇ ਵਿਕੇਗੀ ਪਰ ਫੇਰ ਵੀ ਸਰਕਾਰ ਵਲੋਂ ਭਰੋਸਾ ਦਿੱਤਾ ਗਿਆ ਹੈ ਕੇ ਫ਼ਸਲਾਂ ਦੀ ਖਰੀਦ ਉਸੇ ਤਰਾਂ ਹੀ ਚਲਦੀ ਰਹੇਗੀ I

ਇਥੋਂ ਤਕ ਕੇ ਕੁਝ ਮਾਹਿਰਾਂ ਦਾ ਕਹਿਣਾ ਹੈ ਕੇ ਜਿੰਨੀ ਦੇਰ ਤਕ ਵੱਡੇ ਵੱਡੇ ਵਪਾਰੀ ਆਪਣੇ ਗੋਦਾਮ ਜਾ ਹੋਰ ਪ੍ਰਬੰਦ ਨਹੀਂ ਕਰ ਲੈਂਦੇ ਘਟੋ ਘੱਟ (2-3 ਸਾਲ ) ਮੰਡੀ ਓਸੇ ਤਰਾਂ ਹੀ ਚਲਦੀ ਰਹੀ ਤੇ ਸਰਕਾਰੀ ਖਰੀਦ ਹੁੰਦੀ ਰਾਹੁ I

ਖੇਤੀ ਬਿੱਲ ਤੋਂ ਭੜਕੇ ਹੋਏ ਕਿਸਾਨਾਂ ਨੂੰ ਸ਼ਾਂਤ ਕਰਨ ਲਈ ਸਰਕਾਰ ਅੱਜ MSP ਵਧਾਉਣ ਦਾ ਫੈਸਲਾ ਕਰਨ ਵਾਲੀ ਹੈ। ਇਸ ਲਈ ਕੈਬਨਿਟ ਦੀ ਬੈਠਕ ਸ਼ੁਰੂ ਹੋ ਗਈ ਹੈ। ਘੱਟੋ-ਘੱਟ ਸਮਰਥਨ ਮੁੱਲ ‘ਚ ਵਾਧੇ ਨੂੰ ਸੋਮਵਾਰ ਕੈਬਨਿਟ ‘ਚ ਮਨਜੂਰੀ ਮਿਲ ਸਕਦੀ ਹੈ।

ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਮਿਲੀ ਹੈ ਕਿ ਕਣਕ ਦਾ MSP 50 ਰੁਪਏ ਕੁਇੰਟਲ ਵਧਾਇਆ ਜਾ ਸਕਦਾ ਹੈ। ਕਣਕ ਦਾ MSP 1925 ਤੋਂ ਵਧ ਕੇ 1975 ਰੁਪਏ ਪ੍ਰਤੀ ਕੁਇੰਟਲ ਹੋ ਸਕਦਾ ਹੈ।

ਕੇਂਦਰੀ ਖੇਤੀ ਤੇ ਕਿਸਾਨ ਕਲਿਆਨ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਵਾਰ-ਵਾਰ ਦੁਹਰਾਇਆ ਹੈ ਕਿ ਘੱਟੋ-ਘੱਟ ਸਮਰਥਨ ਮੁੱਲ ਤੇ ਫਸਲਾਂ ਦੀ ਖਰੀਦ ਪਹਿਲਾਂ ਹੀ ਤਰ੍ਹਾਂ ਜਾਰੀ ਰਹੇਗੀ। ਮੋਦੀ ਸਰਕਾਰ ਦਾ ਦਾਅਵਾ ਹੈ ਕਿ ਕੋਰੋਨਾ ਕਾਲ ‘ਚ ਲਿਆਂਦੇ ਗਏ ਖੇਤੀ ਨਾਲ ਜੁੜੇ ਤਿੰਨ ਅਹਿਮ ਆਰਡੀਨੈਂਸ ਕਿਸਾਨਾਂ ਦੇ ਹਿੱਤ ‘ਚ ਹੈ।

ਇਨ੍ਹਾਂ ਤਿੰਨਾਂ ਆਰਡੀਨੈਂਸਾਂ ਦੀ ਥਾਂ ਸੰਸਦ ਦੇ ਚਾਲੂ ਮਾਨਸੂਨ ਸੈਸ਼ਨ ‘ਚ ਲਿਆਂਦੇ ਗਏ ਤਿੰਨ ਬਿੱਲਾਂ ‘ਚੋਂ ਦੋ ਨੂੰ ਸੰਸਦ ਦੀ ਮਨਜ਼ੂਰੀ ਮਿਲ ਚੁੱਕੀ ਹੈ। ਤੀਜੇ ਬਿੱਲ ਨੂੰ ਲੋਕ ਸਭਾ ‘ਚ ਪਾਸ ਹੋਣ ਤੋਂ ਬਾਅਦ ਰਾਜ ਸਭਾ ਦੀ ਮੋਹਰ ਲਗਣ ਦਾ ਇੰਤਜ਼ਾਰ ਹੈ।

Leave a Reply

Your email address will not be published. Required fields are marked *