ਕੀ ਝੋਨੇ ਦੀ ਕੋਈ ਕਿਸਮ ਦਿੰਦੀ ਹੈ 120 ਮਣ ਦਾ ਝਾੜ ਜਾਣੋ ਕੀ ਹੈ ਅਸਲੀ ਸੱਚ

ਦੋਸਤੋ ਕਣਕ ਦੀ ਵਾਢੀ ਦਾ ਕੰਮ ਪੂਰਾ ਹੋ ਚੁੱਕਾ ਹੈ ਅਤੇ ਜਲਦੀ ਹੀ ਝੋਨੇ ਦਾ ਸੀਜ਼ਨ ਸ਼ੁਰੂ ਹੋ ਜਾਵੇਗਾ। ਝੋਨੇ ਦੀ ਫਸਲ ਵਾਸਤੇ ਸਭ ਤੋਂ ਜ਼ਰੂਰੀ ਚੀਜ਼ ਹੁੰਦੀ ਹੈ ਬੀਜ । ਇਸ ਲਈ ਬਹੁਤ ਸਾਰੀਆਂ ਕੰਪਨੀਆਂ ਝੋਨੇ ਦਾ ਬੀਜ ਵੇਚਦੀਆਂ ਹਨ ਅਤੇ ਬੀਜ ਵੇਚਣ ਦੇ ਲਈ ਇਹ ਪ੍ਰਾਈਵੇਟ ਕੰਪਨੀਆਂ ਕਿਸਾਨਾਂ ਨੂੰ ਝੋਨੇ ਨੂੰ ਲੈ ਕੇ ਵੱਡੇ ਵੱਡੇ ਦਾਅਵੇ ਵੀ ਕਰ ਦਿੰਦੀਆਂ ਹਨ। ਜਿਸ ਬਾਰੇ ਸੁਣ ਕੇ ਕਿਸਾਨ ਵੀਰ ਅਕਸਰ ਧੋਖੇ ਵਿਚ ਆ ਜਾਂਦੇ ਹਨ ਅਤੇ ਇਹਨਾਂ ਦੁਕਾਨਦਾਰਾਂ ਦੀ ਠੱਗੀ ਦਾ ਸ਼ਿਕਾਰ ਹੋ ਜਾਂਦੇ ਹਨ।

ਅਕਸਰ ਇਨ੍ਹਾਂ ਪ੍ਰਾਈਵੇਟ ਕੰਪਨੀਆਂ ਵੱਲੋਂ ਝੋਨੇ ਦੇ ਬੀਜਾਂ ਨੂੰ ਲੈ ਕੇ ਇਹ ਦਾਅਵਾ ਕੀਤਾ ਜਾਂਦਾ ਹੈ ਕੇ ਜੇਕਰ ਕੋਈ ਕਿਸਾਨ ਉਨ੍ਹਾਂ ਦੇ ਦਿੱਤੇ ਹੋਏ ਬੀਜ ਨੂੰ ਬੀਜੇਗਾ ਉਸ ਨੂੰ ਘੱਟੋ-ਘੱਟ ਝੋਨੇ ਦਾ 120 ਮਣ ਝਾੜ ਨਿਕਲੇਗਾ। ਇਸ ਗੱਲ ਦੀ ਪੁਸ਼ਟੀ ਕਰਨ ਦੇ ਲਈ ਇਹ ਕੰਪਨੀਆਂ ਅਸ਼ਟਾਮ ਪੇਪਰ ਤੇ ਲਿਖਣ ਨੂੰ ਵੀ ਤਿਆਰ ਹੁੰਦੀਆਂ ਹਨ। ਪਰ ਕੀ ਸੱਚਮੁੱਚ ਹੀ ਏਨਾ ਝਾੜ ਸੰਭਵ ਹੈ ?

ਅੱਜ ਅਸੀਂ ਇਹਨਾਂ ਸਾਰੀਆਂ ਕੰਪਨੀਆਂ ਨੂੰ ਇਹ ਚੈਲੰਜ ਕਰਦੇ ਹਾ ਕਿ ਉਹ ਆਪਣੀ ਕੰਪਨੀ ਦੇ ਬੀਜ ਦੇ ਨਾਲ ਜੋ ਝਾੜ ਦਾ ਦਾਅਵਾ ਕਰਦੇ ਹਨ । ਇਕ ਵਾਰ ਝੋਨੇ ਦਾ 105 ਝਾੜ ਕੱਢ ਕੇ ਦਿਖਾ ਦੇਣ ਪ੍ਰਾਈਵੇਟ ਕੰਪਨੀ ਨੂੰ ਜ਼ਮੀਨ, ਖਾਦਾਂ ਅਤੇ ਹੋਰ ਸਮਾਨ ਵੀ ਸਾਡੇ ਵੱਲੋਂ ਦਿੱਤਾ ਜਾਵੇਗਾ ਜੇਕਰ ਉਹ ਆਪਣੇ ਕਹੇ ਹੋਏ ਦਾਅਵੇ ਦੇ ਅਨੁਸਾਰ ਬਰਾਬਰ ਝਾੜ ਪੈਦਾ ਕਰ ਸਕਣ ਸਾਡੇ ਵੱਲੋਂ ਕੰਪਨੀ ਨੂੰ ਦੋ ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ।

ਦਰਾਅਸਲ ਇਨ੍ਹਾਂ ਝਾੜ ਕਿਸੇ ਵੀ ਤਰਾਂ ਨਾਲ ਸੰਭਵ ਨਹੀਂ ਹੈ ਇਹ ਸਿਰਫ ਕਿਸਾਨਾਂ ਨੂੰ ਬੀਜ ਵੇਚਣ ਦਾ ਇਹ ਤਰੀਕਾ ਹੁੰਦਾ ਹੈ। ਜੇਕਰ ਤੁਸੀਂ ਬਾਅਦ ਵਿੱਚ ਕੰਪਨੀ ਕੋਲ ਸ਼ਿਕਾਇਤ ਲੈ ਕੇ ਜਾਂਦੇ ਹੋ ਕੀ ਤੁਹਾਡੇ ਵੱਲੋਂ ਦਿੱਤੇ ਹੋਏ ਬੀਜ ਨੇ ਪੂਰਾ ਝਾੜ ਨਹੀਂ ਦਿੱਤਾ ਜਿਨ੍ਹਾਂ ਕੰਪਨੀ ਨੇ ਦਾਅਵਾ ਕੀਤਾ ਸੀ ਤਾਂ ਕੰਪਨੀ ਦਾ ਜਵਾਬ ਹੁੰਦਾ ਹੈ।

ਕਿਸਾਨ ਨੇ ਉਨ੍ਹਾਂ ਦੇ ਕਹੇ ਅਨੁਸਾਰ ਖਾਦਾਂ ਅਤੇ ਹੋਰ ਸਪਰੇਹਾਂ ਕੰਪਨੀ ਦੇ ਕਹੇ ਅਨੁਸਾਰ ਨਹੀਂ ਪਾਇਆ ਇਸ ਲਈ ਹੀ ਝਾੜ ਘੱਟ ਗਿਆ। ਦੋਸਤੋ ਇਹ ਇਕ ਠੱਗੀ ਮਾਰਨ ਦਾ ਤਰੀਕਾ ਹੈ ਜੇਕਰ ਤੁਸੀਂ ਵੀ ਅਜਿਹੀਆਂ ਕੰਪਨੀਆਂ ਨੂੰ ਸਬਕ ਸਿਖਾਉਣਾ ਚਾਹੁੰਦੇ ਹੋ ਹੇਠਾਂ ਦਿੱਤੀ ਹੋਈ ਵੀਡੀਓ ਜਰੂਰ ਦੇਖੋ।

ਇਸ ਤਰਾਂ ਦੀਆਂ ਹੋਰ ਜਾਣਕਾਰੀਆਂ ਦੇ ਲਈ Agri Advice ਖੇਤੀ ਬਾਰੇ ਸਲਾਹ youtube ਚੈਂਨਲ subscribe ਕਰੋ