ਇਹ ਹਨ ਝੋਨੇ ਦੀਆ ਟਾਪ 3 ਕਿਸਮਾਂ, ਦਿੰਦਿਆਂ ਹਨ 40 ਕੁਇੰਟਲ ਤੋਂ ਜਿਆਦਾ ਝਾੜ

ਕਣਕ ਦੀ ਵਾਢੀ ਦਾ ਕੰਮ ਚੱਲ ਰਿਹਾ ਹੈ ਅਤੇ ਕਣਕ ਦੀ ਵਾਢੀ ਤੋਂ ਬਾਅਦ ਜਿਆਦਾਤਰ ਕਿਸਾਨ ਝੋਨੇ ਦੀ ਖੇਤੀ ਦੀ ਤਿਆਰ ਵਿੱਚ ਲੱਗ ਜਾਂਦੇ ਹਨ। ਇਸ ਸਮੇਂ ਸਾਰੇ ਕਿਸਾਨਾਂ ਦੇ ਮਨ ਵਿੱਚ ਇਹੀ ਸਵਾਲ ਹੁੰਦਾ ਹੈ ਕਿ ਉਹ ਝੋਨੇ ਦੀ ਕਿਹੜੀ ਕਿਸਮ ਦੀ ਖੇਤੀ ਕਰਨ ਜਿਸ ਵਿੱਚ ਉਨ੍ਹਾਂ ਨੂੰ ਚੰਗੀ ਆਮਦਨੀ ਹੋ ਸਕੇ। ਕਿਸਾਨ ਵੀਰੋ ਅੱਜ ਅਸੀ ਤੁਹਾਨੂੰ ਝੋਨੇ ਦੀਆਂ ਟਾਪ 3 ਕਿਸਮਾਂ ਬਾਰੇ ਜਾਣਕਾਰੀ ਦੇਵਾਂਗੇ ਜੋ ਕਿ ਪ੍ਰਤੀ ਏਕੜ 40 ਤੋਂ 42 ਕੁਇੰਟਲ ਝਾੜ ਦਿੰਦਿਆਂ ਹਨ।

ਇਨ੍ਹਾਂ ਕਿਸਮਾਂ ਨੇ ਪਿਛਲੇ ਸਾਲ ਸਭਤੋਂ ਜਿਆਦਾ ਝਾੜ ਦਿੱਤਾ ਸੀ ਅਤੇ ਕਿਸਾਨਾਂ ਨੂੰ ਮਾਲਾਮਾਲ ਕਰ ਦਿੱਤਾ ਸੀ। ਇਹ ਕਿਸਮਾਂ ਵੱਖ ਵੱਖ ਇਲਾਕਿਆਂ ਵਿੱਚੋਂ ਝਾੜ ਦੇ ਮਾਮਲੇ ਵਿੱਚ ਪਹਿਲੇ ਨੰਬਰ ਉੱਤੇ ਰਹੀਆਂ ਹਨ। ਸਭਤੋਂ ਜਿਆਦਾ ਝਾੜ ਦੇਣ ਵਾਲਿਆਂ ਕਿਸਮਾਂ ਚੋਂ ਤੀਸਰੇ ਨੰਬਰ ‘ਤੇ ਆਉਂਦੀ ਹੈ PR 121 ਕਿਸਮ। ਇਹ ਕਿਸਮ 110 ਦਿਨ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ।

ਇਹ ਕਿਸਮ ਦਰਮਿਆਨੇ ਕੱਦ ਦੀ ਹੁੰਦੀ ਹੈ ਅਤੇ ਪਿਛਲੇ ਸਾਲ ਇਸ ਕਿਸਮ ਦਾ ਝਾੜ 30 ਕੁਇੰਟਲ ਤੋਂ ਜਿਆਦਾ ਦੇਖਣ ਨੂੰ ਮਿਲਿਆ। ਹਾਲਾਂਕਿ ਇਸ ਕਿਸਮ ਵਿੱਚ ਇੱਕ ਕਮੀ ਹੈ ਕਿ ਇਸ ਵਿੱਚ ਹਲਦੀ ਰੋਗ ਜਰੂਰ ਦੇਖਣ ਨੂੰ ਮਿਲਦਾ ਹੈ। ਪਰ ਜਿਆਦਾ ਨਹੀਂ ਬਲਕਿ ਥੋੜਾ ਬਹੁਤ ਹੀ ਆਉਂਦਾ ਹੈ। ਇਸ ਕਿਸਮ ਦੀ ਖੇਤੀ ਲਈ ਭਾਰੀ ਜ਼ਮੀਨ ਅਤੇ ਨਹਿਰੀ ਪਾਣੀ ਸਬਤੋਂ ਵਧੀਆ ਹੁੰਦਾ ਹੈ।

ਇਸਤੋਂ ਬਾਅਦ ਦੂਸਰੇ ਨੰਬਰ ਉੱਤੇ ਆਉਂਦੀ ਹੈ ਝੋਨੇ ਦੀ pr 126 ਕਿਸਮ। ਇਹ ਕਿਸਮ ਸਿਰਫ 90 ਦਿਨ ਦੇ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਅਤੇ ਇਸ ਕਿਸਮ ਵਿੱਚ ਕੋਈ ਜਿਆਦਾ ਦਿੱਕਤਾਂ ਦੇਖਣ ਨੂੰ ਨਹੀਂ ਮਿਲਦੀਆਂ। ਇਹ ਛੋਟੇ ਕੱਦ ਦੀ ਕਿਸਮ ਹੁੰਦੀ ਹੈ ਅਤੇ ਡਿੱਗਣ ਦੀ ਦਿੱਕਤ ਵੀ ਨਹੀਂ ਆਉਂਦੀ। ਝਾੜ ਦੀ ਗੱਲ ਕਰੀਏ ਤਾਂ ਪਿਛਲੇ ਸਾਲ ਇਸ ਕਿਸਮ ਨੇਂ 32 ਤੋਂ ਲੈਕੇ 36 ਕੁਇੰਟਲ ਪ੍ਰਤੀ ਏਕੜ ਤੱਕ ਝਾੜ ਦਿੱਤਾ ਹੈ। ਇਸੇ ਤਰਾਂ ਪਹਿਲੀ ਕਿਸਮ ਦੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us mailto:unnatkheti@gmail.com