ਇਹ ਹੈ ਪੰਜਾਬ ਦੀ ਸਭਤੋਂ ਸਸਤੀ ਟ੍ਰੈਕਟਰ ਮੰਡੀ, ਸਿਰਫ 30 ਹਜ਼ਾਰ ਦੇਕੇ ਲੈ ਜਾਓ ਟ੍ਰੈਕਟਰ

ਖੇਤੀ ਲਈ ਟਰੈਕਟਰ ਸਭਤੋਂ ਜਰੂਰੀ ਹੁੰਦਾ ਹੈ ਅਤੇ ਟਰੈਕਟਰ ਨਾਲ ਕਿਸਾਨਾਂ ਦੇ ਸਾਰੇ ਕੰਮ ਆਸਾਨੀ ਨਾਲ ਹੋ ਜਾਂਦੇ ਹਨ ਅਤੇ ਉਹ ਵੀ ਬਹੁਤ ਘੱਟ ਖਰਚੇ ਵਿੱਚ। ਪਰ ਨਵਾਂ ਟਰੈਕਟਰ ਕਾਫ਼ੀ ਮਹਿੰਗਾ ਹੋਣ ਦੇ ਕਾਰਨ ਸਾਰੇ ਕਿਸਾਨ ਟਰੈਕਟਰ ਨਹੀਂ ਖਰੀਦ ਪਾਉਂਦੇ। ਇਸ ਲਈ ਬਹੁਤ ਸਾਰੇ ਕਿਸਾਨ ਪੁਰਾਣਾ ਟਰੈਕਟਰ ਖਰੀਦਣ ਬਾਰੇ ਸੋਚਦੇ ਹਨ ਪਰ ਕਈ ਵਾਰ ਪੁਰਾਣੇ ਟਰੈਕਟਰ ਵੀ ਕਾਫ਼ੀ ਮਹਿੰਗੇ ਮਿਲਦੇ ਹਨ।

ਅੱਜ ਅਸੀ ਤੁਹਾਨੂੰ ਇੱਕ ਅਜਿਹੀ ਜਗ੍ਹਾ ਬਾਰੇ ਜਾਣਕਾਰੀ ਦੇਵਾਂਗੇ ਜਿੱਥੋਂ ਤੁਸੀ ਬਹੁਤ ਘੱਟ ਕੀਮਤ ਵਿੱਚ ਪੁਰਾਣੇ ਟਰੈਕਟਰ ਖਰੀਦ ਸਕਦੇ ਹੋ। ਤੁਹਾਨੂੰ ਜਾਣਕੇ ਹੈਰਾਨੀ ਹੋਵੇਗੀ ਕਿ ਤੁਸੀ ਸਿਰਫ 30 ਹਜ਼ਾਰ ਰੁਪਏ ਦੇਕੇ ਇੱਥੋਂ ਟਰੈਕਟਰ ਨੂੰ ਆਪਣੇ ਘਰ ਲਿਜਾ ਸਕਦੇ ਹੋ। ਇਹ ਟਰੈਕਟਰ ਪੁਰਾਣੇ ਜਰੂਰ ਹਨ ਪਰ ਇਨ੍ਹਾਂ ਦੀ ਕੰਡੀਸ਼ਨ ਬਿਲਕੁਲ ਨਵੇਂ ਟਰੈਕਟਰ ਵਰਗੀ ਹੈ।

ਤੁਹਾਨੂੰ ਦੱਸ ਦੇਈਏ ਕਿ ਇਹ ਟਰੈਕਟਰ ਤੁਹਾਨੂੰ ਤਲਵੰਡੀ ਸਾਬੋ ਟ੍ਰੈਕਟਰ ਮੰਡੀ ਤੋਂ ਮਿਲ ਜਾਣਗੇ। ਸਬਤੋਂ ਪਹਿਲੇ ਟ੍ਰੈਕਟਰ ਦੀ ਗੱਲ ਕਰੀਏ ਤਾਂ ਹਰੇ ਰੰਗ ਦਾ ਸਟੈਂਡਰਡ 2006 ਮਾਡਲ ਟ੍ਰੈਕਟਰ ਤੁਹਾਨੂੰ ਇਸ ਮੰਡੀ ਵਿੱਚੋਂ ਸਿਰਫ 1 ਲੱਖ 65 ਹਜ਼ਾਰ ਰੁਪਏ ਵਿੱਚ ਮਿਲ ਜਾਵੇਗਾ। ਇਸ ਟ੍ਰੈਕਟਰ ਦੀ ਕੰਡੀਸ਼ਨ ਵੀ ਬਹੁਤ ਚੰਗੀ ਹੈ ਅਤੇ ਸਾਰੇ ਪਾਰਟਸ ਓਰਿਜਨਲ ਹਨ।

ਇਸੇ ਤਰਾਂ ਸੋਨਾਲੀਕਾ DI-745 ਟ੍ਰੈਕਟਰ 2014 ਮਾਡਲ ਵਿੱਚ ਬਿਲਕੁਲ ਨਵੀਂ ਕੰਡੀਸ਼ਨ ਵਿੱਚ ਖੜਾ ਹੈ ਅਤੇ ਇਹ ਟ੍ਰੈਕਟਰ ਤੁਹਾਨੂੰ ਸਿਰਫ 3 ਲੱਖ 50 ਹਜ਼ਾਰ ਰੁਪਏ ਵਿਚ ਮਿਲ ਜਾਵੇਗਾ। ਇਸੇ ਤਰਾਂ ਤੁਸੀਂ ਹੋਰ ਵੀ ਬਹੁਤ ਸਾਰੇ ਟ੍ਰੈਕਟਰ ਸਭਤੋਂ ਘੱਟ ਕੀਮਤ ਅਤੇ ਬਿਲਕੁਲ ਨਵੀਂ ਕੰਡੀਸ਼ਨ ਵਿੱਚ ਇਸ ਮੰਡੀ ਤੋਂ ਖਰੀਦ ਸਕਦੇ ਹੋ। ਬਾਕੀ ਟਰੈਕਟਰਾਂ ਦੀ ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ…

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us mailto:unnatkheti@gmail.com

Leave a Reply

Your email address will not be published. Required fields are marked *