ਇੱਥੋਂ ਮਿਲਦੇ ਹਨ ਸਭਤੋਂ ਸਸਤੇ ਜਨਰੇਟਰ, 25kv ਦੀ ਕੀਮਤ ਸਿਰਫ 65000 ਰੁਪਏ

ਦੋਸਤੋ ਜਨਰੇਟਰਾਂ ਬਾਰੇ ਜਿਆਦਾਤਰ ਲੋਕਾਂ ਦਾ ਇਹ ਸੋਚਣਾ ਹੈ ਕਿ ਇਹ ਬਹੁਤ ਮਹਿੰਗੇ ਹੁੰਦੇ ਹਨ ਅਤੇ ਇਹ ਸੋਚਕੇ ਜਿਆਦਾਤਰ ਲੋਕ ਜਨਰੇਟਰ ਖਰੀਦਣ ਦਾ ਸੋਚਣਾ ਹੀ ਛੱਡ ਦਿੰਦੇ ਹਨ। ਪਰ ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਜਗ੍ਹਾ ਬਾਰੇ ਦੱਸਾਂਗੇ ਜਿੱਥੋਂ ਸਭ ਤੋਂ ਸਸਤੇ ਜਨਰੇਟਰ ਮਿਲਦੇ ਹਨ। ਤੁਸੀਂ ਇੱਥੋਂ ਹਰ ਤਰਾਂ ਦੇ ਜਨਰੇਟਰ ਬਹੁਤ ਵਧੀਆ ਕੁਆਲਿਟੀ ਅਤੇ ਬਹੁਤ ਘੱਟ ਕੀਮਤ ਵਿਚ ਖਰੀਦ ਸਕਦੇ ਹੋ।

ਅਸੀਂ ਗੱਲ ਕਰ ਰਹੇ ਹਾਂ ਪਟਿਆਲਾ ਦੇ ਜਨਰੇਟਰ ਬਜਾਰ ਦੀ। ਤੁਹਾਨੂੰ ਦੱਸ ਦੇਈਏ ਕਿ ਇਸਨੂੰ ਸਭਤੋਂ ਸਸਤਾ ਜਨਰੇਟਰ ਬਜਾਰ ਕਿਹਾ ਜਾਂਦਾ ਹੈ। ਇਸ ਬਜਾਰ ਵਿੱਚੋਂ ਤੁਸੀਂ ਬਹੁਤ ਹੀ ਸਸਤੇ ਜਨਰੇਟਰਾਂ ਦੇ ਨਾਲ ਨਾਲ ਟਰੈਕਟਰਾਂ ਦੇ ਨਵੇਂ ਅਤੇ ਪੁਰਾਣੇ ਸਪੇਅਰ ਪਾਰਟ ਅਤੇ ਕਾਰਾਂ ਦੇ ਸਪੇਅਰ ਪਾਰਟ ਵੀ ਖਰੀਦ ਸਕਦੇ ਹੋ।

ਇਸਦੇ ਨਾਲ ਹੀ ਇਸ ਬਜਾਰ ਵਿੱਚ ਟ੍ਰੈਕਟਰ ਨੂੰ ਮੋਡੀਫਾਈ ਕਰਨ ਵਾਲਾ ਸਾਰਾ ਸਮਾਨ ਵੀ ਮਿਲਦਾ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਟ੍ਰੈਕਟਰ ਮਾਰਕੀਟ ਨੂੰ ਏਸ਼ੀਆ ਦੀ ਸਭਤੋਂ ਵੱਡੀ ਟ੍ਰੈਕਟਰ ਮਾਰਕੀਟ ਵੀ ਕਿਹਾ ਜਾਂਦਾ ਹੈ। 25 ਕਿਲੋਵਾਟ ਵਾਲੇ ਜਨਰੇਟਰ ਦੀ ਗੱਲ ਕਰੀਏ ਤਾਂ ਤੁਸੀਂ ਇਸ ਮਾਰਕੀਟ ਵਿੱਚੋਂ 25 KV ਜਨਰੇਟਰ ਸਿਰਫ 65 ਹਜ਼ਾਰ ਰੁਪਏ ਵਿੱਚ ਖਰੀਦ ਸਕਦੇ ਹੋ।

ਇੱਥੋਂ ਤੁਸੀਂ 5 ਕਿਲੋਵਾਟ ਤੋਂ ਲੈਕੇ 500 ਕਿਲੋਵਾਟ ਤੱਕ ਦਾ ਜਨਰੇਟਰ ਖਰੀਦ ਸਕਦੇ ਹੋ। ਇਥੋਂ ਤੁਹਾਨੂੰ ਸਿਰਫ 15 ਹਜ਼ਾਰ ਦੀ ਸ਼ੁਰੂਆਤੀ ਕੀਮਤ ਤੋਂ ਲੈਕੇ ਲਗਭਗ 2 ਲੱਖ ਰੁਪਏ ਤੱਕ ਦੀ ਕੀਮਤ ਤੱਕ ਦੇ ਜਨਰੇਟਰ ਮਿਲ ਜਾਣਗੇ। 40 ਕਿਲੋਵਾਟ ਦੇ ਜਨਰੇਟਰ ਦੀ ਗੱਲ ਕਰੀਏ ਤਾਂ ਇਸਦੀ ਕੀਮਤ ਸਿਰਫ 1 ਲੱਖ 10 ਹਜ਼ਾਰ ਰੁਪਏ ਹੈ।

ਹਰ ਤਰਾਂ ਦਾ ਜਨਰੇਟਰ ਤੁਹਾਨੂੰ ਓਰਿਜੀਨਲ ਅਤੇ ਚੰਗੀ ਕੰਡੀਸ਼ਨ ਵਿੱਚ ਮਿਲੇਗਾ। ਜਿਵੇਂ ਕਿ ਮਹਿੰਦਾ ਅਤੇ ਟਾਟਾ ਦੇ ਨਾਲ ਨਾਲ ਹੋਰ ਵੀ ਕਈ ਕੰਪਨੀਆਂ ਦੇ ਪੁਰਾਣੇ ਜਨਰੇਟਰ ਤੁਸੀਂ ਇੱਥੋਂ ਖਰੀਦ ਸਕਦੇ ਹੋ। ਹਰ ਚੀਜ ਦਾ ਬਿੱਲ ਵੀ ਦਿੱਤਾ ਜਾਂਦਾ ਹੈ ਅਤੇ ਇੱਕ ਸਾਲ ਦੀ ਇੰਜਣ ਦੀ ਅਤੇ 5 ਸਾਲ ਦੀ ਪੇਂਟ ਦੀ ਵਾਰੰਟੀ ਵੀ ਦਿੱਤੀ ਜਾਂਦੀ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us unnatkheti@gmail.com