ਇਸ ਕਿਸਾਨ ਨੇ 15 ਲੱਖ ਲਾ ਕੇ ਤਿਆਰ ਕੀਤੀ ਮੋਟਰ, ਪਰ ਪਿੰਡ ਵਾਲੇ ਕਹਿੰਦੇ ਸਾਡਾ ਨਾਂ ਬਦਨਾਂਮ ਕਰਤਾ, ਜਾਣੋ ਕਾਰਨ

ਦੋਸਤੋ ਅਕਸਰ ਕਿਹਾ ਜਾਂਦਾ ਹੈ ਕਿ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਅਤੇ ਜਦੋਂ ਜੇਬ੍ਹ ਸਾਥ ਦਿੰਦੀ ਹੋਵੇ ਤਾਂ ਸ਼ੌਂਕ ਪੂਰੇ ਕਰ ਲੈਣੇ ਚਾਹੀਦੇ ਹਨ। ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਹੀ ਪੰਜਾਬੀ ਜੱਟ ਦੇ ਵੱਖਰੇ ਸ਼ੌਂਕ ਬਾਰੇ ਦੱਸਣ ਜਾ ਰਹੇ ਹਾਂ। ਤੁਹਾਨੂੰ ਦੱਸ ਦੇਈਏ ਕਿ ਇਸ ਪੰਜਾਬੀ ਜੱਟ ਨੇ ਆਪਣੇ ਖੇਤ ਦੀ ਮੋਟਰ ‘ਤੇ ਪੂਲ ਬਣਾ ਦਿੱਤਾ ਹੈ।

ਇਨ੍ਹਾਂ ਦੀ ਮੋਟਰ ਨੂੰ ਦੇਖਣ ਲਈ ਸੜਕ ‘ਤੇ ਜਾਂਦੇ ਲੋਕ ਵੀ ਖਿੱਚੇ ਆਉਂਦੇ ਹਨ। ਇਸ ਮੋਟਰ ਨੂੰ ਦੇਖਕੇ ਕੋਈ ਕਹਿ ਨਹੀਂ ਸਕਦਾ ਕਿ ਇਹ ਮੋਟਰ ਹੈ ਕਿਉਂਕਿ ਇਸਨੂੰ ਬਿਲਕੁਲ ਇੱਕ ਆਲੀਸ਼ਾਨ ਕੋਠੀ ਦੀ ਤਰਾਂ ਤਿਆਰ ਕੀਤਾ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਮੋਟਰ ਨੂੰ ਗੁਰੀ ਭੁੱਲਰ ਨਾਮ ਦੇ ਕਿਸਾਨ ਵੱਲੋਂ ਤਿਆਰ ਕਰਵਾਇਆ ਗਿਆ ਹੈ ਅਤੇ ਇਹ ਪੱਟੀ ਤਹਿਸੀਲ ਦੇ ਘੁਰਿਆਲਾ ਪਿੰਡ ਵਿੱਚ ਬਣਾਈ ਗਈ ਹੈ।

ਤੁਹਾਨੂੰ ਜਾਣਕੇ ਹੈਰਾਨੀ ਹੋਵੇਗੀ ਕਿ ਇਸ ਮੋਟਰ ਨੂੰ ਤਿਆਰ ਕਰਨ ਲਈ ਇਸ ਕਿਸਾਨ ਵੱਲੋਂ ਲਗਭਗ 14 ਤੋਂ 15 ਲੱਖ ਰੁਪਿਆ ਖਰਚ ਕਰ ਦਿੱਤਾ ਗਿਆ ਹੈ। ਮੋਟਰ ਨੂੰ ਦੇਖਣ ‘ਤੇ ਹੀ ਪਤਾ ਲਗਦਾ ਹੈ ਕਿ ਇਸਨੂੰ ਬਣਾਉਣ ਲਈ ਕਿੰਨਾ ਜਿਆਦਾ ਖਰਚਾ ਕੀਤਾ ਗਿਆ ਹੋਵੇਗਾ। ਇੰਨੀ ਮਹਿੰਗੀ ਮੋਟਰ ਤਿਆਰ ਕਰਨ ਤੋਂ ਬਾਅਦ ਇਸ ਕਿਸਾਨ ਨੂੰ ਪਿੰਡ ਵਾਲੇ ਕਿਹੰਦੇ ਕਿ ਤੂੰ ਸਾਡਾ ਨਾਂ ਬਦਨਾਮ ਕਰਤਾ।

ਇੱਥੋਂ ਤੱਕ ਕਿ ਮੋਟਰ ‘ਤੇ ਬਣੇ ਪੂਲ ਨੂੰ ਦੋ ਤਿੰਨ ਵਾਰ ਪਿੰਡ ਵਾਲਿਆਂ ਵੱਲੋਂ ਢਾਹ ਵੀ ਦਿੱਤਾ ਗਿਆ ਸੀ। ਪਰ ਇਸ ਕਿਸਾਨ ਨੇ ਦੋਬਾਰਾ ਫਿਰ ਉਸੇ ਤਰਾਂ ਪੂਲ ਬਣਵਾ ਲਿਆ। ਇਸ ਕਿਸਾਨ ਦਾ ਕਹਿਣਾ ਹੈ ਕਿ ਉਸਨੂੰ ਅਤੇ ਉਸਦੇ ਪਿਤਾ ਜੀ ਨੂੰ ਸ਼ੁਰੂ ਤੋਂ ਹੀ ਇਹ ਸ਼ੌਂਕ ਸੀ। ਕਿਉਂਕਿ ਉਹ ਚਾਹੁੰਦੇ ਹਨ ਕਿ ਕਿਸਾਨਾਂ ਦੇ ਪੁੱਤ ਖੇਤੀ ਨਾਲੋਂ ਨਾ ਟੁੱਟਣ ਅਤੇ ਉਨ੍ਹਾਂ ਨੂੰ ਖੇਤੀ ਦਾ ਸ਼ੌਂਕ ਜਾਗੇ।

ਪਰ ਉਨ੍ਹਾਂ ਨੂੰ ਪਿੰਡ ਵਾਲਿਆਂ ਨੇ ਬਿਲਕੁਲ ਵੀ ਸਪੋਰਟ ਨੀ ਕੀਤੀ। ਇੱਥੋਂ ਤੱਕ ਕਿ ਇਸ ਕਿਸਾਨ ਨੇ ਪਿੰਡ ਵਾਲਿਆਂ ਨੂੰ ਕਿਹਾ ਕਿ ਕੋਈ ਵੀ ਆਕੇ ਇਸ ਪੂਲ ਵਿੱਚ ਨਹਾ ਸਕਦਾ ਹੈ ਅਤੇ ਕਿਸੇ ਦਾ ਜਨਮਦਿਨ ਮਨਾਉਣ ਵੀ ਸ਼ਹਿਰ ਜਾਕੇ ਖਰਚਾ ਕਰਨ ਦੀ ਲੋੜ ਨਹੀਂ ਅਤੇ ਇਥੇ ਹੀ ਮਨ ਸਕਦੇ ਹੋ।

ਪਰ ਫਿਰ ਵੀ ਪਿੰਡ ਦੇ ਕਈ ਲੋਕ ਰਾਤਾਂ ਨੂੰ ਆ ਕੇ ਪੂਲ ਦੀਆਂ ਟਾਈਲਾਂ ਜਾਂ ਬੈਂਚ ਵਗੈਰਾ ਤੋੜ ਦਿੰਦੇ ਸਨ ਅਤੇ ਲਾਈਟਾਂ ਵਗੈਰਾ ਤੋੜ ਦਿੰਦੇ ਸਨ ਅਤੇ ਮਹਿੰਗੇ ਪੌਦੇ ਪੱਟ ਕੇ ਸੁੱਟ ਦਿੰਦੇ ਸਨ। ਇਸਦਾ ਪੂਰਾ ਕਾਰਨ ਜਾਨਣ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us unnatkheti@gmail.com