ਜਾਣੋ Sonalika ਦੇ ਸਾਰੇ ਟਰੈਕਟਰਾਂ ਦੀ ਕੀਮਤ ਅਤੇ ਪੂਰੀ ਜਾਣਕਾਰੀ

ਕਿਸਾਨ ਵੀਰੋਂ ਅੱਜ ਅਸੀ ਤੁਹਾਨੂੰ ਸੋਨਾਲਿਕਾ ਦੇ ਸਾਰੇ ਟਰੈਕਟਰਾਂ ਬਾਰੇ ਪੂਰੀ ਜਾਣਕਾਰੀ ਦੇਵਾਂਗੇ। Sonalika ਦੇ ਸਾਰੇ ਟਰੈਕਟਰਾਂ ਦੀ ਕੀਮਤ ਅਤੇ ਉਨ੍ਹਾਂ ਦੀ ਖਾਸੀਅਤ ਵਿਸਥਾਰ ਵਿਚ ਦੱਸਾਂਗੇ। ਤਾਂ ਜੋ ਕਿਸਾਨ ਵੀਰ ਟ੍ਰੈਕਟਰ ਖਰੀਦਣ ਤੋਂ ਪਹਿਲਾ ਉਸ ਬਾਰੇ ਪੂਰੀ ਜਾਣਕਾਰੀ ਸਕਣ ਅਤੇ ਆਪਣੇ ਲਈ ਸਬਤੋਂ ਵਧੀਆਂ ਟ੍ਰੈਕਟਰ ਖਰੀਦ ਸਕਣ।

ਸਭਤੋਂ ਪਹਿਲਾਂ ਗੱਲ ਕਰਦੇ ਹਾਂ ਸੋਨਾਲਿਕਾ ਦੇ ਸਭਤੋਂ ਛੋਟੇ ਟਰੈਕਟਰ ਬਾਰੇ । ਇਸ ਟਰੈਕਟਰ ਦਾ ਨਾਮ Sonalika GT28 ਹੈ ਅਤੇ ਖਾਸ ਗੱਲ ਇਹ ਹੈ ਕਿ ਇਹ ਛੋਟਾ ਟਰੈਕਟਰ 4×4 ਮਾਡਲ ਵਿੱਚ ਆਉਂਦਾ ਹੈ। ਇਸਦੀ ਕੀਮਤ ਦੀ ਗੱਲ ਕਰੀਏ ਤਾਂ ਕਿਸਾਨ ਇਸਨੂੰ ਸਿਰਫ 4,67,680 ਰੁਪਏ ਵਿੱਚ ਖਰੀਦ ਸਕਦੇ ਹਨ। ਯਾਨੀ ਕਿ ਇਹ ਟ੍ਰੈਕਟਰ ਛੋਟੇ ਕਿਸਾਨਾਂ ਲਈ ਇਕ ਚੰਗਾ ਟ੍ਰੈਕਟਰ ਸਾਬਿਤ ਹੋ ਸਕਦਾ ਹੈ।

ਇਸਤੋਂ ਬਾਅਦ ਅਗਲੇ ਟਰੈਕਟਰ ਦੀ ਗੱਲ ਕਰੀਏ ਤਾਂ ਇਸਦਾ ਮਾਡਲ Sonalika 745 ਹੈ। ਇਹ ਟਰੈਕਟਰ ਵੀ ਦੇਖਣ ਵਿੱਚ ਕਾਫ਼ੀ ਸ਼ਾਨਦਾਰ ਅਤੇ ਮਜਬੂਤ ਹੈ। ਹਲਾਕਿ ਕੰਪਨੀ ਦੁਆਰਾ ਇਸਦੀ ਕੀਮਤ ਹਾਲੇ ਤੱਕ ਨਹੀਂ ਦੱਸੀ ਗਈ ਹੈ ਪਰ ਦੇਖਣ ਵਿੱਚ ਇਹ ਕਿਸਾਨਾਂ ਲਈ ਕਾਫ਼ੀ ਸ਼ਾਨਦਾਰ ਵਿੱਖ ਰਿਹਾ ਹੈ ਅਤੇ ਇਸਦੀ ਕੀਮਤ ਵੀ ਬਹੁਤੀ ਜਿਆਦਾ ਨਹੀਂ ਹੋ ਸਕਦੀ।

ਅਗਲਾ ਟਰੈਕਟਰ ਹੈ Sonalika DI47 RX ਮਾਡਲ। ਤੁਹਾਨੂੰ ਦੱਸ ਦੇਈਏ ਕਿ ਇਸ ਟਰੈਕਟਰ ਨੂੰ ਬਾਕੀ ਟਰੈਕਟਰਾਂ ਨਾਲੋਂ ਕੁੱਝ ਅਲੱਗ ਲੁਕ ਦਿੱਤਾ ਗਿਆ ਹੈ। ਇਹ ਟਰੈਕਟਰ ਵੀ 4X4 ਹੈ ਅਤੇ ਦੇਖਣ ਵਿੱਚ ਇਹ ਵੀ ਕਾਫ਼ੀ ਸ਼ਾਨਦਾਰ ਅਤੇ ਮਜਬੂਤ ਹੈ। ਕੰਪਨੀ ਦੁਆਰਾ ਇਸਦੀ ਕੀਮਤ 7,98,432 ਰੁਪਏ ਹੈ। ਇਸ ਕੀਮਤ ਵਿਚ 4×4 ਮਾਡਲ ਵਿਚ ਇਹ ਟਰੈਕਟਰ ਕਿਸਾਨਾਂ ਲਈ ਕਾਫ਼ੀ ਵਧੀਆ ਵਿਕਲਪ ਹੋ ਸਕਦਾ ਹੈ।

ਹੁਣ ਗੱਲ ਕਰਦੇ ਹਾਂ ਸੋਨਾਲਿਕਾ ਵੱਡੇ ਟਰੈਕਟਰ ਬਾਰੇ। ਇਸ ਟਰੈਕਟਰ ਦਾ ਨਾਮ Sonalika WORLDTRAC 75 RX ਹੈ। ਦੇਖਣ ਵਿੱਚ ਇਹ ਟਰੈਕਟਰ ਬਹੁਤ ਸੁੰਦਰ ਅਤੇ ਵੱਡਾ ਹੈ। ਇਸਦੇ ਟਾਇਰ ਦੇਖਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਕਿੰਨਾ ਤਾਕਤਵਰ ਹੈ। ਇਹ ਟਰੈਕਟਰ 2 ਵਹੀਲ ਅਤੇ 4 ਵਹੀਲ ਦੋਨਾਂ ਮਾਡਲਾਂ ਵਿੱਚ ਉਪਲੱਬਧ ਹੈ। ਇਹ ਟਰੈਕਟਰ 75 hp ਦੇ ਦਮਦਾਰ ਇੰਜਨ ਦੇ ਨਾਲ ਆਉਂਦਾ ਹੈ।

ਇਸਦੀ ਸਭਤੋਂ ਵੱਡੀ ਖਾਸਿਅਤ ਹੈ ਇਸਦੀ ਕੀਮਤ। ਤੁਸੀ ਜਾਣ ਕੇ ਹੈਰਾਨ ਰਹਿ ਜਾਓਗੇ ਕਿ ਇਸ ਦਮਦਾਰ ਟਰੈਕਟਰ ਦੀ ਕੀਮਤ ਸਿਰਫ 10,31,522 ਰੁਪਏ ਹੈ। ਜੋ ਕਿ 75 HP ਇੰਜਨ ਦੇ ਟਰੈਕਟਰ ਦੇ ਹਿਸਾਬ ਨਾਲ ਕਾਫ਼ੀ ਵਾਜਿਬ ਕੀਮਤ ਹੈ। ਇਸ ਲਈ ਜੋ ਕਿਸਾਨ ਜਿਆਦਾ ਤਾਕਤਵਰ ਟ੍ਰੈਕਟਰ ਖਰੀਦਣ ਦਾ ਸੋਚ ਰਹੇ ਹਨ ਉਨ੍ਹਾਂ ਲਈ ਇਹ ਚੰਗਾ ਵਿਕਲਪ ਹੈ। ਸੋਨਾਲਿਕਾ ਦੇ ਬਾਕੀ ਟਰੈਕਟਰਾਂ ਦੀ ਕੀਮਤ ਅਤੇ ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us unnatkheti@gmail.com