ਹੁਣ ਨਹੀਂ ਰਹੇਗੀ ਬਿਜਲੀ ਦੇ ਬਿੱਲ ਦੀ ਟੈਨਸ਼ਨ, ਆ ਗਿਆ 24 ਘੰਟੇ ਚੱਲਣ ਵਾਲਾ ਸੋਲਰ AC

ਗਰਮੀ ਦਾ ਸੀਜ਼ਨ ਸ਼ੁਰੂ ਹੋ ਚੁੱਕਿਆ ਹੈ ਅਤੇ ਇਸ ਵਾਰ ਗਰਮੀ ਸ਼ਰੁਆਤ ਤੋਂ ਹੀ ਰਿਕਾਰਡ ਤੋੜ ਰਹੀ ਹੈ। ਸ਼ਰੁਆਤ ਤੋਂ ਕਈ ਜਗ੍ਹਾ ਤਾਪਮਾਨ 40 ਡਿਗਰੀ ਤੋਂ ਪਾਰ ਹੋ ਚੁੱਕਿਆ ਹੈ। ਇਸ ਸਥਿਤੀ ਵਿੱਚ ਸਭਨੂੰ AC ਦੀ ਜ਼ਰੂਰਤ ਹੁੰਦੀ ਹੈ। ਪਰ ਬਿਜਲੀ ਦੇ ਬਿੱਲ ਦੀ ਟੈਨਸ਼ਨ ਦੇ ਕਾਰਨ ਜਿਆਦਾਤਰ ਲੋਕ ਲਗਾਤਾਰ AC ਨਹੀਂ ਚਲਾਉਂਦੇ।

ਇਸ ਲਈ ਅੱਜ ਅਸੀ ਤੁਹਾਨੂੰ ਇੱਕ ਅਜਿਹੇ AC ਬਾਰੇ ਦੱਸਾਂਗੇ ਜਿਸਨੂੰ ਤੁਸੀ 24 ਘੰਟੇ ਚਲਾ ਸਕਦੇ ਹੋ। ਅਸੀ ਗੱਲ ਕਰ ਰਹੇ ਹਾਂ Solar AC ਬਾਰੇ। ਮਾਰਕੀਟ ਵਿੱਚ ਇਸ ਸਮੇਂ ਬਹੁਤ ਸਾਰੇ ਸੋਲਰ AC ਉਪਲਬਧ ਹਨ ਅਤੇ ਤੁਸੀ ਵੀ ਸੋਲਰ AC ਲਗਵਾ ਕੇ ਬਿਜਲੀ ਦੇ ਬਿੱਲ ਦੀ ਟੈਨਸ਼ਨ ਤੋਂ ਬਿਨਾਂ ਹੀ 24 ਘੰਟੇ AC ਦੀ ਠੰਡੀ ਹਵਾ ਦਾ ਮਜ਼ਾ ਲੈ ਸਕਦੇ ਹੋ।

ਸੋਲਰ AC ਤੁਹਾਡੇ Split ਜਾਂ Window AC ਦੀ ਤੁਲਣਾ ਵਿੱਚ 90 ਫੀਸਦੀ ਤੱਕ ਬਿਜਲੀ ਦੀ ਬਚਤ ਕਰ ਸਕਦਾ ਹੈ। ਯਾਨੀ ਕਿ ਮੰਨ ਲਓ ਜੇਕਰ ਤੁਸੀ ਨਾਰਮਲ AC ਦਿਨ ਵਿੱਚ 14-15 ਘੰਟੇ ਚਲਾਉਂਦੇ ਹੋ ਤਾਂ ਲਗਭਗ 20 ਯੂਨਿਟ ਬਿਜਲੀ ਦੀ ਖਪਤ ਹੁੰਦੀ ਹੈ। ਯਾਨੀ ਕਿ ਪੂਰੇ ਮਹੀਨੇ ਵਿੱਚ 600 ਯੂਨਿਟ ਦੀ ਖਪਤ ਹੋਵੇਗੀ। ਤੁਹਾਡਾ ਸਿਰਫ AC ਦਾ ਬਿੱਲ ਹੀ 4,500 ਰੁਪਏ ਤੱਕ ਬਣ ਜਾਵੇਗਾ। ਪਰ ਸੋਲਰ AC ਨਾਲ ਬਿਜਲੀ ਦਾ ਖਰਚ ਬਿਲਕੁਲ ਵੀ ਨਹੀਂ ਆਵੇਗਾ।

ਤੁਹਾਨੂੰ ਦੱਸ ਦੇਈਏ ਕਿ ਆਮ AC ਅਤੇ ਸੋਲਰ AC ਦੇ ਪਾਰਟਸ ਇੱਕੋ ਜਿਹੇ ਹੀ ਹੁੰਦੇ ਹਨ, ਪਰ ਕੀਮਤ ਵਿੱਚ ਅੰਤਰ ਜਰੂਰ ਹੁੰਦਾ ਹੈ। ਸੋਲਰ AC ਪੂਰੀ ਤਰ੍ਹਾਂ ਇਕੋ ਫਰੈਂਡਲੀ ਹੈ ਯਾਨੀ ਇਸ ਨਾਲ ਵਾਤਾਵਰਨ ਨੂੰ ਕੋਈ ਨੁਕਸਾਨ ਨਹੀਂ ਹੁੰਦਾ। ਕੀਮਤ ਦੀ ਗੱਲ ਕਰੀਏ ਤਾਂ ਬਾਜ਼ਾਰ ਵਿੱਚ ਇੱਕ ਟਨ ਵਾਲੇ ਸੋਲਰ AC ਦੀ ਔਸਤਨ ਕੀਮਤ ਲਗਭਗ 1 ਲੱਖ ਰੁਪਏ ਤੱਕ ਹੁੰਦੀ ਹੈ।

ਇਸੇ ਤਰ੍ਹਾਂ 1.5 ਟਨ ਵਾਲੇ ਸੋਲਰ ਏਸੀ ਦੀ ਕੀਮਤ 2 ਲੱਖ ਰੁਪਏ ਤੱਕ ਹੋਵੇਗੀ ਜੋ ਕਿ ਬਿਜਲੀ ਵਾਲੇ AC ਤੋਂ ਲਗਭਗ ਢਾਈ ਤੋਂ ਤਿੰਨ ਗੁਣਾ ਜ਼ਿਆਦਾ ਹੈ। ਪਰ ਤੁਹਾਨੂੰ ਸਿਰਫ ਇੱਕ ਵਾਰ ਜ਼ਿਆਦਾ ਪੈਸੇ ਲਾਉਣੇ ਪੈਣਗੇ ਅਤੇ ਉਸਤੋਂ ਬਾਅਦ ਸਾਰੀ ਜ਼ਿੰਦਗੀ ਬਿਜਲੀ ਦੀ ਦੇ ਬਿੱਲ ਦੀ ਟੈਨਸ਼ਨ ਤੋਂ ਬਿਨਾਂ ਤੁਸੀ AC ਦੀ ਠੰਢਕ ਦਾ ਮਜ਼ਾ ਲੈ ਸਕਦੇ ਹੋ।