ਇਸ ਵਾਰ ਗਰਮੀ ਦੇ ਸੀਜ਼ਨ ਦੀ ਸ਼ੁਰੂਆਤ ਤੋਂ ਹੀ ਅੱਤ ਦੀ ਗਰਮੀ ਪੈ ਰਹੀ ਹੈ। ਹੁਣ ਅਪ੍ਰੈਲ ਦੇ ਮਹੀਨੇ ਵਿੱਚ ਗਰਮੀ ਦਿਨੋਂ ਦਿਨ ਹੋਰ ਵੀ ਜਿਆਦਾ ਵੱਧ ਰਹੀ ਹੈ ਅਤੇ ਲੋਕ ਇਸ ਅੱਤ ਦੀ ਗਰਮੀ ਤੋਂ ਬਚਣ ਲਈ ਮੀਂਹ ਦੀ ਉਡੀਕ ਕਰ ਰਹੇ ਹਨ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਪੰਜਾਬ ਵਿੱਚ ਆਉਣ ਵਾਲੇ ਦਿਨਾਂ ਦਾ ਮੌਸਮ ਕਿਸ ਤਰਾਂ ਦਾ ਰਹੇਗਾ ਅਤੇ ਲੋਕਾਂ ਨੂੰ ਗਰਮੀ ਤੋਂ ਰਾਹਤ ਕਦੋਂ ਮਿਲੇਗੀ।
ਤੁਹਾਨੂੰ ਦੱਸ ਦੇਈਏ ਕਿ ਸੂਬੇ ਚ’ ਅਗੇਤੀ ਗਰਮੀ ਨਾਲ ਦਿਨ ਦਾ ਪਾਰਾ ਲਗਾਤਾਰ ਵੱਧਦਾ ਜਾ ਰਿਹਾ ਹੈ। ਪਿਛਲੇ ਕਈ ਦਿਨਾਂ ਤੋਂ ਮੁਕਤਸਰ ਖੇਤਰ ਵਿੱਚ ਸੀਜਣ ‘ਚ ਪਹਿਲੀ ਵਾਲਾ ਦਿਨ ਦਾ ਪਾਰਾ 43.1° ਨੂੰ ਛੂਹ ਚੁੱਕਿਆ ਹੈ। ਇਸੇ ਤਰਾਂ ਬਠਿੰਡਾ ਅਤੇ ਫਿਰੋਜਪੁਰ ਖੇਤਰ ਵਿੱਚ 42°ਡਿਗਰੀ ਤੱਕੀ ਤਾਪਮਾਨ ਜਾ ਰਿਹਾ ਹੈ। ਜਿਸ ਕਾਰਨ ਚੇਤ ਦੇ ਮਹੀਨੇ ਵਿੱਚ ਹੀ ਸੂਬੇ ਚ ਜੇਠ-ਹਾੜ ਵਰਗੀ ਗਰਮੀ ਦਾ ਅਹਿਸਾਸ ਹੋ ਰਿਹਾ ਹੈ।
ਮੌਸਮ ਵਿਭਾਗ ਦੇ ਅਨੁਸਾਰ ਅਗਲੇ 5-7 ਦਿਨ ਸੂਬੇ ‘ਚ ਰਾਜਸਥਾਨ ਅਤੇ ਪਾਕਿਸਤਾਨ ਤੋਂ ਆਉਣ ਵਾਲੀਆਂ ਖੁਸ਼ਕ ਅਤੇ ਗਰਮ ਦੱਖਣ-ਪੱਛਮੀ ਹਵਾਵਾਂ ਦੀ ਚਾਲ ਪੰਜਾਬ ਵੱਲ ਰਹੇਗੀ, ਜਿਸ ਕਾਰਨ ਦਿਨ ਦਾ ਤਾਪਮਾਨਚ 2-3° ਹੋਰ ਵਧੇਗਾ। ਪੰਜਾਬ ਦੇ ਮਾਲਵਾ ਖੇਤਰ ਸਮੇਤ ਤ ਰਾਜਸਥਾਨ ਅਤੇ ਹਰਿਆਣਾ ਦੇ ਪੰਜਾਬੀ ਬੋਲਦੇ ਖੇਤਰਾਂ ਵਿੱਚ ਜਿਆਦਾਤਰ ਇਲਾਕਿਆਂ ਦਾ ਤਾਪਮਾਨ 44- 45° ਤੱਕ ਜਾਣ ਨਾਲ ਸੂਬੇ ‘ਚ ਵਿਸਾਖੀ ਤੋਂ ਪਹਿਲਾਂ ਹੀ ਲੋ ਚੱਲਣ ਦੀ ਸੰਭਾਵਣਾ ਹੈ।
ਹਾਲਾਂਕਿ ਉਮੀਦ ਹੈ ਕਿ ਚੜਦੇ ਵਿਸਾਖ ਤੋਂ ਬਾਅਦ ਪਹਾੜੀ ਖੇਤਰਾਂ ਚ ਪੱਛਮੀ ਸਿਸਟਮ ਮੁੜ ਤੋਂ ਫੇਰੀ ਪਾਉਣਗੇ। ਜਿਸ ਦੇ ਪ੍ਰਭਾਵ ਨਾਲ 13-14 ਅਪ੍ਰੈਲ ਨੂੰ ਕਈ ਥਾਈਂ ਗਰਜ ਵਾਲੇ ਬੱਦਲ ਬਨਣ ਦੀ ਵੀ ਉਮੀਦ ਹੈ। ਇਸਦੇ ਨਾਲ ਹੀ ਸੰਭਾਵਨਾ ਹੈ ਕਿ ਕਈ ਜਗ੍ਹਾ ਵੱਧਦੇ ਪਾਰੇ ਕਾਰਨ ਕੋਈ ਨਿੱਕੀ ਕਾਰਵਾਈ ਵਾਲਾ ਬੱਦਲ ਬਣ ਜਾਵੇ। ਯਾਨੀ ਕਈ ਇਲਾਕਿਆਂ ਵਿੱਚ ਇਨ੍ਹਾਂ ਦਿਨਾਂ ਦੌਰਾਨ ਮੀਂਹ ਪੈ ਸਕਦਾ ਹੈ ਅਤੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲਣ ਦੀ ਉਮੀਦ ਹੈ।