ਛੋਟੇ ਕਿਸਾਨਾਂ ਲਈ ਆ ਗਿਆ ਛੋਟਾ ਰੀਪਰ, ਜਾਣੋ ਕੀਮਤ ਅਤੇ ਬਾਕੀ ਜਾਣਕਾਰੀ

ਛੋਟੇ ਅਤੇ ਘੱਟ ਜ਼ਮੀਨ ਵਾਲੇ ਕਿਸਾਨ ਵੱਡੇ ਅਤੇ ਮਹਿੰਗੇ ਖੇਤੀ ਯੰਤਰ ਨਹੀਂ ਖਰੀਦ ਸਕਦੇ ਹਨ। ਪਰ ਅੱਜ ਦੇ ਸਮੇਂ ਵਿੱਚ ਬਹੁਤ ਸਾਰੇ ਅਜਿਹੇ ਜੁਗਾੜ ਆ ਚੁੱਕੇ ਹਨ ਜਿਸਦੇ ਨਾਲ ਛੋਟੇ ਕਿਸਾਨ ਬਹੁਤ ਘੱਟ ਖਰਚੇ ਵਿੱਚ ਵੀ ਆਪਣਾ ਕੰਮ ਆਸਾਨੀ ਨਾਲ ਕਰ ਸਕਦੇ ਹਨ।

ਕਿਸਾਨ ਵੀਰੋ ਅੱਜ ਅਸੀ ਤੁਹਾਨੂੰ ਇੱਕ ਅਜਿਹੀ ਰੀਪਰ ਮਸ਼ੀਨ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ ਜਿਸਨੂੰ ਖਾਸਕਰ ਛੋਟੇ ਕਿਸਾਨਾਂ ਲਈ ਬਣਾਇਆ ਗਿਆ ਹੈ ਅਤੇ ਇਹ ਬਹੁਤ ਘੱਟ ਖਰਚ ਵਿੱਚ ਕਿਸਾਨਾਂ ਦਾ ਕੰਮ ਆਸਾਨ ਕਰ ਦੇਵੇਗੀ। ਕਿਸਾਨ ਆਪਣੇ ਖੇਤ ਵਿੱਚ ਵੀ ਇਸ ਮਸ਼ੀਨ ਦਾ ਇਸਤੇਮਾਲ ਕਰਕੇ ਲੇਬਰ ਦਾ ਖਰਚਾ ਵੀ ਬਚਾ ਸਕਦੇ ਹਨ ਜਾਂ ਫਿਰ ਕਿਰਾਏ ਉੱਤੇ ਲਗਾਕੇ ਕਮਾਈ ਵੀ ਕਰ ਸਕਦੇ ਹਨ।

ਜਿਵੇਂ ਕਿ ਤੁਸੀ ਜਾਣਦੇ ਹੋ ਕਿ ਬਹੁਤ ਸਾਰੇ ਕਿਸਾਨ ਫਸਲਾਂ ਦੀ ਕਟਾਈ ਲਈ ਕੰਬਾਇਨ ਨਹੀਂ ਲਗਾ ਸਕਦੇ ਕਿਉਂਕਿ ਇਸ ਵਿੱਚ ਕਾਫ਼ੀ ਜ਼ਿਆਦਾ ਖਰਚਾ ਹੁੰਦਾ ਹੈ। ਪਰ ਇਸ ਛੋਟੀ ਜਿਹੀ ਮਸ਼ੀਨ ਨਾਲ ਕਿਸਾਨ ਫਸਲ ਕਟਾਈ ਦੇ ਕੰਮ ਨੂੰ ਬਹੁਤ ਸਸਤਾ ਅਤੇ ਆਸਾਨ ਬਣਾ ਸਕਦੇ ਹਨ।

ਇਨ੍ਹਾਂ ਮਸ਼ੀਨਾਂ ਨੂੰ Rajson Agro ਦੁਆਰਾ ਬਣਾਇਆ ਜਾਂਦਾ ਹੈ ਅਤੇ ਇਹ ਅਜਿਹੀਆਂ ਮਸ਼ੀਨਾਂ ਨੂੰ ਖਾਸਕਰ ਛੋਟੇ ਕਿਸਾਨਾਂ ਲਈ ਬਹੁਤ ਘੱਟ ਕੀਮਤ ਵਿੱਚ ਤਿਆਰ ਕਰਦੇ ਹਨ। ਇਹ ਰੀਪਰ ਵੱਖ ਵੱਖ ਸਾਇਜ਼ ਵਿੱਚ ਬਣਾਏ ਜਾਂਦੇ ਹਨ ਅਤੇ ਕਿਸਾਨ ਆਪਣੀ ਜ਼ਰੂਰਤ ਦੇ ਹਿਸਾਬ ਨਾਲ ਇਸਨੂੰ ਖਰੀਦ ਸਕਦੇ ਹਨ।

ਛੋਟੇ ਰੀਪਰ ਦੀ ਗੱਲ ਕਰੀਏ ਤਾਂ ਇਹ ਪੈਟਰੋਲ ਤੇ ਚੱਲਦਾ ਹੈ ਅਤੇ ਇਸਨੂੰ ਖਾਸਕਰ ਛੋਟੀਆਂ ਫਸਲਾਂ ਕੱਟਣ ਲਈ ਤਿਆਰ ਕੀਤਾ ਗਿਆ ਹੈ। ਇਸ ਵਿੱਚ 50cc ਦਾ 4 ਸਟਰੋਕ ਇੰਜਨ ਲਗਾਇਆ ਗਿਆ ਹੈ ਅਤੇ ਇਸਨੂੰ ਅੱਧਾ ਲਿਟਰ ਪੈਟਰੋਲ ਨਾਲ ਇੱਕ ਘੰਟੇ ਤੱਕ ਚਲਾਇਆ ਜਾ ਸਕਦਾ ਹੈ। ਇਸਦੀ ਕੀਮਤ ਸਿਰਫ 29500 ਰੁਪਏ ਹੈ ਅਤੇ ਤੁਹਾਨੂੰ ਫ੍ਰੀ ਹੋਮ ਡਿਲੀਵਰੀ ਦਿੱਤੀ ਜਾਵੇਗੀ। ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….

ਮਸ਼ੀਨ ਖਰੀਦਣ ਲਈ ਸੰਪਰਕ ਕਰੋ:
Rajson Agro 9815150389 , 7087750389 , 6283955990

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us unnatkheti@gmail.com