ਜਾਣੋ ਸੌਣ ਦੇ ਸਮੇ ਕਿਓਂ ਨਿਕਲਦੀ ਹੈ ਮੂੰਹ ਵਿਚੋਂ ਲਾਰ,ਹੋ ਸਕਦੇ ਹਨ ਇਹ ਗੰਭੀਰ ਕਾਰਨ

ਕਈ ਵਾਰ ਅਸੀਂ ਦੇਖਿਆ ਹੈ ਕੇ ਕੁਝ ਲੋਕ ਜਾ ਬੱਚੇ ਜਦੋਂ ਸੋਂ ਕੇ ਉਠਦੇ ਹਨ ਤਾਂ ਓਹਨਾ ਦਾ ਸਿਰਹਾਣਾ ਥੁੱਕ ਜਾ ਲਾਰ ਨਾਲ ਗਿੱਲਾ ਹੋਇਆ ਹੁੰਦਾ ਹੈ । ਜੇਕਰ ਤੁਸੀਂ ਵੀ ਇਸ ਸਮੱਸਿਆਂ ਕਰਕੇ ਪਰੇਸ਼ਾਨ ਹੋ ਤਾਂ ਅੱਜ ਅਸੀਂ ਦੱਸਦੇ ਹਾਂ ਇਸ ਸਮਸਿਆ ਦਾ ਕਾਰਣ।

ਕਿਓਂ ਨਿਕਲਦੀ ਹੈ ਲਾਰ

ਨੀਂਦ ਦੇ ਦੌਰਾਨ ਸਾਡੇ ਚਿਹਰੇ ਦੀਆਂ ਨਸਾਂ ਅਰਾਮ ਕਰ ਰਹੀਆਂ ਹੁੰਦੀਆਂ ਹਨ ਅਤੇ ਜਦਕਿ ਸਾਡਾ ਸਰੀਰ ਲਾਰ ਤਿਆਰ ਕਰਦਾ ਹੀ ਰਹਿੰਦਾ ਹੈ ਅਜੇਹੀ ਹਾਲਤ ਵਿਚ ਤਾਂ ਲਾਰ ਨਿਕਲਣ ਲੱਗ ਜਾਂਦੀ ਹੈ ਕਿਉਂਕਿ ਅਸੀਂ ਉਸਨੂੰ ਅੰਦਰ ਨਹੀਂ ਲੈ ਕੇ ਜਾਂਦੇ। ਲਾਰ ਜ਼ਿਆਦਾਤਰ ਉਸ ਵੇਲੇ ਨਿਕਲਦੀ ਹੈ ਜਦੋਂ ਅਸੀਂ ਪਾਸਾ ਲੈ ਕੇ ਸੌਂਦੇ ਹਾਂ।ਵੈਸੇ ਤੇ ਇਹ ਆਮ ਸਮੱਸਿਆ ਹੈ ਪਰ ਕਈ ਵਾਰ ਇਹ ਗੰਭੀਰ ਬੀਮਾਰੀ ਦਾ ਸੰਕੇਤ ਵੀ ਹੋ ਸਕਦੀ ਹੈ।

ਐਲਰਜੀ

ਇਸ ਦਾ ਕਾਰਣ ਐਲਰਜੀ ਵੀ ਹੋ ਸਕਦਾ ਹੈ। ਖਾਣ-ਪੀਣ ਤੋਂ ਹੋਣ ਵਾਲੀ ਐਲਰਜੀ ਅਤੇ ਨੱਕ ਦੇ ਨਾਲ ਸਬੰਧਤ ਐਲਰਜੀ ਦੇ ਕਾਰਣ ਲਾਰ ਦਾ ਜ਼ਿਆਦਾ ਨਿਰਮਾਣ ਹੁੰਦਾ ਹੈ। ਸਰੀਰ ‘ਚ ਲਾਰ ਬਣਾਉਣ ਵਾਲੇ ਅਲਗ ਗਲੈਂਡਸ ਹੁੰਦੇ ਹਨ।

ਤੇਜਾਬ ਬਣਨ ਨਾਲ

ਜੇਕਰ ਹਾਜਮਾ ਖ਼ਰਾਬ ਹੋਵੇ ਤਾਂ ਵੀ ਲਾਰ ਬਣਦੀ ਰਹਿੰਦੀ ਹੈ ਜੇਕਰ ਪੇਟ ਵਿਚ ਤੇਜਾਬ ਬਣਦਾ ਹੋਵੇ ਤਾਂ ਲਾਰ ਨਿਕਲਦੀ ਰਹਿੰਦੀ ਹੈ

ਸਾਈਨਸ ਇੰਫੈਕਸ਼ਨ

ਸਾਹ ਨਲੀ ਦੇ ਇੰਫੈਕਸ਼ਨ, ਆਮਤੋਰ ‘ਤੇ ਸਾਹ ਲੈਣ ਅਤੇ ਨਿਗਲਣ ਦੀ ਸਮੱਸਿਆ ਨਾਲ ਜੁੜ੍ਹੇ ਹੁੰਦੇ ਹਨ। ਇਨ੍ਹਾਂ ਸਮੱਸਿਆਵਾਂ ਦੇ ਕਾਰਣ ਲਾਰ ਜਮ੍ਹਾ ਹੋਣ ਅਤੇ ਨਿਕਲਣ ਲਗਦੀ ਹੈ। ਫਲੂ ਦੇ ਕਾਰਣ ਜਦੋਂ ਨੱਕ ਬੰਦ ਹੁੰਦੀ ਹੈ ਜਾਂ ਮੂੰਹ ਨਾਲ ਸਾਹ ਲੈਣ ਕਰਕੇ ਵੀ ਲਾਰ ਨਿਕਲਣ ਲਗਦੀ ਹੈ।

ਸੌਂਦੇ ਸਮੇਂ ਡਰਨਾ

ਕੁਝ ਲੋਕ ਸੌਂਦੇ ਸਮੇਂ ਬਹੁਤ ਡਰਦੇ ਹਨ। ਇਸ ਸਮੱਸਿਆ ਦਾ ਇਕ ਲੱਛਣ ਲਾਰ ਵੀ ਹੋ ਸਕਦਾ ਹੈ। ਇਸ ਸਮੇਂ ਭਾਵਨਾਤਮਕ ਤਣਾਅ ਦੇ ਹੋਣ ਕਾਰਣ, ਡਰੱਗਸ ਜਾਂ ਅਲਕੋਹਲ ਲੈਣ ਦੇ ਕਾਰਣ ਅਤੇ ਨੀਂਦ ਦੀ ਕਮੀ ਦੇ ਕਾਰਣ ਵੀ ਹੋ ਸਕਦਾ ਹੈ। ਕਈ ਵਾਰ ਨੀਂਦ ਨਾਲ ਜੁੜੀ ਹੋਰ ਸਮੱਸਿਆਵਾਂ ਜਿਵੇਂ ਨੀਂਦ ‘ਚ ਚਲਣਾ, ਨੀਂਧ ‘ਚ ਗੱਲਾਂ ਕਰਨਾ ਨਾਲ ਵੀ ਲਾਰ ਨਿਕਲਦੀ ਹੈ।