ਨਵੇਂ ਸਾਲ ‘ਤੇ SBI ਨੇ ਗਾਹਕਾਂ ਨੂੰ ਦਿੱਤਾ ਇਹ ਵੱਡਾ ਤੋਹਫ਼ਾ

ਨਵੇਂ ਸਾਲ ਦੇ ਮੌਕੇ ਉੱਤੇ ਭਾਰਤੀ ਸਟੇਟ ਬੈਂਕ (SBI) ਨੇ ਆਪਣੇ ਗਾਹਕਾਂ ਨੂੰ ਇੱਕ ਵੱਡਾ ਤੋਹਫਾ ਦੇਣ ਦਾ ਐਲਾਨ ਕੀਤਾ ਹੈ। ਤੁਹਾਨੂੰ ਦੱਸ ਦੇਈਏ ਕਿ SBI ਦੁਆਰਾ ਐਕਸਟਰਨਲ ਬੈਂਚਮਾਰਕ ਬੇਸਡ ਰੇਟ (EBR) ਵਿੱਚ ਕਟੌਤੀ ਕੀਤੀ ਗਈ ਹੈ। ਇਸ ਕਟੌਤੀ ਤੋਂ ਬਾਅਦ ਜੋ EBR ਪਹਿਲਾਂ 8.05 ਫੀਸਦੀ ਸੀ, ਉਹ ਹੁਣ ਤੋਂ ਘੱਟਕੇ 7.80 ਫੀਸਦੀ ਕਰ ਦਿੱਤੀ ਗਈ ਹੈ। ਯਾਨੀ ਇਸ ਵਿੱਚ ਕੁਲ 25 BPS ਦੀ ਕਮੀ ਆਈ ਹੈ।

ਬੈਂਕ ਦਾ ਕਹਿਣਾ ਹੈ ਕਿ ਇਨ੍ਹਾਂ ਨਵੀਆਂ ਦਰਾਂ ਨੂੰ ਇੱਕ ਜਨਵਰੀ 2020 ਤੋਂ ਲਾਗੂ ਕਰ ਦਿੱਤਾ ਜਾਵੇਗਾ। ਇਸਦੇ ਨਾਲ ਹੀ SBI ਬੈਂਕ ਦੁਆਰਾ MSME, ਹਾਉਸਿੰਗ ਅਤੇ ਰਿਟੇਲ ਲੋਨ ਦੇ ਸਾਰੇ ਫਲੋਟਿੰਗ ਰੇਟ ਲੋਨਸ ਨੂੰ EBR ਨਾਲ ਜੋੜਨ ਦਾ ਫੈਸਲਾ ਲਿਆ ਗਿਆ ਹੈ। ਜਿਸਦੇ ਨਾਲ ਗਾਹਕਾਂ ਨੂੰ ਫਾਇਦਾ ਮਿਲੇਗਾ। ਕਿਉਂਕਿ ਇਸ ਬਦਲਾਅ ਨਾਲ ਗਾਹਕਾਂ ਦੇ ਹੋਮ ਲੋਨ ਦੀ EMI ਘੱਟ ਹੋ ਜਾਵੇਗੀ।

ਪਹਿਲਾਂ ਹੋਮ ਲੋਨ 8.15 ਫੀਸਦੀ ਦੀ ਸਾਲਾਨਾ ਵਿਆਜ ਦਰ ਉੱਤੇ ਦਿੱਤਾ ਜਾਂਦਾ ਸੀ ਪਰ ਹੁਣ ਇਹ ਦਰ 7.90 ਫੀਸਦੀ ਤੋਂ ਸ਼ੁਰੂ ਹੋਵੇਗੀ। SBI ਦੁਆਰਾ ਪਹਿਲਾਂ ਵੀ ਦਿਸੰਬਰ ਵਿੱਚ ਗਾਹਕਾਂ ਨੂੰ ਵੱਡਾ ਤੋਹਫਾ ਦਿੱਤਾ ਜਾ ਚੁੱਕਿਆ ਹੈ। SBI ਨੇ ਇਸ ਮਹੀਨੇ ਦੀ ਸ਼ੁਰੁਆਤ ਵਿੱਚ ਇੱਕ ਸਾਲ ਦੇ ਮਾਰਜਿਨਲ ਕਾਸਟ ਆਫ ਲੈਂਡਿੰਗ ਰੇਟ (MCLR) ਵਿੱਚ 10 BPS ਦੀ ਕਟੌਤੀ ਕੀਤੀ ਸੀ। ਇਸਦੇ ਬਾਅਦ ਇਸਨੂੰ ਅੱਠ ਫੀਸਦੀ ਤੋਂ 7.90 ਕਰ ਦਿੱਤਾ ਗਿਆ ਸੀ।

ਤੁਹਾਨੂੰ ਦੱਸ ਦੇਈਏ ਕਿ RBI ਦੁਆਰਾ ਸਰਕੁਲਰ ਜਾਰੀ ਕਰਦੇ ਹੋਏ ਕਿਹਾ ਗਿਆ ਸੀ ਕਿ ਸਾਰੇ ਤਰ੍ਹਾਂ ਦੇ ਪਰਸਨਲ, ਹੋਮ ਅਤੇ ਹੋਰ ਤਰ੍ਹਾਂ ਦੇ ਰਿਟੇਲ ਲੋਨ ਅਤੇ ਛੋਟੇ ਕਾਰੋਬਾਰੀਆਂ ਨੂੰ ਮਿਲਣ ਵਾਲੇ ਲੋਨ ਦੀ ਦਰ ਇੱਕ ਅਕਤੂਬਰ 2019 ਤੋਂ ਐਕਸਟਰਨਲ ਬੈਂਚਮਾਰਕ ਦੇ ਤਹਿਤ ਕੀਤੀ ਜਾਵੇਗੀ। ਨਾਲ ਹੀ RBI ਨੇ ਬੈਂਕਾਂ ਨੂੰ ਕਿਸੇ ਵੀ ਤਰ੍ਹਾਂ ਦਾ ਬੇਂਚਮਾਰਕ ਚੁਣਨ ਲਈ ਆਜਾਦ ਦੱਸਿਆ।

ਇਹ ਹਨ RBI ਦੇ ਬੇਂਚਮਾਰਕ

RBI ਦੁਆਰਾ ਚਾਰ ਤਰ੍ਹਾਂ ਦੇ ਬੇਂਚਮਾਰਕ ਤੈਅ ਕੀਤੇ ਗਏ ਹਨ। ਪਹਿਲਾ , ਆਰਬੀਆਈ ਰੇਪੋ ਰੇਟ ਹੈ। ਦੂਜਾ, ਕੇਂਦ ਸਰਕਾਰ ਦੀ ਤਿੰਨ ਸਾਲ ਦੀ ਟਰੇਜਰੀ ਬਿਲ ਯੀਲਡ ਹੈ । ਤੀਜਾ, ਕੇਂਦਰ ਸਰਕਾਰ ਦੁਆਰਾ ਛੇ ਮਹੀਨੇ ਦੀ ਟਰੇਜਰੀ ਬਿਲ ਹੈ ਅਤੇ ਚੌਥਾ FBIL ਦੁਆਰਾ ਕੋਈ ਹੋਰ ਬੇਂਚਮਾਰਕ ਰੇਟ।