ਪੰਜਾਬ ਵਿੱਚ ਇਸ ਤਰੀਕ ਨੂੰ ਮਿਲੇਗੀ ਕੜਾਕੇ ਦੀ ਠੰਡ ਤੋਂ ਰਾਹਤ

ਪੰਜਾਬ ਸਮੇਤ ਪੂਰੇ ਉੱਤਰੀ ਭਾਰਤ ਵਿਚ ਕੜਾਕੇ ਦੀ ਠੰਡ ਦਾ ਦੌਰ ਜਾਰੀ ਹੈ। ਬਹੁਤ ਸਾਲਾਂ ਬਾਅਦ ਪੋਹ ਦੇ ਮਹੀਨੇ ਦੀ ਅਸਲ ਠੰਡ ਦੇਖਣ ਨੂੰ ਮਿਲ ਰਹੀ ਹੈ। ਲੋਕ ਇਸ ਹੱਦ ਚੀਰਵੀਂ ਠੰਡ ਤੋਂ ਰਾਹਤ ਪਾਉਣ ਲਈ ਚੰਗੀ ਧੁੱਪ ਵਾਲੇ ਦਿਨਾਂ ਦਾ ਇੰਤਜ਼ਾਰ ਕਰ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਪਿਛਲੇ ਲਗਭਗ ਇੱਕ ਮਹੀਨੇ ਤੋਂ ਕਈ ਇਲਾਕਿਆਂ ਵਿਚ ਤਾਂ ਸੂਰਜ ਦੇ ਬਿਲਕੁਲ ਵੀ ਦਰਸ਼ਨ ਨਹੀਂ ਹੋਏ ਹਨ।

ਜਿਕਰਯੋਗ ਹੈ ਕਿ ਬੀਤੇ 17 ਦਿਨਾਂ ਤੋਂ ਸੂਬੇ ਦੇ ਕਿਸੇ ਵੀ ਹਿੱਸੇ ਚ ਪਾਰਾ 14° ਤੋਂ ਪਾਰ ਨਹੀਂ ਗਿਆ ਹੈ। ਸਗੋਂ 22 ਦਸੰਬਰ ਤੋਂ ਬਾਅਦ ਦਿਨ ਦਾ ਪਾਰਾ 10-11° ਤੋਂ ਹੇਠਾਂ ਚੱਲ ਰਿਹਾ ਹੈ। ਪਰ ਰਾਹਤ ਦੀ ਖ਼ਬਰ ਇਹ ਹੈ ਕਿ ਪੰਜਾਬ ਵਿਚ ਪੈ ਰਹੀ ਕੜਾਕੇ ਦੀ ਠੰਡ ਤੋਂ ਆਉਣ ਵਾਲੇ ਦਿਨਾਂ ਵਿਚ ਰਾਹਤ ਮਿਲ ਸਕਦੀ ਹੈ। ਮੌਸਮ ਵਿਭਾਗ ਅਨੁਸਾਰ 30 ਦਸੰਬਰ ਯਾਨੀ ਸੋਮਵਾਰ ਦੀ ਰਾਤ ਜੰਮੂ-ਕਸ਼ਮੀਰ ਵਿਚ ਪਹੁੰਚ ਰਹੇ ‘ਵੈਸਟਰਨ ਡਿਸਟ੍ਬੇਂਸ’ ਦੇ ਕਾਰਨ ਪੰਜਾਬ ਚ ਪਹਾੜੀ ਸ਼ੀਤ ਹਵਾਂਵਾਂ ਦੀ ਜਗ੍ਹਾ, ਪੂਰਬੀ ਜਮੀਨੀ ਹਵਾਂਵਾਂ ਲੈ ਲੈਣਗੀਆਂ।

ਇਸੇ ਤਰਾਂ ਧੁੰਦ ਦੇ ਬੱਦਲਾਂ ਦੀ ਜਗ੍ਹਾਂ, ਸਧਾਰਨ ਬੱਦਲਵਾਈ ਲੈ ਲਵੇਗੀ। ਇਸ ਬਦਲਾਅ ਨਾਲ ਦਿਨ ਤੇ ਰਾਤ ਦੇ ਤਾਪਮਾਨ ‘ਚ ਵਾਧਾ ਹੋਣ ਨਾਲ ਲਗਭਗ ਪਿਛਲੇ 17 ਦਿਨਾਂ ਤੋਂ ਚੱਲ ਰਹੀ “ਕੋਲਡ ਡੇ” ਦੀ ਸਥਿਤੀ ਤੋਂ ਕੁਝ ਹੱਦ ਤੱਕ ਰਾਹਤ ਮਿਲੇਗੀ, ਰਾਤਾਂ ਦਾ ਪਾਲ਼ਾ ਵੀ ਚੱਕਿਆ ਜਾਵੇਗਾ। ਪਰ ਨਾਲ ਹੀ ਮੌਸਮ ਵਿਭਾਗ ਦਾ ਇਹ ਵੀ ਕਹਿਣਾ ਹੈ ਕਿ ਇਹ ਰਾਹਤ 2-4 ਦਿਨਾਂ ਲਈ ਹੀ ਹੋਵੇਗੀ।

ਪਰ ਨਾਲ ਹੀ ਕਈ ਇਲਾਕਿਆਂ ਜਿਵੇਂ ਬਠਿੰਡਾ, ਫਰੀਦਕੋਟ, ਮੁਕਤਸਰ, ਅਬੋਹਰ, ਆਦਮਪੁਰ, ਹਲਵਾਰਾ, ਅਨੰਦਪੁਰ ਸਾਹਿਬ, ਸਿਰਸਾ ਚ ਆਉਣ ਵਾਲੇ 24 ਤੋਂ 48 ਘੰਟਿਆਂ ਦੌਰਾਨ ਸੰਘਣੀ ਧੁੰਦ ਪਵੇਗੀ ਜਿਸ ਕਾਰਨ ਸਵੇਰ ਦਾ ਪਾਰਾ 0° ਤੱਕ, ਇੱਥੋਂ ਤੱਕ ਕਿ ਮਾਈਨਸ(-) ਚ ਵੀ ਗਿਰ ਸਕਦਾ ਹੈ। ਬਾਕੀ ਇਲਾਕਿਆਂ ਵਿਚ ਵੀ 2-4 ਦਿਨਾਂ ਦੀ ਰਾਹਤ ਤੋਂ ਬਾਅਦ ਮੁੜ ਸੰਘਣੀ ਧੁੰਦ ਦੇਖਣ ਨੂੰ ਮਿਲ ਸਕਦੀ ਹੈ।

ਮੌਸਮ ਵਿਭਾਗ ਦਾ ਕਹਿਣਾ ਹੈ ਕਿ ਪਰਸੋਂ ਯਾਨੀ ਨਵੇਂ ਸਾਲ ਤੇ ਇੱਕ ਪੱਛਮੀ ਸਿਸਟਮ ਪੂਰੇ ਪੰਜਾਬ ਚ ਦਸਤਕ ਦੇਵੇਗਾ ਤੇ ਜਨਵਰੀ ਦੇ ਪਹਿਲੇ 4-5 ਦਿਨ ਪ੍ਰਭਾਵੀ ਰਹੇਗਾ, ਇਸ ਦੌਰਾਨ ਸੂਬੇ ਚ ਕਈ ਥਾਂਈ ਰੁਕ-ਰੁਕ ਹਲਕੀ/ਦਰਮਿਆਨੀ ਬਾਰਿਸ਼ ਦੀ ਓੁਮੀਦ ਹੈ। ਨਾਲ ਹੀ ਨਵੇਂ ਸਾਲ ਦੇ ਮੌਕੇ ‘ਤੇ ਪ੍ਮੁੁੱਖ ਪਹਾੜੀ ਘੁੰਮਣਯੋਗ ਸਥਾਨਾਂ ‘ਤੇ ਬਰਫਬਾਰੀ ਦੀ ਆਸ ਹੈ।