ਫੌਜ ਵਿੱਚ ਨਿੱਕਲੀ ਭਰਤੀ, ਦਸਵੀਂ ਪਾਸ ਕਰਨ ਅਪਲਾਈ, 70000 ਤੱਕ ਹੋਵੇਗੀ ਤਨਖਾਹ

ਬੇਰੋਜ਼ਗਾਰ ਅਤੇ ਨੌਕਰੀ ਦੀ ਭਾਲ ਕਰ ਰਹੇ ਨੌਜਵਾਨਾਂ ਲਈ ਇੱਕ ਵੱਡੀ ਖੁਸ਼ਖਬਰੀ ਹੈ। ਦਰਅਸਲ ਹਥਿਆਰਬੰਦ ਸਰਹੱਦੀ ਫੋਰਸ (ਐੱਸ ਐੱਸ.ਬੀ.) ਵਿੱਚ ਕਾਂਸਟੇਬਲ ਦੇ ਅਹੁਦਿਆਂ ‘ਤੇ ਬੰਪਰ ਭਰਤੀਆਂ ਕੱਢੀਆਂ ਗਈਆਂ ਹਨ ਜਿਨ੍ਹਾਂ ਵਿੱਚ 1500 ਤੋਂ ਵੀ ਵੱਧ ਉਮੀਦਵਾਰਾਂ ਨੂੰ ਭਰਤੀ ਕੀਤਾ ਜਾਵੇਗਾ। ਚਾਹਵਾਨ ਉਮੀਦਵਾਰ ਲਈ ਇਨ੍ਹਾਂ ਅਹੁਦਿਆਂ ਲਈ ਅਪਲਾਈ ਕਰਨ ਦੀ ਪ੍ਰਕਿਰਿਆ ਨੂੰ 29 ਅਗਸਤ ਤੋਂ ਸ਼ੁਰੂ ਕਰ ਦਿੱਤਾ ਗਿਆ ਹੈ।

ਜੋ ਉਮੀਦਵਾਰ ਇਨ੍ਹਾਂ ਅਹੁਦਿਆਂ ‘ਤੇ ਭਰਤੀ ਲਈ ਅਪਲਾਈ ਕਰਨਾ ਚਾਹੁੰਦੇ ਹਨ ਉਹਨਾਂ ਦੀ ਕਾਂਸਟੇਬਲ (ਡਰਾਈਵਰ) ਦੇ ਅਹੁਦੇ ਲਈ ਘੱਟ ਤੋਂ ਘੱਟ ਉਮਰ 21 ਤੋਂ 27 ਸਾਲ ਜਦਕਿ ਹੋਰ ਅਹੁਦਿਆਂ ਤੇ ਅਪਲਾਈ ਕਰਨ ਲਈ 18 ਸਾਲ ਹੋਣੀ ਚਾਹੀਦੀ ਹੈ। ਕਾਂਸਟੇਬਲ (ਲੈਬ ਅਸਿਸਟੈਂਟ) ਲਈ 18 ਤੋਂ 25 ਸਾਲ ਉਮਰ ਜਰੂਰੀ ਹੈ। ਅਤੇ ਬਾਕੀ ਬਚੇ ਅਹੁਦਿਆਂ ਲਈ ਉਮਰ 23, 25 ਅਤੇ 27 ਸਾਲ ਅਹੁਦਿਆਂ ਮੁਤਾਬਕ ਤੈਅ ਕੀਤੀ ਗਈ ਹੈ।

ਜਰੂਰੀ ਵਿੱਦਿਅਕ ਯੋਗਤਾ ਦੀ ਗੱਲ ਕਰੀਏ ਤਾਂ ਇਨ੍ਹਾਂ ਅਹੁਦਿਆਂ ‘ਤੇ ਭਰਤੀ ਲਈ ਅਹੁਦਿਆਂ ਦੇ ਅਨੁਸਾਰ ਵੱਖ ਵੱਖ ਵਿੱਦਿਅਕ ਯੋਗਤਾ ਜਰੂਰੀ ਹੈ। ਜ਼ਿਆਦਾਤਰ ਅਹੁਦਿਆਂ ਲਈ ਉਮੀਦਵਾਰਾਂ ਕੋਲ 10ਵੀਂ ਪਾਸ ਦਾ ਸਰਟੀਫ਼ਿਕੇਟ ਹੋਣਾ ਲਾਜ਼ਮੀ ਹੈ। ਇਨ੍ਹਾਂ ਵਿਚੋਂ ਕਾਂਸਟੇਬਲ- ਤਰਖਾਣ, ਪਲੰਬਰ, ਪੇਂਟਰ ਦੇ ਅਹੁਦਿਆਂ ਦੇ ਲਈ ਨਾਲ ਆਈ. ਟੀ. ਆਈ. ‘ਚ ਇਕ ਸਾਲ ਦਾ ਸਰਟੀਫ਼ਿਕੇਟ ਕੋਰਸ ਹੋਣਾ ਵੀ ਲਾਜ਼ਮੀ ਹੈ।

ਚਾਹਵਾਨ ਅਤੇ ਯੋਗ ਉਮੀਦਵਾਰ ਇਨ੍ਹਾਂ ਅਹੁਦਿਆਂ ਲਈ 29 ਅਗਸਤ 2020 ਤੋਂ ਲੈਕੇ 27 ਸਤੰਬਰ 2020 ਤੱਕ ਆਨਲਾਈਨ ਅਪਲਾਈ ਕਰ ਸਕਦੇ ਹਨ। ਉਮੀਦਵਾਰਾਂ ਨੂੰ ਅਪਲਾਈ ਕਰਨ ਲਈ ਸ਼੍ਰੇਣੀਆਂ ਦੇ ਅਨੁਸਾਰ ਫੀਸ ਭਰਨੀ ਹੋਵੇਗੀ। ਇਸ ਦੇ ਤਹਿਤ ਆਮ, ਓ. ਬੀ. ਸੀ, ਈ. ਡਬਲਿਊ. ਐੱਸ ਸ਼੍ਰੇਣੀ ਨੂੰ 100 ਰੁਪਏ, ਜਦਕਿ ਐੱਸ. ਸੀ, ਐੱਸ. ਟੀ, ਜਨਾਨੀ ਵਰਗ ਤੋਂ ਅਪਲਾਈ ਫੀਸ ਨਹੀਂ ਲਈ ਜਾਵੇਗੀ। ਫੀਸ ਵੀ ਕ੍ਰੇਡਿਟ ਕਾਰਡ, ਡੇਬਿਟ ਕਾਰਡ ਜਾਂ ਨੈੱਟ ਬੈਂਕਿੰਗ ਦੇ ਜ਼ਰੀਏ ਆਨਲਾਈਨ ਹੀ ਭਰਨੀ ਹੋਵੇਗੀ।

ਉਮੀਦਵਾਰ ਦੀ ਇਨ੍ਹਾਂ ਅਹੁਦਿਆਂ ‘ਤੇ ਚੋਣ ਹੋਣ ਤੋਂ ਬਾਅਦ ਉਨ੍ਹਾਂ ਨੂੰ ਲਗਭਗ 21,700-69100/-ਰੁਪਏ ਤਨਖ਼ਾਹ ਦੇ ਤੌਰ ‘ਤੇ ਦਿੱਤੇ ਜਾਣ ਦੀ ਵਿਵਸਥਾ ਹੈ। ਇਨ੍ਹਾਂ ਅਹੁਦਿਆਂ ‘ਤੇ ਭਰਤੀ ਲਈ ਉਮੀਦਵਾਰਾਂ ਦੀ ਚੋਣ ਲਿਖਤੀ ਇਮਤਿਹਾਨ, ਟਰੇਡ ਟੈਸਟ ਅਤੇ ਸਰੀਰਕ ਟੈਸਟ ਦੇ ਆਧਾਰ ‘ਤੇ ਕੀਤਾ ਜਾਵੇਗਾ।

ਇਸ ਤਰਾਂ ਕਰੋ ਅਪਲਾਈ

ਜੋ ਨੌਜਵਾਨ ਇਸ ਭਰਤੀ ਲਈ ਅਪਲਾਈ ਕਰਨਾ ਚਾਹੁੰਦੇ ਹਨ ਉਹ ਅਧਿਕਾਰਤ ਵੈੱਬਸਾਈਟ http://ssbrectt.gov.in ‘ਤੇ ਜਾਕੇ ਇਥੇ ਦਿੱਤੇ ਗਏ ਨਿਰਦੇਸ਼ਾਂ ਮੁਤਾਬਕ ਆਨਲਾਈਨ ਅਪਲਾਈ ਦੀ ਪ੍ਰਕਿਰਿਆ ਪੂਰੀ ਕਰ ਫੀਸ ਦਾ ਭੁਗਤਾਨ ਕਰ ਸਕਦੇ ਹਨ।