ਇਸ ਤਰਾਂ ਛੋਟੇ ਕਿਸਾਨਾਂ ਅਤੇ ਪੰਜਾਬੀਆਂ ਦਾ ਹੋਵੇਗਾ ਵੱਡਾ ਫਾਇਦਾ, ਸੁਧਰੇਗਾ ਪੰਜਾਬ ਦਾ ਭਵਿੱਖ

ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਸਿਰ ‘ਤੇ ਹਨ ਅਤੇ ਇਸ ਸਮੇਂ ਮਾਹੌਲ ਪੂਰਾ ਗਰਮ ਹੈ। ਸਾਰੀਆਂ ਪਾਰਟੀਆਂ ਆਪਣੇ ਉਮੀਦਵਾਰ ਐਲਾਨ ਰਹੀਆਂ ਹਨ ਅਤੇ ਜੋਰਾਂ ਸ਼ੋਰਾਂ ਨਾਲ ਪ੍ਰਚਾਰ ਵਿੱਚ ਲੱਗਿਆਂ ਹੋਈਆਂ ਹਨ। ਲੀਡਰ ਘਰ ਘਰ ਤੁਰੇ ਫੜਦੇ ਹਨ ਅਤੇ ਹਰ ਪਾਰਟੀ ਵੱਲੋਂ ਕਈ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਹਨ।

ਦਰਅਸਲ ਅੱਜ ਦੇ ਸਮੇਂ ਵਿੱਚ ਅਸੀਂ ਆਟੇ ਦਾਲ ਅਤੇ ਹੋਰ ਛੋਟੇ ਮੋਟੇ ਲਾਲਚ ਵਿੱਚ ਆਕੇ ਕਿਸੇ ਵੀ ਪਾਰਟੀ ਨੂੰ ਵੋਟ ਦੇ ਦਿੰਦੇ ਹਾਂ ਅਤੇ ਜਦੋਂ ਉਸ ਪਾਰਟੀ ਦੀ ਸਰਕਾਰ ਬਣਦੀ ਹੈ ਤਾਂ ਪੰਜਾਬ ਦੇ ਵਿਕਾਸ ਅਤੇ ਬੇਰੋਜ਼ਗਾਰੀ ਵੱਲ ਬਿਲਕੁਲ ਧਿਆਨ ਨਹੀਂ ਦਿੱਤਾ ਜਾਂਦਾ। ਲੀਡਰ ਸਿਰਫ ਆਪਣੀਆਂ ਜੇਬ੍ਹਾਂ ਭਰਨ ਤੇ ਧਿਆਨ ਦਿੰਦਾ ਹਨ

ਅਤੇ ਅੰਤ ਨੂੰ ਵੋਟਾਂ ਵੇਲੇ ਫਿਰ ਤੋਂ ਵੱਡੇ ਵੱਡੇ ਵਾਅਦੇ ਕਰਕੇ ਵੋਟਾਂ ਮੰਗਦੇ ਹਨ, ਅਸੀਂ ਵੀ ਫਿਰ ਤੋਂ ਇੱਕ ਛੋਟੇ ਜੇ ਲਾਲਚ ਲਈ ਉਨ੍ਹਾਂ ਨੂੰ ਵੋਟਾਂ ਪਾ ਦਿੰਦੇ ਹਾਂ। ਹਰ ਪਾਰਟੀ ਅੱਜ ਇਹ ਦਾਅਵੇ ਕਰ ਰਹੀ ਹੈ ਕਿ ਸਾਡੀ ਸਰਕਾਰ ਆਉਣ ਤੇ ਔਰਤਾਂ ਨੂੰ ਇੰਨੇ ਰੁਪਏ ਦਿੱਤੇ ਜਾਣਗੇ, ਬੁਢਾਪਾ ਪੈਨਸ਼ਨ ਵਧਾ ਦਿੱਤੀ ਜਾਵੇਗੀ ਜਾਂ ਫਿਰ ਆਟਾ ਦਾਲ ਦੀਆਂ ਗੱਲਾਂ ਹੋ ਰਹੀਆਂ ਹਨ।

ਕਿਸੇ ਵੀ ਪਾਰਟੀ ਨੇ ਨਾ ਤਾਂ ਕਿਸਾਨਾਂ ਦਾ ਕਰਜ਼ਾ ਮਾਫ ਕਰਨ ਦੀ ਗੱਲ ਕੀਤੀ ਹੈ ਅਤੇ ਨਾ ਹੀ ਬੇਰੋਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦੀ ਗੱਲ ਕੀਤੀ ਹੈ। ਇਸਦਾ ਸਭਤੋਂ ਵੱਡਾ ਕਾਰਨ ਇਹ ਹੈ ਕਿ ਅਸੀਂ ਇੰਨੇ ਛੋਟੇ ਲਾਲਚਾਂ ‘ਤੇ ਵਿਕ ਜਾਂਦੇ ਹਾਂ ਅਤੇ ਇਹ ਲੀਡਰ ਇਸਦਾ ਫਾਇਦਾ ਚੱਕਦੇ ਹਨ।

ਪਰ ਜੇਕਰ ਅਸੀਂ ਪੰਜਾਬੀ ਚਾਹੀਏ ਤਾਂ ਪੰਜਾਬ ਦੀ ਸਿਆਸਤ ਨੂੰ ਹਿਲਾ ਸਕਦੇ ਹਾਂ। ਇਨ੍ਹਾਂ ਪਾਰਟੀਆਂ ਦੇ ਝੂਠੇ ਅਤੇ ਛੋਟੇ ਮੋਟੇ ਲਾਲਚਾਂ ਕਰਕੇ ਇਨ੍ਹਾਂ ਨੂੰ ਵੋਟਾਂ ਨਾ ਪਾਓ ਅਤੇ NOTA ਦਾ ਬਟਨ ਦਬਾਓ। ਜੇਕਰ ਕੋਈ ਪਾਰਟੀ ਪੰਜਾਬ ਦੇ ਭਵਿੱਖ ਨੂੰ ਸੁਧਾਰਨ ਅਤੇ ਬਰੋਜ਼ਗਾਰੀ ਦੂਰ ਕਰਨ ਲਈ ਕੋਈ ਰੋਡ ਮੈਪ ਬਣਾਉਂਦੀ ਹੈ ਤਾਂ ਉਸਨੂੰ ਵੋਟਾਂ ਜਰੂਰ ਪਾਓ। ਪਰ ਵਿਕਣ ਦੀ ਬਜਾਏ ਇਹ ਚੰਗਾ ਹੈ ਕਿ ਅਸੀਂ NOTA ਦਾ ਬਟਨ ਦਬਾਈਏ। ਹੇਠਾਂ ਦਿੱਤੀ ਗਈ ਵੀਡੀਓ ਜਰੂਰ ਦੇਖੋ….

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us unnatkheti@gmail.com