ਜਿੰਮੀਦਾਰ ਪਿਓ-ਪੁੱਤ ਨੇ ਬਣਾਇਆ ਕਮਾਲ ਦਾ ਗੇਟ, ਜਾਣੋ ਕਿੰਨਾ ਆਇਆ ਖਰਚਾ

ਦੋਸਤੋ ਤੁਸੀਂ ਅੱਜ ਤੱਕ ਕਈ ਤਰਾਂ ਦੀਆਂ ਕੋਠੀਆਂ ਅਤੇ ਮਹਿੰਗੇ ਤੋਂ ਮਹਿੰਗੇ ਕੋਠੀਆਂ ਦੇ ਮੇਨ ਗੇਟ ਦੇਖੇ ਹੋਣਗੇ। ਪਰ ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਗੇਟ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ ਜਿਸ ਬਾਰੇ ਤੁਸੀਂ ਕਦੇ ਸੋਚਿਆ ਵੀ ਨਹੀਂ ਹੋਵੇਗਾ ਅਤੇ ਇਸ ਬਾਰੇ ਜਾਣਕੇ ਤੁਸੀਂ ਹੈਰਾਨ ਰਹਿ ਜਾਓਗੇ। ਤੁਹਾਨੂੰ ਦੱਸ ਦੇਈਏ ਕਿ ਇਸ ਗੇਟ ਨੂੰ ਪੰਜਾਬ ਦੇ ਇੱਕ ਜਿਮੀਂਦਾਰ ਪਿਉ-ਪੁੱਤ ਵੱਲੋਂ ਆਪਣੇ ਹੱਥੀਂ ਤਿਆਰ ਕੀਤਾ ਗਿਆ ਹੈ।

ਇਹ ਸੈਂਸਰ ਵਾਲਾ ਗੇਟ ਹੈ ਅਤੇ ਇਸ ਗੇਟ ਨੂੰ ਰੀਮੋਟ ਦੇ ਨਾਲ ਖੋਲ੍ਹਿਆ ਅਤੇ ਬੰਦ ਕੀਤਾ ਜਾ ਸਕਦਾ ਹੈ। ਇਨ੍ਹਾਂ ਦਾ ਦਾਅਵਾ ਹੈ ਕਿ ਇਸ ਤਰਾਂ ਦਾ ਗੇਟ ਤੁਹਾਨੂੰ ਪੂਰੇ ਦੇਸ਼ ਵਿੱਚ ਕਿਤੇ ਵੀ ਦੇਖਣ ਨੂੰ ਨਹੀਂ ਮਿਲੇਗਾ। ਇਸ ਗੇਟ ਨੂੰ ਜਦੋਂ ਬੰਦ ਕੀਤਾ ਜਾਂਦਾ ਹੈ ਤਾਂ ਇਹ ਜ਼ਮੀਨ ਦੇ ਵਿੱਚ ਹੀ ਚਲਾ ਜਾਂਦਾ ਹੈ ਅਤੇ ਬਿਲਕੁਲ ਵੀ ਨਜ਼ਰ ਨਹੀਂ ਆਉਂਦਾ। ਇਸੇ ਤਰਾਂ ਜਦੋ ਇਸਨੂੰ ਖੋਲ੍ਹਿਆ ਜਾਂਦਾ ਹੈ ਤਾਂ ਇਹ ਗੇਟ ਆਪਣੇ ਆਪ ਜ਼ਮੀਨ ਵਿੱਚੋਂ ਉਪਰ ਆ ਜਾਂਦਾ ਹੈ।

ਇਸ ਵੀਰ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕਾਫੀ ਸਮੇਂ ਤੋਂ ਸੋਚਿਆ ਹੋਇਆ ਸੀ ਕਿ ਅਸੀਂ ਕੁਝ ਅਲਗ ਕਰਕੇ ਦਿਖਾਈਏ। ਇਨ੍ਹਾਂ ਦਾ ਕਹਿਣਾ ਹੈ ਕਿ ਆਮ ਗੇਟ ਜਗ੍ਹਾ ਬਹੁਤ ਜਿਆਦਾ ਲੈਂਦੇ ਹਨ ਅਤੇ ਇਸੇ ਕਾਰਨ ਉਨ੍ਹਾਂ ਨੇ ਇਸ ਤਰਾਂ ਦਾ ਗੇਟ ਬਣਾਉਣ ਬਾਰੇ ਸੋਚਿਆ। ਇਹ ਗੇਟ ਬਿਲਕੁਲ ਵੀ ਜਗ੍ਹਾ ਨਹੀਂ ਘੇਰਦਾ ਅਤੇ ਜ਼ਮੀਨ ਦੇ ਹੇਠਾਂ ਚਲਾ ਜਾਂਦਾ ਹੈ।

ਇਹ ਗੇਟ ਬਿਜਲੀ ਨਾਲ ਚਲਦਾ ਹੈ ਅਤੇ ਜਿਆਦਾ ਬਿਜਲੀ ਖਰਚ ਵੀ ਨਹੀਂ ਕਰਦਾ। ਇਸ ਗੇਟ ਦੇ ਦੋਵੇਂ ਸਾਇਡਾਂ ‘ਤੇ ਸੈਂਸਰ ਲਗਾਏ ਗਏ ਹਨ ਅਤੇ ਜਦੋਂ ਕੋਈ ਵੀ ਚੀਜ ਜਾਂ ਇਨਸਾਨ ਇਸਦੇ ਉਪਰ ਆਕੇ ਖੜਾ ਹੋ ਜਾਂਦਾ ਹੈ ਤਾਂ ਇਹ ਗੇਟ ਕੰਮ ਨਹੀਂ ਕਰਦਾ। ਯਾਨੀ ਕਿਸੇ ਤਰਾਂ ਦੀ ਕੋਈ ਦੁਰਘਟਨਾ ਵੀ ਨਹੀਂ ਹੋ ਸਕਦੀ। ਖਰਚੇ ਦੀ ਗੱਲ ਕਰੀਏ ਤਾਂ ਆਮ ਗੇਟਾਂ ਨਾਲੋਂ ਇਸ ਗੇਟ ਨੂੰ ਬਣਾਉਣ ਲਈ ਲਗਭਗ ਦੁਗਣਾ ਖਰਚਾ ਹੋਇਆ ਹੈ।

ਇਸ ਗੇਟ ਦੀ ਇੱਕ ਖਾਸੀਅਤ ਇਹ ਵੀ ਹੈ ਕਿ ਫੋਨ ਦੇ ਨਾਲ ਕੁਨੈਕਟ ਕਰਕੇ ਇਸ ਗੇਟ ਨੂੰ ਪੂਰੀ ਦੁਨੀਆ ਵਿੱਚ ਬੈਠੇ ਤੁਸੀਂ ਆਪਣੇ ਫੋਨ ਨਾਲ ਖੋਲ ਜਾਂ ਬੰਦ ਕਰ ਸਕਦੇ ਹੋ। ਯਾਨੀ ਜੇਕਰ ਤੁਸੀਂ ਕੈਨੇਡਾ ਵੀ ਬੈਠੇ ਹੋ ਤਾਂ ਵੀ ਤੁਸੀਂ ਉਥੋਂ ਆਪਣੇ ਪਿੰਡ ਵਾਲੇ ਘਰ ਦਾ ਗੇਟ ਖੋਲ ਸਕਦੇ ਹੋ। ਇਸ ਗੇਟ ਬਾਰੇ ਹੋਰ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us mailto:unnatkheti@gmail.com