ਮੋਬਾਈਲ ‘ਤੇ GAME ਖੇਡਣ ਦੀ ਬਜਾਏ ਇਸ ਢਾਈ ਸਾਲ ਦੇ ਬੱਚੇ ਨੇ ਬਣਾ ਤਾ ਇਹ ਰਿਕਾਰਡ

ਹਰ ਘਰ ਵਿਚ ਅੱਜਕਲ ਲਗਭਗ ਹਰ ਮੈਂਬਰ ਕੋਲ ਆਪਣਾ ਇੱਕ ਮੋਬਾਈਲ ਫੋਨ ਹੈ। ਅਤੇ ਛੋਟੇ ਛੋਟੇ ਬੱਚੇ ਵੀ ਕਿੰਨੇ ਕਿੰਨੇ ਘੰਟੇ ਮੋਬਾਈਲ ਦੇਖਦੇ ਅਤੇ ਗੇਮਾ ਖੇਡਦੇ ਹਨ। ਇਸ ਤਰਾਂ ਉਨ੍ਹਾਂ ਨੂੰ ਆਦਤ ਪੈ ਜਾਂਦੀ ਹੈ ਜਿਸ ਨਾਲ ਉਨ੍ਹਾਂ ਦੇ ਮਾਨਸਿਕ ਵਿਕਾਸ ‘ਤੇ ਕਾਫੀ ਜਿਆਦਾ ਅਸਰ ਪੈਂਦਾ ਹੈ।

ਕਈ ਮਾਤਾ ਪਿਤਾ ਬੱਚਿਆਂ ਦੀ ਇਹ ਆਦਤ ਛੁਡਵਾਉਣ ਦੀ ਬਜਾਏ ਆਪ ਵੀ ਇਸ ਆਦਤ ਦੇ ਵਿਚ ਸਾਥ ਦਿੰਦੇ ਹਨ। ਲਗਭਗ ਪਿਛਲੇ ਦੋ ਸਾਲ ਤੋਂ ਪੜ੍ਹਾਈ ਵੀ ਆਨਲਾਈਨ ਹੋ ਗਈ ਹੈ ਜਿਸ ਕਾਰਨ ਜਿਆਦਾਤਰ ਬੱਚਿਆਂ ਨੂੰ ਉਨ੍ਹਾਂ ਦੇ ਮਾਤਾ ਪਿਤਾ ਨੇ ਆਪਣੇ ਫੋਨ ਲੈ ਕੇ ਦਿੱਤੇ ਹੋਏ ਹਨ।

ਪਰ ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਬੱਚੇ ਬਾਰੇ ਦੱਸਾਂਗੇ ਜਿਸਨੇ ਫੋਨ ਵਿਚ ਗੇਮਾਂ ਖੇਡਣ ਦੀ ਬਜਾਏ ਛੋਟੀ ਉਮਰੇ ਹੀ ਆਪਣੇ ਮਾਂ ਪੀਓ ਦਾ ਨਾਮ ਰੋਸ਼ਨ ਕਰ ਦਿੱਤਾ ਹੈ। ਜਪਮੀਤ ਸਿੰਘ ਨਾਮ ਦਾ ਇਹ ਬੱਚਾ ਗੇਮਾ ਖੇਡਣ ਵਾਲਿਆ ਬੱਚਿਆ ਦੇ ਲਈ ਇਕ ਮਿਸਾਲ ਬਣਕੇ ਆਇਆ ਹੈ।

ਤੁਹਾਨੂੰ ਦੱਸ ਦੇਈਏ ਕਿ ਜਗਮੀਤ ਨੇ ਢਾਈ ਕੁ ਸਾਲ ਦੀ ਉਮਰ ਵਿਚ ਹੀ ਪੜ੍ਹਨਾ ਸ਼ੁਰੂ ਕਰ ਦਿੱਤਾ ਸੀ। ਜਾਣਕਾਰੀ ਦੇ ਅਨੁਸਾਰ ਇਹ ਬੱਚਾ ਫਿਰੋਜਪੁਰ ਦੇ ਨੂਰਪੁਰ ਸੇਠਾਂ ਪਿੰਡ ਦਾ ਹੈ। ਇਸਨੇ ਨਿੱਕੀ ਜਿਹੀ ਉਮਰ ਵਿਚ ਹੀ ਤਰੱਕੀ ਕਰੀ ਹੈ। ਇਸ ਬੱਚੇ ਦਾ ਨਾਮ ਇੰਡੀਆ ਬੁੱਕ ਆਫ ਰਿਕਾਰਡ ਦੇ ਵਿਚ ਦਰਜ ਵੀ ਹੋ ਗਿਆ ਹੈ।

ਇਸ ਬੱਚੇ ਦੇ ਪਿਤਾ ਹਰਪਰੀਤ ਸਿੰਘ ਦਾ ਕਹਿਣਾ ਹੈ ਕਿ ਜਪਮੀਤ ਨੇ ਸ਼ੁਰੂ ਤੋਂ ਹੀ ਪੜਾਈ ਦੇ ਵਿਚ ਰੁਚੀ ਲਗਾਈ ਰੱਖੀ ਸੀ। ਇਸ ਬੱਚੇ ਨੇ ਇੰਨੀ ਛੋਟੀ ਉਮਰ ਦੇ ਵਿਚ ਹੀ ਇੱਕ ਹੀ ਪੇਪਰ ਵਿੱਚ ਕਾਫੀ ਚੀਜਾਂ ਬਿਲਕੁਲ ਸਹੀ ਕੀਤੀਆਂ ਹਨ ਅਤੇ ਰਿਕਾਰਡ ਬਣਾ ਦਿੱਤਾ ਹੈ।

ਇਸ ਬੱਚੇ ਨੇ ਸਾਬਿਤ ਕਰ ਦਿੱਤਾ ਹੈ ਕਿ ਜੇਕਰ ਬੱਚਿਆਂ ਦਾ ਧਿਆਨ ਗੇਮਾਂ ਤੋਂ ਹਟਾ ਕੇ ਪੜ੍ਹਾਈ ਤੇ ਲਗਾਇਆ ਜਾਵੇ ਤਾਂ ਬੱਚੇ ਕੁਝ ਵੀ ਕਰ ਸਕਦੇ ਹਨ। ਪੂਰੀ ਖਬਰ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us unnatkheti@gmail.com