ਪੰਜਾਬ ਵਿੱਚ ਆਉਣ ਵਾਲੇ ਦਿਨਾਂ ਵਿੱਚ ਭਾਰੀ ਮੀਂਹ ਦੀ ਸੰਭਾਵਨਾ

ਪਿਛਲੇ ਦਿਨੀਂ ਪੂਰੇ ਕੜਾਕੇ ਦੀ ਠੰਡ ਅਤੇ ਧੁੰਦਾਂ ਤੋਂ ਬਾਅਦ ਕੁਝ ਦਿਨ ਚੰਗੀ ਧੁੱਪ ਨਿਕਲਣ ਨਾਲ ਠੰਡ ਥੋੜੀ ਘਟਦੀ ਦਿੱਖ ਰਹੀ ਸੀ ਪਰ ਕੁਝ ਦਿਨਾਂ ਤੋਂ ਬੱਦਲਵਾਈ ਅਤੇ ਠੰਡੀ ਹਵਾ ਦੇ ਕਾਰਨ ਇੱਕ ਵਾਰ ਫਿਰ ਜਿਆਦਾਤਰ ਇਲਾਕਿਆਂ ਵਿੱਚ ਠੰਡ ਵਧਦੀ ਦਿਖਾਈ ਦੇ ਰਹੀ ਹੈ ਅਤੇ ਇੱਕ ਦੁੱਕਾ ਥਾਂਈਂ ਧੁੱਪ ਨਿਕਲ ਰਹੀ ਹੈ। ਆਉਣ ਵਾਲੇ ਦਿਨਾਂ ਵਿੱਚ ਫਿਲਹਾਲ ਮੌਸਮ ਸੋਹਣਾ ਹੋਣ ਦੇ ਕੋਈ ਆਸਾਰ ਨਹੀਂ ਹਨ।

ਤੁਹਾਨੂੰ ਦੱਸ ਦੇਈਏ ਕਿ ਮੌਸਮ ਵਿਭਾਗ ਵੱਲੋਂ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਵਿੱਚ ਭਾਰਤੀ ਮੀਹ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਮੌਸਮ ਵਿਭਾਗ ਦੇ ਅਨੁਸਾਰ 21 ਤੋਂ 25 ਜਨਵਰੀ ਤੱਕ ਪੰਜਾਬ ਦਾ ਮੌਸਮ ਇਸੇ ਤਰਾਂ ਰਹੇਗਾ ਅਤੇ ਠੰਡ ਤੋਂ ਰਾਹਤ ਮਿਲਣ ਦੀ ਕੋਈ ਉਮੀਦ ਨਹੀਂ ਹੈ। ਇੱਕ ਪੱਛਮੀ ਸਿਸਟਮ ਦੇ ਸਰਗਰਮ ਹੋਣ ਨਾਲ ਅੱਜ ਯਾਨੀ 21 ਜਨਵਰੀ ਨੂੰ ਕਈ ਥਾਂਈਂ ਹਲਕੇ ਮੀਹ ਦੇ ਆਸਾਰ ਹਨ।

ਇਸਤੋਂ ਬਾਅਦ 2 ਦਿਨ ਮੌਸਮ ਖੁਸ਼ਕ ਰਹੇਗਾ ਅਤੇ ਮੌਸਮ ਵਿਭਾਗ ਦੇ ਅਨੁਸਾਰ 25 ਜਨਵਰੀ ਤੱਕ ਪੰਜਾਬ ਦੇ ਬਹੁਗਿਣਤੀ ਜਿਲ੍ਹਿਆਂ ਵਿੱਚ ਭਾਰੀ ਮੀਹ ਦੇ ਨਾਲ ਨਾਲ ਗੜ੍ਹੇਮਾਰੀ ਦੀ ਸੰਭਾਵਨਾ ਹੈ। ਇਸ ਦੌਰਾਨ ਸੂਬੇ ਵਿੱਚ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾਵਾਂ ਚੱਲ ਸਕਦੀਆਂ ਹਨ ਜਿਸ ਨਾਲ ਠੰਡ ਫਿਲਹਾਲ ਇਸੇ ਤਰਾਂ ਬਣੀ ਰਹੇਗੀ।

ਇਸ ਪੱਛਮੀ ਗੜਬੜੀ ਦੇ ਕਾਰਨ ਸ਼ੀਤ ਲਹਿਰ ਤੋਂ ਰਾਹਤ ਰਹੇਗੀ ਅਤੇ ਕਈ ਜਗ੍ਹਾ ਤਾਪਮਾਨ ਵੀ ਵਧਣ ਦੀ ਸੰਭਾਵਨਾ ਹੈ ਜਿਸ ਨਾਲ ਸੁੱਕੀ ਠੰਡ ਤੋਂ ਰਾਹਤ ਮਿਲੇਗੀ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਫਿਲਹਾਲ ਇਹ ਸਿਸਟਮ 25 ਜਨਵਰੀ ਤੱਕ ਪੂਰਾ ਸਰਗਰਮ ਰਹੇਗਾ ਅਤੇ ਇਸਤੋਂ ਅੱਗੇ ਮੌਸਮ ਥੋੜਾ ਠੀਕ ਹੋਣ ਦੀ ਸੰਭਾਵਨਾ ਦੱਸੀ ਗਈ ਹੈ।