ਕੈਨੇਡਾ-ਅਮਰੀਕਾ ਵਾਲੇ ਵੀਰ ਇੱਥੋਂ ਤਿਆਰ ਕਰਵਾਓ ਲੈਫਟ ਹੈਂਡ ਡਰਾਈਵ ਜੀਪਾਂ

ਬਹੁਤੇ ਪੰਜਾਬੀ ਮੋਡੀਫਾਈਡ ਜੀਪਾਂ ਅਤੇ ਜਿਪਸੀਆਂ ਖਰੀਦਣ ਦੇ ਸ਼ੌਂਕੀ ਹੁੰਦੇ ਹਨ ਅਤੇ ਇਨ੍ਹਾਂ ਜੀਪਾਂ ‘ਤੇ ਬਹੁਤ ਪੈਸਾ ਖਰਚ ਕਰਦੇ ਹਨ। ਅੱਜ ਅਸੀਂ ਤੁਹਾਨੂੰ ਇੱਕ ਵੀਰ ਬਾਰੇ ਜਾਣਕਾਰੀ ਦੇਵਾਂਗੇ ਜਿਨ੍ਹਾਂ ਤੋਂ ਤੁਸੀਂ ਮੋਡੀਫਾਈਡ ਜੀਪਾਂ ਖਰੀਦ ਸਕਦੇ ਹੋ ਅਤੇ ਖਾਸ ਗੱਲ ਇਹ ਹੈ ਕਿ ਕੈਨੇਡਾ ਅਮਰੀਕਾ ਵਾਲੇ ਵੀਰਾਂ ਲਈ ਇਹ ਲੈਫਟ ਹੈਂਡ ਡਰਾਈਵ ਜੀਪਾਂ ਵੀ ਤਿਆਰ ਕਰਦੇ ਹਨ।

ਤੁਸੀਂ ਵੀ ਇਸ ਵੀਰ ਤੋਂ ਜੀਪ ‘ਤੇ ਅਸੈਸਰੀ ਲਾਕੇ ਤਿਆਰ ਕਰਵਾ ਸਕਦੇ ਹੋ ਅਤੇ ਮੋਡੀਫਾਈਡ ਜੀਪ ਦਾ ਸ਼ੌਂਕ ਪੂਰਾ ਕਰ ਸਕਦੇ ਹੋ। ਇਸ ਵੀਰ ਕੋਲ ਮੋਡੀਫਾਈਡ ਜੀਪਾਂ ਦੇ ਅਲੱਗ ਅਲੱਗ ਰੇਟ ਹਨ, ਤੁਸੀਂ ਆਪਣੇ ਬਜਟ ਦੇ ਅਨੁਸਾਰ ਜੀਪ ਤਿਆਰ ਕਰਵਾ ਸਕਦੇ ਹੋ। ਇਸ ਵੀਰ ਕੋਲ ਜੀਪਾਂ ਦੇ 3 ਰੇਟ ਹਨ ਅਤੇ ਤੁਸੀਂ ਆਪਣੀ ਮਰਜੀ ਦੇ ਅਨੁਸਾਰ ਜੀਪ ਤਿਆਰ ਕਰਵਾ ਸਕਦੇ ਹੋ।

ਪਹਿਲਾ ਰੇਟ ਹੈ ਸਾਢੇ 4 ਲੱਖ ਰੁਪਏ, ਦੂਸਰਾ ਸਾਢੇ 5 ਲੱਖ ਅਤੇ ਇਨ੍ਹਾਂ ਦਾ ਤੀਸਰਾ ਰੇਟ ਹੈ ਸਾਢੇ 6 ਲੱਖ ਰੁਪਏ। ਖਾਸ ਗੱਲ ਇਹ ਹੈ ਕਿ ਇਹ ਸਾਰਾ ਸਮਾਨ ਕੰਪਨੀ ਦਾ ਯਾਨੀ ਓਰਿਜਨਲ ਲਗਾਉਂਦੇ ਹਨ ਅਤੇ ਤੁਹਾਨੂੰ ਕਿਸੇ ਵੀ ਤਰਾਂ ਦੀ ਕੋਈ ਦਿੱਕਤ ਨਹੀਂ ਆਵੇਗੀ। ਤੁਸੀਂ ਕੈਨੇਡਾ ਜਾਂ ਅਮਰੀਕਾ ਬੈਠੇ ਵੀ ਇਸ ਵੀਰ ਤੋਂ ਲੈਫਟ ਹੈਂਡ ਡਰਾਈਵ ਜੀਪ ਤਿਆਰ ਕਰਵਾਕੇ ਉੱਥੇ ਮੰਗਵਾ ਸਕਦੇ ਹੋ।

ਤੁਹਾਨੂੰ ਦੱਸ ਦੇਈਏ ਕਿ ਇਸ ਵੀਰ ਦਾ ਨਾਮ ਪ੍ਰਿਤਪਾਲ ਹੈ ਅਤੇ ਇਹ ਹੁਸ਼ਿਆਰਪੁਰ ਜ਼ਿਲ੍ਹੇ ਦੇ ਮਿੱਗਵਾਲ ਪਿੰਡ ਦਾ ਰਹਿਣ ਵਾਲਾ ਹੈ। ਇਨ੍ਹਾਂ ਕੋਲ ਮੋਡੀਫਾਈਡ ਜੀਪਾਂ ਸਬੰਧੀ ਪੂਰੀ ਜਾਣਕਾਰੀ ਦੇ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ…

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us mailto:unnatkheti@gmail.com