ਪੰਜਾਬ ਸਰਕਾਰ ਦੀ ਨਵੀਂ ਸਕੀਮ, ਲੋਕਾਂ ਦੇ ਬੈਂਕ ਖਾਤੇ ਵਿੱਚ ਪਾਏ ਜਾਣਗੇ 3000 ਰੁਪਏ, ਇਸ ਤਰਾਂ ਭਰੋ ਆਨਲਾਈਨ ਫਾਰਮ

ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਕੋਰੋਨਾ ਵਾਇਰਸ ਕਾਰਨ ਹਰ ਕੋਈ ਆਪਣੇ ਘਰ ਬੈਠਾ ਹੋਇਆ ਹੈ ਅਤੇ ਖਾਸਕਰ ਮਜਦੂਰਾਂ ਅਤੇ ਛੋਟੇ ਕਾਰੋਬਾਰੀਆਂ ਨੂੰ ਇਸ ਕਾਰਨ ਬਹੁਤ ਨੁਕਸਾਨ ਹੋ ਰਿਹਾ ਹੈ। ਮਜਦੂਰ ਹਰ ਰੋਜ ਕਮਾ ਕੇ ਆਪਣਾ ਗੁਜ਼ਾਰਾ ਚਲਾਉਂਦੇ ਹਨ ਪਰ ਹੁਣ ਕਰੀਬ 2 ਮਹੀਨਿਆਂ ਤੋਂ ਕੰਮ ਬੰਦ ਪਏ ਹਨ ਜਿਸ ਕਾਰਨ ਮਜਦੂਰਾਂ ਨੂੰ ਰੋਜ਼ਾਨਾ ਗੁਜ਼ਾਰਾ ਕਰਨਾ ਵੀ ਔਖਾ ਹੋ ਰਿਹਾ ਹੈ। ਇਸੇ ਵਿਚਕਾਰ ਪੰਜਾਬ ਅਤੇ ਕੇਂਦਰ ਸਰਕਾਰ ਦੁਆਰਾ ਮਜਦੂਰਾਂ ਅਤੇ ਗਰੀਬ ਲੋਕਾਂ ਲਈ ਨਵੀਆਂ ਸਕੀਮਾਂ ਚਲਾਈਆਂ ਜਾ ਰਹੀਆਂ ਹਨ।

ਪੰਜਾਬ ਸਰਕਾਰ ਵੱਲੋਂ ਲਾਭਪਾਤਰੀ ਕਾਪੀਧਾਰਕਾਂ ਦੇ ਖਾਤਿਆਂ ਵਿਚ ਪਹਿਲਾਂ ਹੀ 3 ਮਹੀਨੇ ਲਈ 3000 ਰੁਪਏ ਪ੍ਰਤੀ ਮਹੀਨਾ ਪਾਇਆ ਜਾ ਰਿਹਾ ਹੈ। ਪਰ ਜਿਨ੍ਹਾਂ ਨੇ ਕਿਸੇ ਕਾਰਨ ਲਾਭਪਾਤਰੀ ਫਾਰਮ ਨਹੀਂ ਭਰੇ ਹੋਏ ਸਨ ਉਹ ਹੁਣ ਤੱਕ ਇੱਕ ਸਹਾਇਤਾ ਰਾਸ਼ੀ ਤੋਂ ਵਾਂਝੇ ਹਨ। ਇਸੇ ਕਾਰਨ ਸਰਕਾਰ ਨੇ ਹੁਣ ਉਨ੍ਹਾਂ ਲੋਕਾਂ ਨੂੰ ਸਿੱਧਾ ਬੈਂਕ ਖਾਤੇ ਵਿਚ 3000 ਰੁਪਏ ਪਤ੍ਰੀ ਮਹੀਨਾ ਸਹਾਇਤਾ ਰਾਸ਼ੀ ਦੇਣ ਲਈ ਆਨਲਾਈਨ ਫਾਰਮ ਭਰਨ ਲਈ ਇੱਕ ਐਪ ਚਲਾਈ ਹੈ।

ਯਾਨੀ ਕਿ ਹੁਣ ਤੁਸੀਂ ਵੀ ਇਸ ਐਪ ਉੱਤੇ ਆਨਲਾਈਨ ਫਾਰਮ ਭਰਕੇ ਆਪਣੇ ਖਾਤੇ ਵਿਚ 3000 ਰੁਪਏ ਪ੍ਰਤੀ ਮਹੀਨਾ ਪ੍ਰਾਪਤ ਕਰ ਸਕਦੇ ਹੋ। ਅੱਜ ਅਸੀਂ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦੇਵਨੇਗ ਕਿ ਤੁਸੀਂ ਇਹ ਸਹਾਇਤਾ ਰਾਸ਼ੀ ਪ੍ਰਾਪਤ ਕਰਨ ਲਈ ਫਾਰਮ ਕਿਸ ਤਰਾਂ ਭਰ ਸਕਦੇ ਹੋ ।ਸਭਤੋਂ ਪਹਿਲਾਂ ਤੁਹਾਨੂੰ ਦੱਸ ਦੇਈਏ ਕਿ ਇਨ੍ਹਾਂ ਫਾਰਮਾਂ ਨੂੰ ਤੁਸੀਂ ਆਪਣੇ ਘਰ ਬੈਠੇ ਹੀ ਆਪਣੇ ਮੋਬਾਈਲ ਫੋਨ ਤੋਂ ਬਿਲਕੁਲ ਮੁਫ਼ਤ ਵਿਚ ਭਰ ਸਕਦੇ ਹੋ ਅਤੇ ਸਰਕਾਰ ਸਹਾਇਤਾ ਰਾਸ਼ੀ ਸਿਧ ਆਪਣੇ ਬੈਂਕ ਖਾਤੇ ਵਿਚ ਪ੍ਰਾਪਤ ਕਰ ਸਕਦੇ ਹੋ।

ਇਹ ਫਾਰਮ ਭਰਨ ਲਈ ਸਭਤੋਂ ਪਹਿਲਾਂ ਤੁਸੀਂ ਆਪਣੇ ਮੋਬਾਈਲ ਦੇ ਪਲੇ ਸਟੋਰ ਵਿਚ ਜਾਣਾ ਹੈ ਅਤੇ Cova punjab ਨਾਮ ਦੀ ਐਪ ਨੂੰ ਡਾਊਨਲੋਡ ਕਰ ਲੈਣਾ ਹੈ। ਧਿਆਨ ਰਹੇ ਕਿ ਇਸ ਵਿਚਕਾਰ ਤੁਸੀਂ ਆਪਣੇ ਫੋਨ ਦੀ ਲੋਕੇਸ਼ਨ ਨੂੰ ਜਰੂਰ ਆਨ ਰੱਖਣਾ ਹੈ। ਇਸ ਐਪ ਨੂੰ ਡਾਊਨਲੋਡ ਕਰ ਕੇ ਹੀ ਤੁਸੀਂ ਸਿਰਫ 5 ਮਿੰਟਾਂ ਵਿਚ ਆਪਣਾ ਫਾਰਮ ਭਰ ਸਕਦੇ ਹੋ ਅਤੇ ਸਹਾਇਤਾ ਪ੍ਰਾਪਤ ਕਰ ਸਕਦੇ ਹੋ। ਇਸ ਫਾਰਮ ਨੂੰ ਭਰਨ ਦਾ ਪੂਰਾ ਤਰੀਕਾ ਹੇਠਾਂ ਦਿੱਤੀ ਗਈ ਵੀਡੀਓ ਵਿਚ ਦੇਖੋ….

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us unnatkheti@gmail.com