ਜਾਣੋ PR114 ਝੋਨਾ ਬਾਕੀਆਂ ਨਾਲੋ ਜਿਆਦਾ ਪੀਲਾ ਕਿਉਂ ਹੋ ਰਿਹਾ ਹੈ ਅਤੇ ਕੀ ਹੈ ਇਸਦਾ ਹੱਲ?

ਝੋਨੇ ਦਾ ਸੀਜ਼ਨ ਚੱਲ ਰਿਹਾ ਹੈ ਅਤੇ ਕਿਸਾਨ ਵੀਰਾਂ ਨੂੰ ਇਸ ਸਮੇਂ ਕੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਝੋਨੇ ਦੀ PR114 ਕਿਸਮ ਦੀ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਇੱਕ ਨਵੀਂ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿ ਇਸਦਾ ਝੋਨਾ ਬਾਕੀਆਂ ਨਾਲ ਜਿਆਦਾ ਪੀਲਾ ਹੋ ਰਿਹਾ ਹੈ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਇਹ ਜਿਆਦਾ ਪੀਲਾ ਕਿਉਂ ਹੋ ਰਿਹਾ ਹੈ ਅਤੇ ਇਸਦਾ ਕੀ ਹੱਲ ਹੈ।

ਤੁਹਾਨੂੰ ਦੱਸ ਦੇਈਏ ਕਿ PR114 ਝੋਨਾ ਕੱਦੂ ਵਾਲਾ ਅਤੇ ਸਿੱਧੀ ਬਿਜਾਈ ਵਾਲਾ ਦੋਵਾਂ ਦਾ ਇੱਕੋ ਹੀ ਹਾਲ ਹੈ। ਇਸ ਝੋਨੇ ਦੇ ਹੇਠਲੇ ਪੱਤੇ ਬਹੁਤ ਜਿਆਦਾ ਪੀਲੇ ਪਏ ਹੋਏ ਹਨ। ਹਾਲਾਂਕਿ ਝੋਨੇ ਨੇ ਫੋਟ ਚੰਗੀ ਕੀਤੀ ਹੈ ਪਰ ਦੇਖਣ ਵਿਚ ਇਹ ਸੋਹਣਾ ਨਹੀਂ ਲੱਗ ਰਿਹਾ। ਸਭਤੋਂ ਪਹਿਲਾਂ ਤੁਹਾਨੂੰ ਦੱਸ ਦੇਈਏ ਕਿ PR 114 ਝੋਨਾ PR ਦੀਆਂ ਹੋਰ ਕਿਸਮਾਂ ਜਾਂ ਪੂਸਾ 44 ਕਿਸਮਾਂ ਤੋਂ ਵੱਖਰਾ ਹੁੰਦਾ ਹੈ।

ਇਸ ਝੋਨੇ ਦੀ ਸ਼ੁਰੂਆਤੀ ਫੋਟ ਕਾਫੀ ਜਿਆਦਾ ਹੁੰਦੀ ਹੈ। ਪਰ ਹਲਕਿਆਂ ਅਤੇ ਦਰਮਿਆਨੀਆਂ ਜਮੀਨ ਵਿਚ ਕਿਸਾਨ ਇੱਕ ਗਲਤੀ ਕਰਦੇ ਹਨ ਕਿ ਜਾਂ ਤਾਂ ਕਿਸਾਨ ਖੜੇ ਪਾਣੀ ਵਿਚ ਯੂਰੀਆ ਪਾ ਰਹੇ ਹਨ ਜੋ ਕਿ ਗੈਸ ਬਣਕੇ ਉੱਡ ਰਹੀ ਹੈ। ਜਾ ਫਿਰ ਕਿਸਾਨ ਖੇਤ ਵਿਚ ਯੂਰੀਆ ਪਾ ਕੇ 24 ਘੰਟੇ ਦੇ ਅੰਦਰ ਖੇਤ ਨੂੰ ਪਾਣੀ ਦੇ ਦਿੰਦੇ ਹਨ। ਜਿਸ ਕਾਰਨ ਯੂਰੀਆ ਪਾਣੀ ਦੇ ਨਾਲ ਹੇਠਲੀਆਂ ਤਹਿਆਂ ਵਿਚ ਚਲੀ ਜਾਂਦੀ ਹੈ ਅਤੇ ਬੂਟੇ ਨੂੰ ਨਹੀਂ ਲੱਗਦੀ।

ਸ਼ੁਰੂਆਤੀ ਫੋਟ ਦੇ ਕਾਰਨ ਹੀ ਇਸ ਵਿਚ ਪੀਲਾਪਨ ਜਿਆਦਾ ਦਿਖਾਈ ਦੇ ਰਿਹਾ ਹੈ। ਕਈ ਕਿਸਾਨ ਵੀਰ ਇਸਨੂੰ ਜਿੰਕ ਦੀ ਘਾਟ ਨਾ ਜੋੜ ਰਹੇ ਹਨ ਅਤੇ ਕਈ ਸਪਰੇਆਂ ਵੀ ਕਰ ਰਹੇ ਹਨ। ਪਰ ਤੁਹਾਨੂੰ ਦੱਸ ਦੇਈਏ ਕਿ ਇਹ ਜ਼ਿੰਕ ਦੀ ਘਾਟ ਨਹੀਂ ਹੈ। ਇਹ ਸਿਰਫ ਯੂਰੀਆ ਜਾਂ ਨਾਈਟ੍ਰੋਜਨ ਦੀ ਘਾਟ ਕਾਰਨ ਹੁੰਦਾ ਹੈ। ਇਸ ਸਬੰਧੀ ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us unnatkheti@gmail.com