ਜਾਣੋ ਕਣਕ ਦੇ ਚੰਗੇ ਝਾੜ ਲਈ ਪੋਟਾਸ਼ ਦੀ ਵਰਤੋ ਕਿੰਨੀ ਅਤੇ ਕਦੋ ਕਰੀਏ

ਕਣਕ ਦਾ ਸੀਜ਼ਨ ਸ਼ੁਰੂ ਹੋ ਚੁੱਕਿਆ ਹੈ ਅਤੇ ਕਿਸਾਨ ਸ਼ੁਰੂਆਤ ਤੋਂ ਹੀ ਕਣਕ ਦਾ ਚੰਗਾ ਝਾੜ ਲੈਣ ਦੀਆਂ ਤਿਆਰੀਆਂ ਸ਼ੁਰੂ ਕਰ ਦਿੰਦੇ ਹਨ। ਇਸ ਸਮੇਂ ਜਿਆਦਾਤਰ ਇਲਾਕਿਆਂ ਵਿੱਚ ਕਣਕ ਦੀ ਬਿਜਾਈ ਹੋ ਚੁੱਕੀ ਹੈ ਅਤੇ ਬਾਕੀ ਇਲਾਕਿਆਂ ਵਿੱਚ ਵੀ ਬਿਜਾਈ ਦਾ ਕੰਮ ਚੱਲ ਰਿਹਾ ਹੈ। ਬਿਜਾਈ ਦੇ ਸਮੇਂ ਕਣਕ ਦਾ ਚੰਗਾ ਝਾੜ ਲੈਣ ਲਈ ਪੋਟਾਸ਼ ਦੀ ਵਰਤੋਂ ਕੀਤੀ ਜਾਂਦੀ ਹੈ।

ਅੱਜ ਅਸੀਂ ਤੁਹਾਨੂੰ ਇਸ ਸਬੰਧੀ ਪੂਰੀ ਜਾਣਕਰੀ ਦੇਵਾਂਗੇ ਕਿ ਕਣਕ ਵਿੱਚ ਪੋਟਾਸ਼ ਦੇ ਕੀ ਫਾਇਦੇ ਹਨ? ਇਸਨੂੰ ਕਿੰਨੀ ਮਾਤਰਾ ਵਿੱਚ ਵਰਨਾ ਚਾਹੀਦਾ ਹੈ ਅਤੇ ਪੋਟਾਸ਼ ਦੀ ਵਰਤੋਂ ਕਰਨ ਦਾ ਸਭਤੋਂ ਸਹੀ ਸਮਾਂ ਕਿਹੜਾ ਹੈ। ਕਿਉਂਕਿ ਬਹੁਤੇ ਕਿਸਾਨ ਪੋਟਾਸ਼ ਦੀ ਜਾਂ ਤਾਂ ਵਰਤੋਂ ਕਰਦੇ ਹੀ ਨਹੀਂ ਅਤੇ ਜਾਂ ਫਿਰ ਦਾ ਗਲਤ ਸਮੇ ਤੇ ਇਸਤੇਮਾਲ ਕਰ ਲੈਂਦੇ ਹਨ ਜਿਸ ਕਾਰਨ ਫਸਲ ਵਿੱਚ ਇਸਦੇ ਫਾਇਦੇ ਦੇਖਣ ਨੂੰ ਨਹੀਂ ਮਿਲਦੇ।

ਸਭਤੋਂ ਪਹਿਲਾਂ ਪੋਟਾਸ਼ ਦੇ ਫਾਇਦਿਆਂ ਬਾਰੇ ਗੱਲ ਕਰੀਏ ਤਾਂ ਕਣਕ ਨੂੰ ਇਸਦੇ ਬਹੁਤ ਜਿਆਦਾ ਫਾਇਦੇ ਹਨ। ਜਿਨ੍ਹਾਂ ਜਮੀਨਾਂ ਵਿੱਚ ਪੋਟਾਸ਼ ਦੀ ਘਾਟ ਹੁੰਦੀ ਹੈ ਉਨ੍ਹਾਂ ਵਿੱਚ ਉੱਲੀ ਰੋਗ ਜਿਆਦਾ ਲਗਦੇ ਹਨ। ਪੋਟਾਸ਼ ਦੀ ਪੂਰਤੀ ਨਾਲ ਫਸਲ ਦੀ ਉੱਲੀ ਰੋਗਾਂ ਨਾਲ ਲੜਨ ਦੀ ਸਮਰੱਥਾ ਵੱਧ ਜਾਂਦੀ ਹੈ ਜਿਸ ਕਾਰਨ ਫਸਲ ਨੂੰ ਕੋਈ ਵੀ ਨੁਕਸਾਨ ਨਹੀਂ ਹੁੰਦਾ। ਇਸ ਲਈ ਕਦੇ ਵੀ ਜਮੀਨ ਵਿੱਚ ਪੋਟਾਸ਼ ਦੀ ਕਮੀ ਨਾ ਹੋਣ ਦਿਓ।

ਇਸੇ ਤਰਾਂ ਫਸਲ ਦੀ ਟਿਲਰਿੰਗ ਵਿੱਚ ਵੀ ਪੋਟਾਸ਼ ਦਾ ਕਾਫੀ ਯੋਗਦਾਨ ਹੁੰਦਾ ਹੈ ਅਤੇ ਪੋਟਾਸ਼ ਕਣਕ ਨੂੰ ਬੰਟ ਰੋਗ ਨਾਲ ਲੜਨ ਵਿੱਚ ਵੀ ਸਹਾਇਤਾ ਕਰਦੀ ਹੈ। ਪੋਟਾਸ਼ ਦੀ ਵਰਤੋਂ ਕਿਸਾਨਾਂ ਨੂੰ ਫਸਲ ਬੀਜ ਸਮੇਂ ਹੀ ਕਰ ਲੈਣੀ ਚਾਹੀਦੀ ਹੈ। ਪਰ ਜੇਕਰ ਤੁਸੀਂ ਉਸ ਸਮੇਂ ਇਸਦੀ ਵਰਤੋਂ ਨਹੀਂ ਕਰ ਸਕੇ ਤਾਂ ਫਸਲ ਬੀਜਣ ਤੋਂ ਬਾਅਦ ਇੱਕ ਮਹੀਨੇ ਦੇ ਅੰਦਰ ਇਸਦੀ ਵਰਤੋਂ ਕਰ ਲੈਣੀ ਚਾਹੀਦੀ ਹੈ। ਇਸ ਦੀ ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us unnatkheti@gmail.com