ਕਿਸਾਨਾਂ ਲਈ ਵੱਡੀ ਖੁਸ਼ਖਬਰੀ! ਹੁਣ ਇਹ ਕਿਸਾਨ ਵੀ ਲੈ ਸਕਣਗੇ ਪੀਐਮ-ਕਿਸਾਨ ਯੋਜਨਾ ਦਾ ਲਾਭ

ਕੇਂਦਰ ਸਰਕਾਰ ਵੱਲੋਂ ਕਿਸਾਨਾਂ ਦੇ ਬੈਂਕ ਖਾਤਿਆਂ ਵਿਚ ਪੈਸੇ ਭੇਜਣ ਵਾਲੀ ਪੀਐਮ ਕਿਸਾਨ ਯੋਜਨਾ ਦਾ ਲਾਭ ਇਸ ਸਮੇਂ 9 ਕਰੋੜ 96 ਲੱਖ ਤੋਂ ਵੱਧ ਕਿਸਾਨਾਂ ਹੋ ਰਿਹਾ ਹੈ। ਇਸ ਯੋਜਨਾ ਦੀ ਲਗਾਤਾਰ ਰਜਿਸਟਰੇਸ਼ਨ ਜਾਰੀ ਹੈ। ਹਾਲਾਂਕਿ ਪਿਛਲੇ ਡੇਢ ਸਾਲ ਵਿਚ ਇਸ ਸਕੀਮ ਵਿੱਚ ਬਹੁਤ ਸਾਰੀਆਂ ਤਬਦੀਲੀਆਂ ਕੀਤੀਆਂ ਗਈਆਂ ਹਨ।

ਸਰਕਾਰ ਵੱਲੋਂ ਜਾਰੀ ਇੱਕ ਨੋਟੀਫਿਕੇਸ਼ਨ ਦੇ ਅਨੁਸਾਰ ਇਸ ਯੋਜਨਾ ਦੀ ਅਗਲੀ ਕਿਸ਼ਤ ਅਗਸਤ ਦੇ ਮਹੀਨੇ ਵਿਚ ਕਿਸਾਨਾਂ ਦੇ ਖਾਤੇ ਵਿਚ ਭੇਜੀ ਜਾਏਗੀ। ਪਹਿਲਾ ਇਹ ਯੋਜਨਾ ਸਿਰਫ 2 ਹੈਕਟੇਅਰ ਖੇਤੀਬਾੜੀ ਯੋਗ ਜ਼ਮੀਨ ਵਾਲੇ ਕਿਸਾਨਾਂ ਲਈ ਹੀ ਸ਼ੁਰੂ ਕੀਤੀ ਗਈ ਸੀ ਪਰ ਹੁਣ ਸਰਕਾਰ ਵੱਲੋਂ ਕਿਸਾਨਾਂ ਨੂੰ ਵੱਡੀ ਖੁਸ਼ਖਬਰੀ ਦਿੰਦਿਆਂ ਇਸ ਸ਼ਰਤ ਨੂੰ ਖਤਮ ਕਰ ਦਿੱਤਾ ਗਿਆ ਹੈ। ਯਾਨੀ ਕਿ ਹੁਣ ਇਸ ਯੋਜਨਾ ਦਾ ਲਾਭ 12 ਕਰੋੜ ਤੋਂ ਵਧ ਕੇ 14.5 ਕਰੋੜ ਕਿਸਾਨਾਂ ਨੂੰ ਦਿੱਤਾ ਜਾਵੇਗਾ।

ਹੁਣ ਇਸ ਯੋਜਨਾ ਲਈ ਰਜਿਸਟਰ ਕਰਨਾ ਵੀ ਬਹੁਤ ਆਸਾਨ ਹੈ ਅਤੇ ਕਿਸਾਨ ਰੈਲੇਨਿਊ ਰਿਕਾਰਡ, ਆਧਾਰ ਕਾਰਡ, ਮੋਬਾਈਲ ਨੰਬਰ ਅਤੇ ਬੈਂਕ ਖਾਤਾ ਨੰਬਰ ਦੀ ਡਿਟੇਲ ਫਾਰਮਰਜ਼ ਕਾਰਨਰ (pmkisan.nic.in) ‘ਤੇ ਭਰ ਕੇ ਇਸ ਯੋਜਨਾ ਦਾ ਲਾਭ ਲੈਣ ਲਈ 1ਆਪਣੇ ਆਪ ਨੂੰ ਰਜਿਸਟਰ ਕਰਵਾ ਸਕਦਾ ਹੈ।

ਰਜਿਸਟਰੇਸ਼ਨ ਤੋਂ ਬਾਅਦ ਵੀ ਹੁਣ ਤੁਹਨੂੰ ਕਿਤੇ ਜਾਣ ਦੀ ਜਰੂਰਤ ਨਹੀਂ ਪਵੇਗੀ ਸਗੋਂ ਤੁਸੀਂ ਹੁਣ ਆਨਲਾਈਨ ਪੋਰਟਲ ਤੇ ਹੀ ਤੁਹਾਡੀ ਅਰਜ਼ੀ ਨੂੰ ਸਵੀਕਾਰ ਕੀਤਾ ਗਿਆ ਹੈ ਜਾਂ ਨਹੀਂ ਅਤੇ ਤੁਹਾਡੇ ਖਾਤੇ ਵਿਚ ਕਿੰਨਾ ਪੈਸਾ ਆਇਆ ਹੈ ਇਸ ਦੀ ਜਾਣਕਾਰੀ ਘਰ ਬੈਠੇ ਹੀ ਪ੍ਰਪਤ ਕਰ ਸਕਦੇ ਹੋ। ਇਸ ਲਈ ਤੁਸੀਂ ਪ੍ਰਧਾਨ ਮੰਤਰੀ ਪੋਰਟਲ ‘ਤੇ ਜਾ ਕੇ ਆਪਣਾ ਆਧਾਰ, ਮੋਬਾਈਲ ਅਤੇ ਬੈਂਕ ਖਾਤਾ ਨੰਬਰ ਦਰਜ ਕਰਨਾ ਹੈ।

ਕੇਸੀਸੀ-ਕਿਸਨ ਕ੍ਰੈਡਿਟ ਕਾਰਡ) ਨੂੰ ਵੀ ਹੁਣ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਨਾਲ ਜੋੜ ਦਿੱਤਾ ਗਿਆ ਹੈ। ਯਾਨੀ ਕਿ ਹੁਣ ਜਿਹੜਾ ਕਿਸਾਨ 6000 ਰੁਪਏ ਸਲਾਨਾ ਮਦਦ ਲੈ ਰਿਹਾ ਹੈ ਉਸ ਲਈ ਕੇਸੀਸੀਸ ਬਣਵਾਉਣਾ ਆਸਾਨ ਹੋ ਜਾਵੇਗਾ। ਤੁਹਾਨੂੰ ਦੱਸ ਦੀਏ ਕਿ ਸਰਕਾਰ ਵੱਲੋਂ KCC ਧਾਰਕ ਕਿਸਾਨਾਂ ਨੂੰ ਸਿਰਫ 4 ਪ੍ਰਤੀਸ਼ਤ ‘ਤੇ 3 ਲੱਖ ਰੁਪਏ ਤੱਕ ਦਾ ਕਰਜ਼ਾ ਦਿੱਤਾ ਜਾਂਦਾ ਹੈ।