ਕੇਂਦਰ ਸਰਕਾਰ ਨੇ ਸ਼ੁਰੂ ਕੀਤੀ ਇਹ ਨਵੀਂ ਯੋਜਨਾ, ਹੁਣ ਨਹੀਂ ਪਵੇਗਾ ਕਿਸਾਨਾਂ ਨੂੰ ਘਾਟਾ

ਮਾਨਸੂਨ ਦਾ ਸੀਜ਼ਨ ਚੱਲ ਰਿਹਾ ਹੈ ਅਤੇ ਹਰ ਵਾਰ ਦੀ ਤਰਾਂ ਇਸ ਵਾਰ ਵੀ ਦੇਸ਼ ਦੇ ਕੁਝ ਹਿੱਸਿਆਂ ਵਿਚ ਬਹੁਤ ਘੱਟ ਬਾਰਸ਼ ਹੋ ਰਹੀ ਹੈ ਅਤੇ ਕਈ ਥਾਈਂ ਬਹੁਤ ਭਾਰੀ ਬਾਰਿਸ਼ ਦੇਖਣ ਨੂੰ ਮਿਲ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਬਹੁਤ ਘੱਟ ਬਾਰਸ਼ ਜਾਂ ਜ਼ਿਆਦਾ ਬਾਰਸ਼ ਪੈਣ ਨਾਲ ਕਿਸਾਨਾਂ ਦਾ ਨੁਕਸਾਨ ਹੁੰਦਾ ਹੈ। ਕਿਉਂਕਿ ਬਰਸਾਤ ਦੇ ਮੌਸਮ ਵਿਚ ਜਿਆਦਾਤਰ ਕਿਸਾਨ ਆਪਣੀ ਸਹੂਲਤ ਅਨੁਸਾਰ ਆਪਣੇ ਖੇਤ ਦੀ ਬਿਜਾਈ ਕਰਦੇ ਹਨ। ਪਰ ਘੱਟ ਬਾਰਸ਼ ਜਾਂ ਬਹੁਤ ਜਿਆਦਾ ਬਾਰਸ਼ ਕਾਰਨ ਕਿਸਾਨਾਂ ਦੀਆਂ ਫਸਲਾਂ ਖਰਾਬ ਹੋ ਜਾਂਦੀਆਂ ਹਨ, ਜਿਸ ਕਾਰਨ ਕਿਸਾਨਾਂ ਨੂੰ ਘਾਟਾ ਹੁੰਦਾ ਹੈ।

ਪਰ ਹੁਣ ਕਿਸਾਨਾਂ ਨੂੰ ਫਸਲਾਂ ਦੇ ਖ਼ਰਾਬ ਹੋਣ ਬਾਰੇ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ। ਤੁਹਾਨੂੰ ਦੱਸ ਦੇਈਏ ਕਿ ਬਹੁਤੇ ਕਿਸਾਨਾਂ ਵੱਲੋਂ ਹਰ ਸਾਲ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਵਿਚ ਪ੍ਰੀਮੀਅਮ ਦਾ ਭੁਗਤਾਨ ਕੀਤਾ ਜਾਂਦਾ ਹੈ। ਇਸ ਲਈ ਜੇਕਰ ਹੁਣ ਕਿਸੇ ਕਾਰਨ ਫਸਲ ਖਰਾਬ ਹੁੰਦੀ ਹੈ ਤਾਂ ਕਿਸਾਨਾਂ ਨੂੰ ਫ਼ਸਲ ਬੀਮਾ ( PMFBY ) ਦੀ ਰਾਸ਼ੀ ਮਿਲੇਗੀ। ਜਾਣਕਾਰੀ ਦੇ ਅਨੁਸਾਰ ਦੇਸ਼ ਦੇ ਲਗਭਗ 78% ਕਿਸਾਨ ਹਰ ਸਾਲ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਦੇ ਤਹਿਤ ਪ੍ਰੀਮੀਅਮ ਭਰਦੇ ਹਨ।

ਦੱਸ ਦੇਈਏ ਕਿ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਵਿੱਚ ਕਿਸਾਨਾਂ ਨੂੰ ਸਾਰੀਆਂ ਸਾਉਣੀ ਦੀਆਂ ਫਸਲਾਂ ਲਈ ਸਿਰਫ 2% ਅਤੇ ਹਾੜ੍ਹੀ ਦੀਆਂ ਫਸਲਾਂ ਲਈ 1.5% ਦੀ ਇਕਸਾਰ ਪ੍ਰੀਮੀਅਮ ਦਾ ਭੁਗਤਾਨ ਕਰਨਾ ਪੈਂਦਾ ਹੈ। ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਨਾ ਸਿਰਫ ਹਾੜੀ ਅਤੇ ਸਾਉਣੀ ਦੀਆਂ ਫਸਲਾਂ ਦੀ ਸੁਰੱਖਿਆ ਪ੍ਰਦਾਨ ਕਰਦੀ ਹੈ ਬਲਕਿ ਬਾਗਬਾਨੀ ਫਸਲਾਂ ਦੀ ਸੁਰੱਖਿਆ ਵੀ ਪ੍ਰਦਾਨ ਕਰਦੀ ਹੈ ਅਤੇ ਬਾਗਬਾਨੀ ਫਸਲਾਂ ਲਈ ਪ੍ਰੀਮੀਅਮ ਦੀ ਰਕਮ 5% ਨਿਰਧਾਰਤ ਕੀਤੀ ਗਈ ਹੈ।

ਇਸ ਯੋਜਨਾ ਵਿੱਚ ਘੱਟ ਬਾਰਸ਼ ਜਾਂ ਵਧੇਰੇ ਬਾਰਸ਼ ਕਾਰਨ ਫਸਲਾਂ ਦਾ ਖਰਾਬ ਹੋਣਾ, ਸਥਾਨਕ ਤਬਾਹੀ – ਭਾਰੀ ਬਾਰਸ਼, ਖਿਸਕਣ ਅਤੇ ਹੜ੍ਹਾਂ ਆਦਿ, ਖੜੀ ਫਸਲ (ਬਿਜਾਈ ਤੋਂ ਲੈ ਕੇ ਕਟਾਈ ਤੱਕ) – ਨਾ ਰੋਕੇ ਜਾ ਸਕਣ ਵਾਲੇ ਜੋਖਮ ਜਿਵੇਂ ਕਿ ਸੋਕਾ, ਅਕਾਲ, ਹੜ, ਡੁੱਬਣ, ਕੀੜਿਆਂ ਅਤੇ ਬਿਮਾਰੀਆਂ, ਭੂਚਾਲ, ਕੁਦਰਤੀ ਅੱਗ ਅਤੇ ਬਿਜਲੀ, ਤੂਫਾਨ, ਗੜੇ, ਝੱਖੜ, ਤੂਫਾਨ ਆਦਿ, ਕਟਾਈ ਤੋਂ ਬਾਅਦ ਹੋਏ ਨੁਕਸਾਨ ਦੇ ਕਵਰ – ਫ਼ਸਲ ਕਟਾਈ ਤੋਂ ਬਾਅਦ ਚੱਕਰਵਾਤ ਅਤੇ ਚੱਕਰਵਾਤੀ ਬਾਰਿਸ਼ ਅਤੇ ਬੇਮੌਸਮੀ ਬਾਰਸ਼, ਇਹ ਸਾਰੇ ਜੋਖਮ ਕਵਰ ਕੀਤੇ ਗਏ ਹਨ।

ਕੇਂਦਰ ਸਰਕਾਰਦ ਦੇ ਅਨੁਸਾਰ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਦਾ ਮੁਖ ਉਦੇਸ਼ ਇਹ ਹੈ ਕਿ ਕਿਸਾਨਾਂ ਨੂੰ ਵਿੱਤੀ ਸੁਰੱਖਿਆ ਪ੍ਰਦਾਨ ਕਰਨ ਦੇ ਨਾਲ ਨਾਲ ਉਨ੍ਹਾਂ ਦੀ ਖੇਤੀ ਵਿੱਚ ਰੁਚੀ ਬਣਾਈ ਰੱਖਣਾ ਅਤੇ ਉਹਨਾਂ ਨੂੰ ਸਥਾਈ ਆਮਦਨ ਪ੍ਰਦਾਨ ਕਰਨਾ। ਹਰ ਸਾਲ ਬਹੁਤ ਸਾਰੇ ਕਿਸਾਨਾਂ ਨੂੰ ਕੁਦਰਤੀ ਆਫ਼ਤਾਂ ਕਾਰਨ ਫਸਲ ਬਰਬਾਦ ਹੋਣ ਤੇ ਘਾਟਾ ਹੁੰਦਾ ਹੈ ਅਤੇ ਉਹ ਕਰਜਦਾਰ ਹੋ ਜਾਂਦੇ ਹਨ। ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਕਿਸਾਨਾਂ ਨੂੰ ਕਰਜਦਾਰ ਹੋਣ ਤੋਂ ਵੀ ਬਚਾਉਂਦੀ ਹੈ।