ਖੁਸ਼ਖਬਰੀ, ਪੰਜਾਬ ਵਿੱਚ ਇਸ ਤਰੀਕ ਤੋਂ ਸਸਤੀ ਹੋ ਜਾਵੇਗੀ ਬਿਜਲੀ, ਲੋਕਾਂ ਨੂੰ ਲੱਗਣਗੀਆਂ ਮੌਜਾਂ

ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਪੰਜਾਬ ਵਿੱਚ ਬਿਜਲੀ ਬਾਕੀ ਸਾਰੇ ਸੂਬਿਆਂ ਨਾਲੋਂ ਮਹਿੰਗੀ ਵੇਚੀ ਜਾ ਰਹੀ ਹੈ ਜਿਸਦਾ ਅਸਰ ਆਮ ਲੋਕਾਂ ਉੱਤੇ ਸਭ ਤੋਂ ਜਿਆਦਾ ਪੈਂਦਾ ਹੈ। ਪਰ ਹੁਣ ਪੰਜਾਬੀਆਂ ਨੂੰ ਜਲਦ ਹੀ ਇੱਕ ਵੱਡੀ ਖੁਸ਼ਖਬਰੀ ਮਿਲ ਸਕਦੀ ਹੈ। ਤੁਹਾਨੂੰ ਦੱਸ ਦੇਈਏ ਕਿ ਦਿੱਲੀ ਦੀ ਕੇਜਰੀਵਾਲ ਸਰਕਾਰ ਵੱਲ ਦੇਖਦੇ ਹੋਏ ਹੁਣ ਪੰਜਾਬ ਦੀ ਕੈਪਟਨ ਸਰਕਾਰ ਵੀ ਬਿਜਲੀ ਦੇ ਰੇਟ ਘੱਟ ਕਰਨ ਅਤੇ ਨਾਲ ਹੀ ਲੋਕਾਂ ਨਾਲ ਜੁੜੇ ਮੁੱਦਿਆਂ ‘ਤੇ ਧਿਆਨ ਦੇਣ ਜਾ ਰਹੀ ਹੈ। ਜਿਸਦੇ ਤਹਿਤ 2 ਅਪ੍ਰੈਲ ਤੋਂ ਘਰੇਲੂ ਬਿਜਲੀ 25 ਪ੍ਰਤੀਸ਼ਤ ਤੱਕ ਸਸਤੀ ਹੋ ਸਕਦੀ ਹੈ।

ਜਾਣਕਾਰੀ ਅਨੁਸਾਰ 2 ਅਪ੍ਰੈਲ ਤੋਂ ਬਿਜਲੀ ਦੀਆਂ ਨਵੀਆਂ ਦਰਾਂ ਆਉਣ ਦੀ ਸੰਭਾਵਨਾ ਹੈ। ਇਸ ਸਬੰਧੀ ਪਾਵਰਕਾਮ ਦਾ ਕਹਿਣਾ ਹੀ ਕਿ ਜੋ ਬਿਜਲੀ ਪੰਜਾਬ ਦੂਜੇ ਸੂਬਿਆਂ ਨੂੰ ਵੇਚਦਾ ਹੈ ਹੁਣ ਤੋਂ ਉਸਦਾ ਮੁਨਾਫਾ ਲੋਕਾਂ ਨੂੰ ਦਿੱਤਾ ਜਾਵੇਗਾ। ਦੱਸ ਦੇਈਏ ਕਿ ਪੰਜਾਬ ਸਰਕਾਰ ਵੱਲੋਂ ਮੌਜੂਦਾ ਸਮੇਂ ਵਿੱਚ ਬਿਜਲੀ ‘ਤੇ ਸਿੱਧਾ 20 ਪ੍ਰਤੀਸ਼ਤ ਟੈਕਸ ਲਗਾਇਆ ਜਾ ਰਿਹਾ ਹੈ, ਇਸ ਵਿੱਚ 8 ਪ੍ਰਤੀਸ਼ਤ ਈਡੀ, 5 ਪ੍ਰਤੀਸ਼ਤ ਬੁਨਿਆਦੀ ਢਾਂਚਾ, 5 ਪ੍ਰਤੀਸ਼ਤ ਸਮਾਜਿਕ ਸੁਰੱਖਿਆ ਸੈੱਸ ਤੇ 2 ਪ੍ਰਤੀਸ਼ਤ ਮਿਉਂਸੀਪਲ ਟੈਕਸ ਸ਼ਾਮਲ ਹੈ। ਇਸ ਲਈ ਹੁਣ 2 ਅਪ੍ਰੈਲ ਤੋਂ ਬਿਜਲੀ ਦਰਾਂ ਨੂੰ ਘੱਟ ਕੀਤਾ ਜਾ ਸਕਦਾ ਹੈ।

ਇੱਕ ਪੁਰਾਣੀ ਰਿਪੋਰਟ ਦੇ ਅਨੁਸਾਰ ਪੰਜਾਬ ਵਿੱਚ ਸਾਰੇ ਖ਼ਰਚੇ ਜੋੜਨ ਤੋਂ ਬਾਅਦ ਬਿਜਲੀ ਯੂਨਿਟ ਦੀ ਸ਼ੁੱਧ ਕੀਮਤ ਸਿਫ਼ 6 ਰੁਪਏ 95 ਪੈਸੇ ਦੱਸੀ ਗਈ ਸੀ, ਜੋ ਨਵੀਂ ਸੋਧੀ ਪਟੀਸ਼ਨ ਵਿੱਚ 6 ਰੁਪਏ 52 ਪੈਸੇ ਦੱਸੀ ਗਈ ਹੈ। ਇਸੇ ਕਾਰਨ ਹੁਣ ਘਰੇਲੂ ਬਿਜਲੀ ਦਰਾਂ ਘਟੇ ਹੋਏ ਸ਼ੁੱਧ ਮੁੱਲ ਦੇ ਅਨੁਸਾਰ ਨਿਰਧਾਰਤ ਕੀਤਾ ਜਾ ਸਕਦਾ ਹੈ। ਜਾਣਕਾਰੀ ਅਨੁਸਾਰ 2 ਅਪ੍ਰੈਲ ਤੋਂ ਨਵੀਂ ਸਲੈਬ ਅਨੁਸਾਰ ਘਰੇਲੂ ਬਿਜਲੀ ਤੇ ਪਹਿਲੇ 100 ਯੂਨਿਟ ਦੇ 4.50 ਰੁਪਏ, ਫਿਰ 500 ਯੂਨਿਟਾਂ ਲਈ 5.30 ਰੁਪਏ ਅਤੇ ਫਿਰ ਅਸੀਮਤ 50 ਪੈਸੇ ‘ਤੇ 6 ਰੁਪਏ ਦੇਣ ਦਾ ਵਿਚਾਰ ਕੀਤਾ ਜਾ ਰਿਹਾ ਹੈ।

ਇਸੇ ਤਰਾਂ ਪਹਿਲੇ 2 ਕਿਲੋਵਾਟ ‘ਤੇ ਵੀ 35 ਰੁਪਏ ਪ੍ਰਤੀ ਕਿਲੋਵਾਟ ਦਾ ਫਿਕਸ ਚਾਰਜ ਨਿਰਧਾਰਤ ਕੀਤਾ ਜਾ ਸਕਦਾ ਹੈ, ਮੌਜੂਦਾ ਦੀ ਤਰ੍ਹਾਂ ਇੱਥੇ ਹਰ ਕਿਲੋਵਾਟ ‘ਤੇ 55 ਰੁਪਏ ਤਕ ਦੀ ਤੈਅ ਫੀਸ ਲਾਈ ਜਾ ਸਕਦੀ ਹੈ। ਨਾਲ ਹੀ ਕਾਰੋਬਾਰੀ ਖਪਤਕਾਰ ਦੇ ਸਲੈਬ ਵਿੱਚ ਵੀ ਬਦਲਾਅ ਕੀਤਾ ਜਾ ਸਕਦਾ ਹੈ। ਮੌਜੂਦਾ ਸਮੇਂ ਵਿੱਚ ਕਾਰੋਬਾਰੀ ਖਪਤਕਾਰਾਂ ਨੂੰ ਸਾਰੇ ਟੈਕਸ ਅਤੇ ਲੁਕਵੇਂ ਖ਼ਰਚੇ ਜੋੜ ਕੇ 10 ਰੁਪਏ ਪ੍ਰਤੀ ਯੂਨਿਟ ਅਦਾ ਕਰਨੀ ਪੈਂਦੀ ਹੈ, ਜਿਸਨੂੰ ਹੁਣ ਸਰਕਾਰ ਵੱਲੋਂ 7 ਰੁਪਏ 20 ਪੈਸੇ ਉੱਤੇ ਲਿਆਂਦਾ ਜਾ ਸਕਦਾ ਹੈ।

ਇਸ ਸਬੰਧੀ ਨਵੇਂ ਸਾਲ ਦੇ ਟੈਰਿਫ ‘ਤੇ ਰਿਪੋਰਟ ‘ਚ ਪਾਵਰਕਾਮ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਬਿਜਲੀ ਦੇ 20% ਸਿੱਧੇ ਟੈਕਸ, ਸਬਸਿਡੀ ਅਤੇ ਕਰਾਸ ਸਬਸਿਡੀ ਨੂੰ ਤਰਕਸੰਗਤ ਬਣਾਉਣ ਦੀ ਜ਼ਰੂਰਤ ਹੈ। ਇਸੇ ਕਾਰਨ ਹੀ ਸੂਬੇ ਵਿੱਚ ਲਗਾਤਾਰ ਬਿਜਲੀ ਮਹਿੰਗੀ ਹੁੰਦੀ ਜਾ ਰਹੀ ਹੈ।