ਇਸ ਤਰਾਂ ਤੁਸੀਂ ਵੀ ਦੁੱਧ ਨਾਲੋਂ 10 ਗੁਣਾ ਵੱਧ ਕੀਮਤ ਵਿੱਚ ਵੇਚੋ ਗਊ-ਮੂਤਰ ਤੇ ਗੋਹਾ, ਇੱਥੇ ਮਿਲਣਗੇ ਗਾਹਕ

ਚੀਨ ਤੋਂ ਸ਼ੁਰੂ ਹੋਇਆ ਖ਼ਤਰਨਾਕ ਕੋਰੋਨਾ ਵਾਇਰਸ ਪੂਰੀ ਦੁਨੀਆ ਵਿਚ ਬਹੁਤ ਤੇਜ਼ੀ ਨਾਲ ਫੈਲ ਰਿਹਾ ਹੈ ਜਿਸ ਕਰਨ ਲੋਕ ਬਹੁਤ ਡਰੇ ਹੋਏ ਹਨ। ਭਾਰਤ ਵਿਚ ਵੀ ਇਸ ਵਾਇਰਸ ਨੂੰ ਲੈਕੇ ਲੋਕਾਂ ਦੇ ਮਨ ਵਿੱਚ ਕਾਫੀ ਡਰ ਹੈ ਅਤੇ ਲੋਕ ਇਸ ਵਾਇਰਸ ਤੋਂ ਬਚਨ ਲਈ ਤਰ੍ਹਾਂ-ਤਰ੍ਹਾਂ ਦੇ ਤਰੀਕੇ ਲੱਭ ਰਹੇ ਹਨ। ਇਸੇ ਵਿੱਚ ਅਫਵਾਹਾਂ ਵੀ ਬਹੁਤ ਫੇਲ ਰਹੀਆਂ ਹਨ। ਇਨ੍ਹਾਂ ਅਫਵਾਹਾਂ ਦੇ ਕਰਨ ਭਾਰਤ ਵਿੱਚ ਅੱਜ ਕਲ ਦੁੱਧ ਨਾਲੋਂ ਮਹਿੰਗਾ ਗਊ-ਮੂਤਰ ਅਤੇ ਗਾਂ ਦਾ ਗੋਹਾ ਵਿਕ ਰਿਹਾ ਹੈ। ਜਾਣਕਾਰੀ ਅਨੁਸਾਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਗਊ-ਮੂਤਰ ਪੀਣ ਨਾਲ ਕੋਰੋਨਾ ਤੋਂ ਬਚਿਆ ਜਾ ਸਕਦਾ ਹੈ।

ਕੋਰੋਨਾ ਵਾਇਰਸ ਕਾਰਨ ਹੀ ਗਊ-ਮੂਤਰ ਅਤੇ ਗਾਂ ਦੇ ਗੋਹੇ ਦੀ ਕੀਮਤ ਵਧ ਗਈ ਹੈ। ਤੁਸੀਂ ਜਾਣਕੇ ਹੈਰਾਨ ਹੋਵੋਗੇ ਕਿ ਇਸ ਸਮੇਂ ਗਊ-ਮੂਤਰ 500 ਰੁਪਏ ਲੀਟਰ ਅਤੇ ਗਾਂ ਦਾ ਗੋਹਾ 500 ਰੁਪਏ ਕਿਲੋ ਦੇ ਹਿਸਾਬ ਨਾਲ ਵਿਕ ਰਿਹਾ ਹੈ। ਪੱਛਮੀ ਬੰਗਾਲ ਦੇ ਪਸ਼ੂਪਾਲਕ ਕਿਸਾਨਾਂ ਦਾ ਕਹਿਣਾ ਹੀ ਕਿ ਉਨ੍ਹਾਂ ਦਾ ਗਊ-ਮੂਤਰ ਅਤੇ ਗੋਹਾ ਉਨ੍ਹਾਂ ਨੂੰ ਦੁੱਧ ਨਾਲੋਂ ਜਿਆਦਾ ਕਮਾਈ ਕਰਾ ਰਿਹਾ ਹੈ। ਹੁਣ ਇਹ ਅਫਵਾਹ ਹੈ ਜਾਂ ਸੱਚ ਇਸ ਬਾਰੇ ਹਾਲੇ ਤੱਕ ਕੋਈ ਜਾਣਕਾਰੀ ਨਹੀਂ ਹੈ ਪਰ ਇਸ ਕਾਰਨ ਗਊ ਮੂਤਰ ਅਤੇ ਗਾਂ ਦੇ ਗੋਹੇ ਦੀ ਡਿਮਾਂਡ ਬਹੁਤ ਵਧਦੀ ਜਾ ਰਹੀ ਹੈ।

ਜੇਕਰ ਤੁਸੀਂ ਵਿਚ ਆਪਣੇ ਫਾਰਮ ਦਾ ਗੋਹਾ ਤੇ ਗਊਮੂਤਰ ਵੇਚਣਾ ਚਾਹੁੰਦੇ ਹੋ ਤਾਂ ਅੱਜ ਕੱਲ ਇਸਦੀ ਡਿਮਾਂਡ ਨੂੰ ਦੇਖਦੇ ਹੋਏ ਤੁਸੀਂ ਅਲੱਗ ਤੋਂ ਦੁਕਾਨ ਖੋਲ ਸਕਦੇ ਹੋ ਜਾਂ ਫਿਰ ਤੁਸੀਂ ਇਸਨੂੰ ਆਨਲਾਈਨ ਵਿੱਚ ਵੇਚ ਸਕਦੇ ਹੋ ਅਤੇ ਚੰਗੀ ਕਮਾਈ ਕਰ ਸਕਦੇ ਹੋ। ਦਿੱਲੀ ਦਾ ਇੱਕ ਦੁਕਾਨਦਾਰ’ ਗੋਹੇ ਅਤੇ ਗਊ-ਮੂਤਰ ਦੇ ਜਾਰ ਪੈਕ ਕਰਕੇ ਬੇਚ ਰਹੇ ਹੈ। ਉਸਨੇ ਆਪਣੀ ਦੁਕਾਨ ਦੇ ਬਾਹਰ ਇੱਕ ਪੋਸਟਰ ਵੀ ਲਗਾਇਆ ਜਾ ਜਿਸ ਉੱਤੇ ਲਿਖਿਆ ਹੈ ‘ਗਊ-ਮੂਤਰ ਪੀਓ ਅਤੇ ਕੋਰੋਨਾ ਵਾਇਰਸ ਤੋਂ ਬਚੋਂ।’

ਤੁਹਾਨੂੰ ਦੱਸ ਦੇਈਏ ਕਿ ਚੀਨ ਤੋਂ ਸ਼ੁਰੂ ਹੋਇਆ ਕੋਰੋਨਾ ਵਾਇਰਸ ਸਿਰਫ ਕੁਝ ਹੀ ਮਹੀਨਿਆਂ ਦੁਨੀਆ ਭਰ ਦੇ ਕਰੀਬ 2 ਲੱਖ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਚੁੱਕਿਆ ਹੈ। ਇਨ੍ਹਾਂ ਵਿਚੋਂ 7,527 ਮਰੀਜਾਂ ਦੀ ਮੌਤ ਹੋ ਚੁੱਕੀ ਹੈ ਅਤੇ ਹਰ ਰੋਜ਼ ਕਈ ਨਵੇਂ ਮਾਮਲੇ ਸਾਮਣੇ ਆ ਰਹੇ ਹਨ। ਭਾਰਤ ਵਿੱਚ ਵੀ ਇਹ ਬਹੁਤ teji ਨਾਲ ਫੈਲ ਰਿਹਾ ਹੈ ਜਿਸ ਕਾਰਨ ਹੁਣ ਤੱਕ 142 ਲੋਕ ਕੋਰੋਨਾ ਵਾਇਰਸ ਦਾ ਸ਼ਿਕਾਰ ਹੋ ਚੁੱਕੇ ਹਨ ਅਤੇ 3 ਲੋਕਾਂ ਦੀ ਮੌਤ ਹੋ ਚੁੱਕੀ ਹੈ।