ਇਸ ਕਿਸਾਨ ਤੋਂ ਜਾਣੋ ਪਰਾਲੀ ਦਾ ਪੱਕਾ ਹੱਲ, ਬਿਨਾਂ ਅੱਗ ਲਾਏ ਇਸ ਤਰਾਂ ਬੀਜੋ ਕਣਕ

ਹਰ ਸਾਲ ਝੋਨੇ ਦੀ ਕਟਾਈ ਦੇ ਦਿਨਾਂ ਵਿੱਚ ਕਿਸਾਨਾਂ ਅਤੇ ਵਾਤਾਵਰਨ ਲਈ ਸਭਤੋਂ ਵੱਡੀ ਮੁਸੀਬਤ ਹੁੰਦੀ ਹੈ ਪਰਾਲੀ। ਕਿਉਂਕਿ ਛੋਟੇ ਕਿਸਾਨ ਪਰਾਲੀ ਦਾ ਖੇਤ ਵਿੱਚ ਹੀ ਹੱਲ ਕਰਨ ਲਈ ਮਹਿੰਗੇ ਖੇਤੀ ਯੰਤਰ ਨਹੀਂ ਖਰੀਦ ਸਕਦੇ ਜਿਸ ਕਾਰਨ ਉਨ੍ਹਾਂਨੂੰ ਪਰਾਲੀ ਨੂੰ ਅੱਗ ਹੀ ਲਗਾਉਣੀ ਪੈਂਦੀ ਹੈ। ਪਰ ਅੱਜ ਅਸੀ ਤੁਹਾਨੂੰ ਇੱਕ ਅਜਿਹੇ ਅਗਾਂਹਵਧੂ ਕਿਸਾਨ ਬਾਰੇ ਜਾਣਕਾਰੀ ਦੇਵਾਂਗੇ ਜਿਸਨੇ ਪਰਾਲੀ ਦਾ ਪੱਕਾ ਹੱਲ ਲੱਭ ਲਿਆ ਹੈ।

ਇਸ ਵੀਰ ਦਾ ਕਹਿਣਾ ਹੈ ਕਿ ਉਹ 6 ਤਰੀਕਿਆਂ ਦੇ ਨਾਲ ਪਰਾਲੀ ਨੂੰ ਅੱਗ ਲਾਏ ਬਿਨਾ ਹੀ ਕਣਕ ਬੀਜ ਕੇ ਟੈਸਟ ਕਰ ਚੁੱਕਿਆ ਹੈ ਅਤੇ ਇਹ ਸਾਰੇ ਤਰੀਕੇ ਹੀ ਕਿਸਾਨਾਂ ਲਈ ਸੌਖੇ ਅਤੇ ਸਸਤੇ ਹਨ। ਦਰਅਸਲ ਤੁਹਾਨੂੰ ਦੱਸ ਦੇਈਏ ਕਿ ਪਰਾਲੀ ਨੂੰ ਅੱਗ ਲਾਉਣ ਨਾਲ ਵਾਤਾਵਰਨ ਦੇ ਨਾਲ ਨਾਲ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਵੀ ਨੁਕਸਾਨ ਹੋ ਰਿਹਾ ਹੈ ਅਤੇ ਹਰ ਸਾਲ ਜ਼ਮੀਨਾਂ ਦੀ ਉਪਜਾਊ ਸ਼ਕਤੀ ਘਟਦੀ ਜਾ ਰਹੀ ਹੈ।

ਇਸ ਲਈ ਕਿਸਾਨਾਂ ਨੂੰ ਇਸ ਬਾਰੇ ਗੰਭੀਰਤਾ ਨਾਲ ਸੋਚਣ ਦੀ ਲੋੜ ਹੈ ਅਤੇ ਕਣਕ ਦੀ ਬਿਜਾਈ ਦੇ ਨਵੇਂ ਤਰੀਕੇ ਆਪਣਾ ਕੇ ਹੀ ਕਿਸਾਨ ਘੱਟ ਖਰਚੇ ਵਿੱਚ ਪਰਾਲੀ ਦਾ ਪੱਕਾ ਹੱਲ ਕਰ ਸਕਦੇ ਹਨ। ਇਸ ਨੌਜਵਾਨ ਕਿਸਾਨ ਦੇ ਦੱਸੇ ਤਰੀਕਿਆਂ ਨਾਲ ਕਣਕ ਦੀ ਬਿਜਾਈ ਕਰਕੇ ਹੀ ਕਿਸਾਨ ਪਰਾਲੀ ਦਾ ਬਿਨਾ ਅੱਗ ਲਾਏ ਹੱਲ ਕਰ ਸਕਦੇ ਹਨ ਅਤੇ ਆਪਣੀਆਂ ਜ਼ਮੀਨਾਂ ਨੂੰ ਖਤਮ ਹੋਣ ਤੋਂ ਬਚਾ ਸਕਦੇ ਹਨ।

ਇਸ ਨੌਜਵਾਨ ਕਿਸਾਨ ਦਾ ਨਾਮ ਪ੍ਰਗਟ ਸਿੰਘ ਹੈ ਅਤੇ ਇਸਦਾ ਕਹਿਣਾ ਹੈ ਕਿ ਸਰਕਾਰਾਂ ਵੱਲੋਂ ਸਿਰਫ ਗੱਲਾਂ ਹੀ ਕੀਤੀਆਂ ਜਾਂਦੀਆਂ ਹਨ ਅਤੇ ਕਿਸਾਨਾਂ ਦੀ ਪਰਾਲੀ ਦੀ ਸਮੱਸਿਆ ਦਾ ਕੋਈ ਪੱਕਾ ਹੱਲ ਨਹੀਂ ਲੱਭਿਆ ਜਾ ਰਿਹਾ । ਇਸ ਕਰਕੇ ਕਿਸਾਨਾਂ ਨੂੰ ਖੁਦ ਹੀ ਕਣਕ ਦੀ ਬਿਜਾਈ ਦੇ ਢੰਗ ਬਦਲਣੇ ਪੈਣਗੇ। ਇਸ ਕਿਸਾਨ ਤੋਂ ਬਿਨਾ ਪਰਾਲੀ ਨੂੰ ਅੱਗ ਲਾਏ ਕਣਕ ਬੀਜਣ ਦੇ ਨਵੇਂ ਤਰੀਕਿਆਂ ਬਾਰੇ ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us mailto:unnatkheti@gmail.com