ਇਹ ਕਿਸਾਨ 18 ਦਿਨਾਂ ਵਿੱਚ ਕਰ ਦਿੰਦਾ ਪਨੀਰੀ ਤਿਆਰ, ਜਾਣੋ ਤਰੀਕਾ

ਕਣਕ ਦੀ ਵਾਢੀ ਤੋਂ ਬਾਅਦ ਕਿਸਾਨਾਂ ਦਾ ਸਾਰਾ ਧਿਆਨ ਝੋਨੇ ਉੱਤੇ ਹੁੰਦਾ ਹੈ। ਕਿਸਾਨ ਝੋਨੇ ਦੀ ਪਨੀਰੀ ਤਿਆਰ ਕਰਨ ਅਤੇ ਖੇਤ ਦੀ ਤਿਆਰੀ ਵਿੱਚ ਲੱਗ ਜਾਂਦੇ ਹਨ। ਕਿਸਾਨ ਕਈ ਅਲਗ ਅਲਗ ਤਰੀਕਿਆਂ ਨਾਲ ਪਨੀਰੀ ਦੀ ਬਿਜਾਈ ਕਰਦੇ ਹਨ। ਕਿਸਾਨ ਚਾਹੁੰਦੇ ਹਨ ਕਿ ਉਨ੍ਹਾਂ ਦੀ ਪਨੀਰੀ ਜਲਦੀ ਤੋਂ ਜਲਦੀ ਤਿਆਰ ਹੋ ਜਾਵੇ।

ਪਰ ਜਿਆਦਾਤਰ ਕਿਸਾਨਾਂ ਨੂੰ ਖਾਦਾਂ ਸਬੰਧੀ ਸਹੀ ਜਾਣਕਾਰੀ ਨਹੀਂ ਹੁੰਦੀ। ਪਰ ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਕਿਸਾਨ ਬਾਰੇ ਜਾਣਕਾਰੀ ਦੇਵਾਂਗੇ ਜੋ ਕਿ ਸਿਰਫ 18 ਦਿਨਾਂ ਵਿੱਚ ਝੋਨੇ ਦੀ ਪਨੀਰੀ ਤਿਆਰ ਕਰ ਦਿੰਦਾ ਹੈ ਅਤੇ 18 ਵੇਂ ਦਿਨ ਪਨੀਰੀ ਪੱਟ ਕੇ ਝੋਨਾ ਲਾ ਦਿੰਦਾ ਹੈ। ਅਸੀਂ ਤੁਹਾਨੂੰ ਇਸ ਕਿਸਾਨ ਦਾ ਪਨੀਰੀ ਏਨੀ ਜਲਦੀ ਤਿਆਰ ਕਰਨ ਦਾ ਸਾਰਾ ਤਰੀਕਾ ਦੱਸਾਂਗੇ।

ਇਸ ਕਿਸਾਨ ਦਾ ਕਹਿਣਾ ਹੈ ਕਿ ਸ਼ੁਰੂਆਤ ਵਿੱਚ ਉਸਨੂੰ ਪਿੰਡ ਦੇ ਲੋਕ ਬਹੁਤ ਨਿੰਦਦੇ ਸਨ ਕਿਉਂਕਿ ਇਸ ਕਿਸਾਨ ਨੇ 18 ਵੇਂ ਦਿਨ ਹੀ ਪਨੀਰੀ ਖੇਤ ਵਿੱਚ ਲਾ ਦਿੱਤੀ ਸੀ। ਇਸਦੇ ਨਾਲ ਹੀ ਇਸ ਕਿਸਾਨ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਹ ਲਗਦਾ ਸੀ ਕਿ ਪਨੀਰੀ ਘੱਟ ਰਹਿ ਜਾਵੇਗੀ ਪਰ ਉਲਟਾ ਉਨ੍ਹਾਂ ਦੀ ਇੱਕ ਕਿੱਲੇ ਦੀ ਪਨੀਰੀ ਵੱਧ ਗਈ।

ਖਾਸ ਗੱਲ ਇਹ ਹੈ ਕਿ ਇਹ ਕਿਸਾਨ ਹਰ ਸਾਲ ਅਲੱਗ ਅਲੱਗ ਕਿਸਮ ‘ਤੇ ਇਹ ਤਜ਼ਰਬਾ ਕਰਕੇ ਦੇਖਦਾ ਹੈ ਅਤੇ ਹਰ ਵਾਰ ਸਫਲ ਹੁੰਦਾ ਹੈ। ਖਾਸ ਗੱਲ ਇਹ ਕਿ ਇਸ ਵਿਧੀ ਨਾਲ ਲਾਏ ਗਏ ਝੋਨੇ ਵਿੱਚ ਨਾ ਤਾਂ ਇਸ ਕਿਸਾਨ ਨੂੰ ਗੁੱਲੀ ਡੰਡੇ ਦੀ ਸਪਰੇਅ ਕਰਨੀ ਪਈ ਅਤੇ ਨਾ ਹੀ ਕੋਈ ਤਾਕਤ ਵਾਲੀ ਸਪਰੇਅ ਕਰਨ ਦੀ ਲੋੜ ਪਈ।

ਫਿਰ ਵੀ ਇਹ ਕਿਸਾਨ ਝੋਨੇ ਦਾ ਹਰ ਸਾਲ ਬਹੁਤ ਚੰਗਾ ਝਾੜ ਲੈ ਰਿਹਾ ਹੈ। ਪਨੀਰੀ ਲਾਉਣ ਦੀ ਇਸ ਵਿਧੀ ਸਬੰਧੀ ਪੂਰੀ ਜਾਣਕਾਰੀ ਦੇ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us mailto:unnatkheti@gmail.com