ਕੀ ਇਸ ਵਾਰ 2902 ਰੁਪਏ ਵਿਕੇਗਾ ਝੋਨਾ? ਜਾਣੋ ਪੂਰੀ ਸੱਚਾਈ

ਝੋਨੇ ਦੀ ਫ਼ਸਲ ਲਗਭਗ ਤਿਆਰ ਹੈ । ਹਰ ਵਾਰ ਕਿਸਾਨਾਂ ਨੂੰ ਝੋਨੇ ਦੇ ਰੇਟ ਸਹੀ ਮਿਲਣ ਦੀ ਜਾਂ ਪਿਛਲੀ ਵਾਰੀ ਨਾਲੋਂ ਵੱਧ ਮਿਲਣ ਦੀ ਉਮੀਦ ਜਰੂਰ ਹੁੰਦੀ ਹੈ। ਪਰ ਇਸ ਵਾਰ ਕੇਂਦਰ ਸਰਕਾਰ ਨੇ ਸਰਕਾਰੀ ਮੁੱਲ ਵਿਚ ਸਿਰਫ 53 ਰੁਪਏ ਦਾ ਵਾਧਾ ਕੀਤਾ ਹੈ ।

ਪਰ ਇਸ ਵਾਰ ਮਹਾ-ਮਾਰੀ ਦੇ ਫੈਲਣ ਕਾਰਨ ਲੇਬਰ ਤੇ ਡੀਜ਼ਲ ਦੇ ਰੇਟ ਬਹੁਤ ਵੱਧ ਗਏ ਸਨ ਇਸ ਲਈ ਇਸ ਵਾਰ ਕਿਸਾਨ ਜਥੇਬੰਦੀਆਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਝੋਨਾ 2902 ਰੁਪਏ ਪ੍ਰਤੀ ਕਵਿੰਟਲ ਦੇ ਹਿਸਾਬ ਨਾਲ ਖਰੀਦਿਆ ਜਾਵੇ।

ਪਰ ਕੀ ਸੱਚੀ ਇਸ ਵਾਰ ਝੋਨਾ 2902 ਰੁਪਏ ਵਿਕੇਗਾ ਜਾਂ ਨਹੀਂ? ਅੱਜ ਅਸੀਂ ਤੁਹਾਨੂੰ ਇਸ ਮੁੱਦੇ ਬਾਰੇ ਪੂਰੀ ਜਾਣਕਾਰੀ ਦੇਵਾਂਗੇ ਅਤੇ ਨਾਲ ਹੀ ਝੋਨੇ ਸਬੰਧੀ ਕੁਝ ਹੋਰ ਜਰੂਰੀ ਗੱਲਾਂ ਦੀ ਜਾਣਕਾਰੀ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ।

ਤੁਹਾਨੂੰ ਦੱਸ ਦੇਈਏ ਕਿ ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਪਹਿਲਾਂ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਚਿੱਠੀ ਲਿਖ ਕੇ ਇਸ ਵਾਰ ਝੋਨੇ ਦੀ ਕੀਮਤ 2902 ਰੁਪਏ ਪ੍ਰਤੀ ਕਵਿੰਟਲ ਅਤੇ ਨਾਲ ਹੀ ਪਰਾਲੀ ਦੀ ਸਾਂਭ ਸੰਭਾਲ ਲਈ 100 ਰੁਪਏ ਪ੍ਰਤੀ ਕਵਿੰਟਲ ਬੋਨਸ ਦੇਣ ਦੀ ਮੰਗ ਵੀ ਕੀਤੀ ਹੈ।

ਇਸੇ ਪ੍ਰਕਾਰ ਪਿਛਲੀ ਵਾਰ ਵੀ ਮੁਖ ਮੰਤਰੀ ਵੱਲੋਂ ਝੋਨੇ ਦਾ MSP ਵਧਾਉਣ ਦੀ ਅਪੀਲ ਪ੍ਰਧਾਨ ਮੰਤਰੀ ਕੋਲ ਕੀਤੀ ਗਈ ਸੀ ਪਰ ਪਿਛਲੀ ਵਾਰ ਝੋਨੇ ਦਾ MSP ਸਿਰਫ 1835 ਰੁਪਏ ਪ੍ਰਤੀ ਕਵਿੰਟਲ ਮਿਥਿਆ ਗਿਆ ਸੀ। ਕੈਪਟਨ ਅਮਰਿੰਦਰ ਸਿੰਘ ਨੇ ਇਸ ਪੱਤਰ ਵਿਚ ਪ੍ਰਧਾਨ ਮੰਤਰੀ ਨੂੰ ਲਿਖਿਆ ਕਿ ਮਹਾਂ-ਮਾਰੀ ਦੇ ਇਸ ਸਮੇਂ ਵਿਚ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਕਿਸਾਨਾਂ ਨੂੰ ਪਹਿਲਾਂ ਹੀ ਝੋਨੇ ਦੀ ਢੁਕਵੀਂ ਕੀਮਤ ਦਾ ਸੰਕੇਤ ਦੇਵੇ।

ਇਸ ਵਾਰ ਝੋਨੇ ਦੀ ਪਰਾਲੀ ਦੀ ਸੰਭਾਲ ਸਬੰਦੀ ਵੀ ਸਖਤੀ ਦੇਖਣ ਨੂੰ ਮਿਲ ਸਕਦੀ ਹੈ ਕਿਓਂਕਿ ਕਰੋ-ਨਾ ਦੇ ਫੈਲਣ ਕਾਰਨ ਸਰਕਾਰ ਚਾਹੇਗੀ ਕੇ ਇਸ ਵਾਰ ਪ੍ਰਦੂਸ਼ਣ ਘੱਟ ਤੋਂ ਘੱਟ ਹੋਵੇ । ਇਸ ਲਈ ਕਿਸਾਨਾਂ ਦੇ ਪਿਛਲੇ ਖਰਚੇ ਪੂਰੇ ਕਰਨ ਤੇ ਪਰਾਲੀ ਸੰਭਾਲ ਦੇ ਲਈ ਝੋਨਾ 2902 ਰੁਪਏ ਪ੍ਰਤੀ ਕਵਿੰਟਲ ਦੇ ਹਿਸਾਬ ਨਾਲ ਖਰੀਦਿਆ ਜਾਵੇ।