ਜਾਣੋ ਯੂਰੀਆ ਅਤੇ DAP ਤੋਂ ਬਿਨਾਂ ਕਣਕ ਦਾ 32 ਕੁਇੰਟਲ ਪ੍ਰਤੀ ਏਕੜ ਝਾੜ ਲੈਣ ਦਾ ਤਰੀਕਾ

ਕਿਸਾਨ ਵੀਰੋ ਅੱਜ ਅਸੀ ਤੁਹਾਨੂੰ ਇੱਕ ਅਜਿਹੇ ਕਿਸਾਨ ਬਾਰੇ ਦੱਸਾਂਗੇ ਜੋ ਯੂਰੀਆ ਅਤੇ ਡੀ.ਏ.ਪੀ ਦਾ ਇਸਤੇਮਾਲ ਕੀਤੇ ਬਿਨਾਂ ਹੀ ਕਣਕ ਦਾ 32 ਕੁਇੰਟਲ ਪ੍ਰਤੀ ਏਕੜ ਤੱਕ ਝਾੜ ਲੈ ਰਿਹਾ ਹੈ। ਹੁਣ ਤੁਸੀ ਇਹ ਸੋਚ ਰਹੇ ਹੋਵੋਗੇ ਕਿ ਬਿਨਾਂ ਯੂਰੀਆ, DAP ਜਾਂ ਫਿਰ ਕਿਸੇ ਕੈਮਿਕਲ ਦਾ ਇਸਤੇਮਾਲ ਕੀਤੇ ਇਹ ਕਿਸਾਨ ਇੰਨੀ ਫਸਲ ਕਿਵੇਂ ਲੈ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਕਿਸਾਨ ਦਾ ਨਾਮ ਰਣਜੀਤ ਸਿੰਘ ਹੈ ਅਤੇ ਇਹ ਹਰਿਆਣਾ ਦੇ ਪਾਨੀਪਤ ਜਿਲ੍ਹੇ ਦਾ ਰਹਿਣ ਵਾਲਾ ਹੈ।

ਇਹ ਕਿਸਾਨ ਉਨ੍ਹਾਂ ਕਿਸਾਨਾਂ ਲਈ ਇੱਕ ਉਦਾਹਰਣ ਹੈ ਜੋ ਅੱਜ ਦੇ ਸਮੇਂ ਵਿੱਚ ਕਣਕ ਦੀ ਫਸਲ ਵਿੱਚ ਰਸਾਇਨਿਕ ਖਾਦਾਂ ਦਾ ਬਹੁਤ ਜਿਆਦਾ ਇਸਤੇਮਾਲ ਕਰ ਰਹੇ ਹਨ। ਖੇਤਾਂ ਵਿੱਚ ਕਿਸੇ ਵੀ ਕੀਟਨਾਸ਼ਕ ਅਤੇ ਰਸਾਇਨਿਕ ਖਾਦ ਦਾ ਇਸਤੇਮਾਲ ਕੀਤੇ ਬਿਨਾਂ ਵੀ ਇਹ ਕਿਸਾਨ ਹੋਰਾਂ ਕਿਸਾਨਾਂ ਨਾਲੋਂ ਜ਼ਿਆਦਾ ਝਾੜ ਲੈ ਰਿਹਾ ਹੈ।

ਰਣਜੀਤ ਸਿੰਘ ਨੇ ਦੱਸਿਆ ਕਿ ਉਹ ਲਗਭਗ ਪਿਛਲੇ 15-20 ਸਾਲਾਂ ਤੋਂ ਜੈਵਿਕ ਖੇਤੀ ਕਰ ਰਿਹਾ ਹੈ ਅਤੇ ਇਸ ਸਮੇਂ ਦੌਰਾਨ ਕਿਸੇ ਵੀ ਕੈਮੀਕਲ ਦਾ ਇਸਤੇਮਾਲ ਨਾ ਕਰਨ ਕਰਕੇ ਉਸਦੇ ਖੇਤ ਦੀ ਉਪਜਾਊ ਸ਼ਕਤੀ ਬਹੁਤ ਵਧੀ ਹੈ। ਇਸ ਕਿਸਾਨ ਦਾ ਕਹਿਣਾ ਹੈ ਕਿ ਕਣਕ ਦੇ ਬੂਟੇ ਨੂੰ ਵਧਣ- ਫੁੱਲਣ ਲਈ ਪੋਸ਼ਕ ਤੱਤਾਂ ਦੀ ਜ਼ਰੂਰਤ ਹੁੰਦੀ ਹੈ। ਜੇਕਰ ਉਨ੍ਹਾਂ ਪੋਸ਼ਕ ਤੱਤ ਦੀ ਪੂਰਤੀ ਜੈਵਿਕ ਤਰੀਕੇ ਨਾਲ ਹੀ ਕਰ ਦਿੱਤੀ ਜਾਵੇ ਤਾਂ ਉਸ ਵਿੱਚ ਕਿਸੇ ਵੀ ਤਰ੍ਹਾਂ ਦੇ ਕੈਮਿਕਲ ਦਾ ਇਸਤੇਮਾਲ ਕਰਨ ਦੀ ਲੋੜ ਹੀ ਨਹੀਂ ਪਵੇਗੀ।

ਯਾਨੀ ਕਿ ਇਹ ਕਿਸਾਨ ਆਪਣੀ ਫਸਲ ਉਤੇ ਹਮੇਸ਼ਾ ਜੈਵਿਕ ਖਾਦਾਂ ਦਾ ਇਸਤੇਮਾਲ ਕਰਦਾ ਹੈ ਜਿਸ ਨਾਲ ਫਸਲ ਨੂੰ ਪੋਸ਼ਕ ਤੱਤਾਂ ਦੀ ਪੂਰਤੀ ਲਈ ਕਿਸੇ ਤਰ੍ਹਾਂ ਦੇ ਕੈਮਿਕਲ ਦੀ ਜਰੂਰਤ ਨਹੀਂ ਪੈਂਦੀ। ਰਣਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਖੇਤ ਵਿੱਚ ਹੀ ਬਾਇਓਗੈਸ ਪਲਾਂਟ ਲਗਾ ਰੱਖਿਆ ਹੈ ਅਤੇ ਉਸਤੋਂ ਤਿਆਰ ਹੋਣ ਵਾਲੀ ਖਾਦ (slurry) ਨੂੰ ਲਿਕਵਿਡ ਦੇ ਰੂਪ ਵਿੱਚ ਅਤੇ ਇਸਦੇ ਨਾਲ ਹੀ ਵਰਮੀ ਕੰਪੋਸਟ ਅਤੇ ਜੀਵਾਮ੍ਰਤ ਦਾ ਇਸਤੇਮਾਲ ਆਪਣੀ ਫਸਲ ਉੱਤੇ ਕਰਦੇ ਹਨ।

ਇਸ ਵਾਰ ਇਸ ਕਿਸਾਨ ਨੇ ਕਣਕ ਦੀ ਦੇਸੀ ਕਿਸਮ DG9 ਦੀ ਬਿਜਾਈ ਕੀਤੀ ਹੈ ਅਤੇ ਜੈਵਿਕ ਖਾਦਾਂ ਦੇ ਇਸਤੇਮਾਲ ਨਾਲ ਇਸ ਕਿਸਾਨ ਨੇ ਪਿਛਲੀ ਵਾਰ 70 ਮਣ ਝਾੜ ਲਿਆ ਸੀ ਅਤੇ ਇਸ ਵਾਰ ਘੱਟ ਤੋਂ ਘੱਟ 80 ਮਣ ਯਾਨੀ ਲਗਭਗ 32 ਕੁਇੰਟਲ ਝਾੜ ਦੀ ਉਮੀਦ ਹੈ। ਜ਼ਿਆਦਾ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ…

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us unnatkheti@gmail.com