7 ਲੱਖ ਤੋਂ ਵੀ ਘੱਟ ਕੀਮਤ ਵਿੱਚ Toyota Fortuner ਖਰੀਦਣ ਦਾ ਮੌਕਾ, 4X4 ਵਰਗੇ ਫ਼ੀਚਰ

ਮਾਰਕੀਟ ਵਿੱਚ ਭਾਵੇਂ ਕਈ ਛੋਟੀਆਂ SUV ਗੱਡੀਆਂ ਆ ਚੁੱਕੀਆਂ ਹਨ ਪਰ ਹਾਲੇ ਵੀ ਬਹੁਤ ਸਾਰੇ ਲੋਕ ਟੋਇਟਾ ਫਾਰਚੂਨਰ ਦੇ ਦੀਵਾਨੇ ਹਨ। ਬਹੁਤ ਸਾਰੇ ਲੋਕਾਂ ਲਈ ਫਾਰਚੂਨਰ ਇੱਕ ਡਰੀਮ ਕਾਰ ਹੈ। ਪਰ ਮਹਿੰਗੀ ਹੋਣ ਦੇ ਕਾਰਨ ਹਰ ਕੋਈ ਇਸਨੂੰ ਨਹੀਂ ਖਰੀਦ ਸਕਦਾ। ਇਸ ਲਈ ਅੱਜ ਅਸੀਂ ਤੁਹਾਨੂੰ ਬਹੁਤ ਘੱਟ ਕੀਮਤ ਵਿੱਚ ਇਸ ਗੱਡੀ ਨੂੰ ਖਰੀਦਣ ਦਾ ਤਰੀਕਾ ਦੱਸਾਂਗੇ। ਜਿਵੇਂ ਕਿ ਤੁਸੀਂ ਜਾਣਦੇ ਹੋ ਅੱਜ ਕਈ ਕਈ ਆਨਲਾਇਨ ਅਤੇ ਆਫਲਾਇਨ ਪਲੇਟਫਾਰਮ ‘ਤੇ ਸੈਕੇਂਡ ਹੈਂਡ ਗੱਡੀਆਂ ਵਿਕਦੀਆਂ ਹਨ।

ਇਨ੍ਹਾਂ ਵਿੱਚੋਂ ਹੀ ਇੱਕ ਹੈ ਫੇਸਬੁਕ ਮਾਰਕੇਟਪਲੇਸ। ਇਹ ਵੀ ਹੁਣ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਅਤੇ ਫੇਸਬੁੱਕ ਮਾਰਕੇਟਪਲੇਸ ‘ਤੇ ਵੀ ਹੁਣ ਬਹੁਤ ਸਾਰੀਆਂ ਚੀਜਾਂ ਵਿਕਦੀਆਂ ਹਨ। ਇਸ ਪਲੇਟਫਾਰਮ ਉੱਤੇ ਨਵੀਂ ਦਿੱਲੀ ਇਲਾਕੇ ਵਿੱਚ ਇੱਕ ਕਾਫੀ ਚੰਗੀ ਕੰਡਿਸ਼ਨ ਦੀ ਸੇਕੇਂਡ ਹੈਂਡ ਫਾਰਚਿਊਨਰ ਬਹੁਤ ਘੱਟ ਕੀਮਤ ਵਿੱਚ ਵਿਕਾਊ ਹੈ ਅਤੇ ਇਸਦੀ ਕੀਮਤ ਜਾਣਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ।

ਤੁਹਾਨੂੰ ਦੱਸ ਦੇਈਏ ਕਿ ਇਸ ਗੱਡੀ ਦੀ ਕੀਮਤ 7 ਲੱਖ 25 ਹਜ਼ਾਰ ਰੁਪਏ ਰੱਖੀ ਗਈ ਹੈ। ਜਾਣਕਾਰੀ ਦੇ ਅਨੁਸਾਰ ਇਸਦਾ ਇਸ਼ਤਿਹਾਰ BM MOTORS ਵੱਲੋਂ ਪੋਸਟ ਕੀਤਾ ਗਿਆ ਹੈ। ਇਹ 2011/12 ਰਜਿਸਟਰਡ ਮਾਡਲ ਹੈ ਜੋ ਬਲੈਕ ਕਲਰ ਅਤੇ ਡੀਜ਼ਲ ਇੰਜਨ ਵਿੱਚ ਹੈ। ਇਹ ਗੱਡੀ ਸਿਰਫ 1,37,000 ਕਿਲੋਮੀਟਰ ਚੱਲੀ ਹੈ। ਕਾਰ ਦਾ ਬੀਮਾ ਜਨਵਰੀ 2023 ਤੱਕ ਹੋਇਆ ਹੈ।

ਇਸ ਟੋਇਟਾ ਫਾਰਚੂਨਰ ਦੇ ਟਾਇਰ ਬਿਲਕੁਲ ਨਵੇਂ ਹਨ ਅਤੇ ਇਸ ਗੱਡੀ ਦਾ ਨੰਬਰ HR26 9898 ਹੈ ਜੋ ਕੀ ਇੱਕ ਫੈਂਸੀ ਨੰਬਰ ਹੈ। ਇਹ ਫਰਸਟ ਓਨਰ ਗੱਡੀ ਹੈ ਅਤੇ ਇਸ ਗੱਡੀ ਦੇ ਅਲਾਏ ਵਹੀਲ ਪਾਏ ਹੋਏ ਹਨ ਅਤੇ ਬਿਲਕੁੱਲ ਨਵੀਂ ਗੱਡੀ ਵਰਗੀ ਲੁਕ ਦਿੰਦੀ ਹੈ। ਇਸਦੇ ਨਾਲ ਹੀ ਤੁਹਾਨੂੰ ਦੱਸ ਦੇਈਏ ਕਿ ਇੱਕ ਹੋਰ ਟੋਇਟਾ ਫਾਰਚੂਨਰ ਗੱਡੀ ਵੀ ਸਿਰਫ 7 ਲੱਖ 25 ਹਜ਼ਾਰ ਰੁਪਏ ਦੀ ਕੀਮਤ ਵਿੱਚ ਫੇਸਬੁਕ ਮਾਰਕੇਟਪਲੇਸ ਉੱਤੇ ਮਿਲ ਰਹੀ ਹੈ।

ਇਹ ਗੱਡੀ ਵੀ ਕਾਲੇ ਰੰਗ ਦੀ ਹੈ ਅਤੇ ਇਹ ਫਾਰਚੂਨਰ 4X4 ਫੀਚਰ ਦੇ ਨਾਲ ਆਉਂਦੀ ਹੈ। ਇਸ ਇਸ਼ਤਿਹਾਰ ਨੂੰ OM MOTORS VIKASPURI PVR ਵੱਲੋਂ ਪੋਸਟ ਕੀਤਾ ਗਿਆ ਹੈ ਅਤੇ ਦੱਸਿਆ ਕਿ 2010 ਮਾਡਲ ਵਾਲੀ ਇਹ ਕਾਰ ਇੰਸ਼ੋਰੈਂਸ ਦੇ ਨਾਲ ਆਉਂਦੀ ਹੈ।

ਇਸਤੋਂ ਬਾਅਦ ਇੱਕ ਹੋਰ Toyota Fortuner ਗੱਡੀ ਇਸਤੋਂ ਵੀ ਘੱਟ ਕੀਮਤ ਵਿੱਚ ਵਿਕਾਊ ਹੈ। ਇਸ ਗੱਡੀ ਦੀ ਕੰਡਿਸ਼ਨ ਵੀ ਚੰਗੀ ਹੈ। ਇਹ ਟੋਯੋਟਾ ਫਾਰਚੂਨਰ ਦਾ 2010 ਐਨਿਵਰਸਰੀ ਮਾਡਲ ਹੈ। ਇਹ ਗੱਡੀ 2,25,000 ਕਿਲੋਮੀਟਰ ਚੱਲੀ ਹੈ, ਜਿਸਦਾ ਇੰਸ਼ੋਰੈਂਸ ਵੀ ਹੈ। ਇਸ ਕਾਰ ਦਾ ਰੰਗ ਸਫੇਦ ਹੈ। ਇਸ ਗੱਡੀ ਦਾ ਮਾਲਕ ਹਰਿਆਣਾ ਦੇ ਗੁਰੁਗਰਾਮ ਦਾ ਹੈ ਅਤੇ ਇਸ ਗੱਡੀ ਦੀ ਕੀਮਤ ਸਿਰਫ 6 ਲੱਖ 50 ਹਜ਼ਾਰ ਰੁਪਏ ਹੈ।