ਜਾਣੋ ਕੈਨੇਡਾ ਵਿੱਚ ਰਹਿਣ ਦੇ ਵੱਡੇ ਨੁਕਸਾਨ ਅਤੇ ਕੈਨੇਡਾ ਬਾਰੇ ਕੁਝ ਦਿਲਚਸਪ ਗੱਲਾਂ

ਜਿਆਦਾਤਰ ਪੰਜਾਬੀ ਨੌਜਵਾਨ ਵਿਦੇਸ਼ਾਂ ਵਿੱਚ ਜਾ ਕੇ ਜ਼ਿੰਦਗੀ ਬਣਾਉਣਾ ਚਾਹੁੰਦੇ ਹਨ ਅਤੇ ਖਾਸ ਕਰਕੇ ਕੈਨੇਡਾ ਪੰਜਾਬੀਆਂ ਦੀ ਪਹਿਲੀ ਪਸੰਦ ਹੈ। ਹਰ ਸਾਲ ਵੱਡੀ ਗਿਣਤੀ ਵਿਚ ਪੰਜਾਬ ਦੇ ਨੌਜਵਾਨ ਕੈਨੇਡਾ ਵੱਲ ਨੂੰ ਜਾਂਦੇ ਹਨ। ਕੋਈ ਚੰਗੀ ਪੜ੍ਹਾਈ ਲਈ ਕੈਨੇਡਾ ਜਾਂਦਾ ਹੈ ਅਤੇ ਕੋਈ ਭਾਰਤ ਵਿੱਚ ਬੇਰੋਜ਼ਗਾਰੀ ਦੀ ਮਾਰ ਤੋਂ ਤੰਗ ਆਕੇ ਇਹ ਰਾਹ ਚੁਣਦਾ ਹੈ ਅਤੇ ਕੈਨੇਡਾ ਜਾਕੇ ਕੰਮ ਕਰਨਾ ਚਾਹੁੰਦਾ ਹੈ।

ਜੇਕਰ ਤੁਸੀਂ ਵੀ ਕੈਨੇਡਾ ਜਾਣ ਬਾਰੇ ਸੋਚ ਰਹੇ ਹੋ ਤਾਂ ਅੱਜ ਅਸੀਂ ਤੁਹਾਨੂੰ ਕੈਨੇਡਾ ਬਾਰੇ ਕੁਝ ਅਜਿਹੀਆਂ ਦਿਲਚਸਪ ਗੱਲਾਂ ਬਾਰੇ ਜਾਣਕਾਰੀ ਦੇਵਾਂਗੇ ਜੋ ਤੁਸੀਂ ਕਿਤੇ ਵੀ ਨਹੀਂ ਸੁਣੀਆਂ ਹੋਣਗੀਆਂ। ਇਸਦੇ ਨਾਲ ਹੀ ਅਸੀਂ ਤੁਹਾਨੂੰ ਕੈਨੇਡਾ ਵਿੱਚ ਰਹਿਣ ਦੇ ਵੱਡੇ ਨੁਕਸਾਨ ਦੱਸਾਂਗੇ ਤਾਂ ਜੋ ਤੁਹਾਨੂੰ ਕੈਨੇਡਾ ਜਾਣ ਤੋਂ ਪਹਿਲਾਂ ਹੀ ਸਭ ਜਾਣਕਾਰੀ ਹੋਵੇ ਅਤੇ ਜੇਕਰ ਤੁਸੀਂ ਕੈਨੇਡਾ ਜਾਂਦੇ ਹੋ ਤਾਂ ਤੁਹਾਨੂੰ ਉੱਥੇ ਜਾਕੇ ਜਿਆਦਾ ਮੁਸ਼ਕਿਲਾਂ ਦਾ ਸਾਹਮਣਾ ਨਾ ਕਰਨਾ ਪਵੇ।

ਦੋਸਤੋਂ ਜਿਵੇਂ ਕਿ ਤੁਸੀਂ ਜਾਣਦੇ ਹੋਵੋਗੇ ਕਿ ਕੈਨੇਡਾ ਬਹੁਤ ਸੋਹਣਾ ਦੇਸ਼ ਹੈ ਅਤੇ ਇਹ ਪੜ੍ਹਾਈ ਅਤੇ ਤਰੱਕੀ ਦੇ ਮਾਮਲੇ ਵਿੱਚ ਭਾਰਤ ਤੋਂ ਕਾਫੀ ਜਿਆਦਾ ਅੱਗੇ ਹੈ। ਇਸੇ ਕਾਰਨ ਜਿਆਦਾਤਰ ਪੰਜਾਬੀ ਕੈਨੇਡਾ ਵੱਲ ਨੂੰ ਭੱਜਦੇ ਹਨ। ਅੱਜ ਤੱਕ ਤੁਸੀਂ ਕੈਨੇਡਾ ਵਿੱਚ ਰਹਿਣ ਦੇ ਫਾਇਦਿਆਂ ਬਾਰੇ ਸੁਣਿਆ ਹੋਵੇਗਾ ਪਰ ਅੱਜ ਅਸੀਂ ਤੁਹਾਨੂੰ ਦਸਾਂਗੇ ਕਿ ਕੈਨੇਡਾ ਵਿੱਚ ਰਹਿਣ ਦੇ ਨੁਕਸਾਨ ਕੀ ਹਨ।

ਅਸੀਂ ਤੁਹਾਨੂੰ ਦੱਸਾਂਗੇ ਕਿ ਅਜਿਹੇ ਕੀ ਕਾਰਨ ਹਨ ਜਿਨ੍ਹਾਂ ਕਰਕੇ ਤੁਹਾਨੂੰ ਕੈਨੇਡਾ ਵਿੱਚ ਜ਼ਿੰਦਗੀ ਜਿਉਣ ਲਈ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸਭਤੋਂ ਪਹਿਲਾ ਵੱਡਾ ਕਾਰਨ ਹੈ ਕੈਨੇਡਾ ਦੀ ਠੰਡ। ਕੈਨੇਡਾ ਵਿੱਚ ਸਰਦੀਆਂ ਦਾ ਮੌਸਮ ਬਹੁਤ ਜਿਆਦਾ ਖਤਰਨਾਕ ਮੰਨਿਆ ਜਾਂਦਾ ਹੈ ਅਤੇ ਇੱਥੇ ਇੰਨੀ ਜਿਆਦਾ ਠੰਡ ਪੈਂਦੀ ਹੈ ਕੇ ਹਰ ਕਿਸੇ ਦਾ ਇਸ ਠੰਡ ਨੂੰ ਸਹਿ ਪਾਉਣਾ ਆਸਾਨ ਨਹੀਂ ਹੈ।

ਖਾਸਕਰ ਭਾਰਤ ਦੀ ਤੁਲਨਾ ਵਿੱਚ ਕੈਨੇਡਾ ਸਰਦੀ ਵਿੱਚ ਬਹੁਤ ਜਿਆਦਾ ਠੰਡਾ ਹੁੰਦਾ ਹੈ। ਕੈਨੇਡਾ ਦੇ ਕਈ ਇਲਾਕਿਆਂ ਵਿੱਚ ਸਰਦੀਆਂ ਵਿੱਚ ਤਾਪਮਾਨ -25 ਡਿਗਰੀ ਤੱਕ ਵੀ ਚਲਾ ਜਾਂਦਾ ਹੈ ਜਿਸ ਕਾਰਨ ਇੱਥੋਂ ਦਾ ਜਨ ਜੀਵਨ ਬੁਰੀ ਤਰਾਂ ਨਾਲ ਪ੍ਰਭਾਵਿਤ ਹੋ ਜਾਂਦਾ ਹੈ। ਯਾਨੀ ਕੈਨੇਡਾ ਵਿੱਚ ਰਹਿਣ ਦਾ ਇਹ ਇੱਕ ਵੱਡਾ ਨੁਕਸਾਨ ਹੈ। ਇਸੇ ਤਰਾਂ ਕੈਨੇਡਾ ਵਿੱਚ ਰਹਿਣ ਦੇ ਹੋਰ ਨੁਕਸਾਨ ਅਤੇ ਕੁਝ ਦਿਲਚਸਪ ਗੱਲਾਂ ਬਾਰੇ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us mailto:unnatkheti@gmail.com