ਸਰਕਾਰ ਨੇ ਅੱਜ ਤੋਂ ਬਦਲ ਦਿੱਤੇ ਟਰੈਫਿਕ ਨਿਯਮ, ਹੁਣ ਪੁਲਿਸ ਰੋਕੇ ਤਾਂ ਕਰੋ ਇਹ ਕੰਮ

ਹੁਣ ਤੁਹਾਨੂੰ ਜੇਕਰ ਪੁਲਿਸ ਰੋਕ ਲਵੇ ਤਾਂ ਡਰਨ ਦੀ ਲੋੜ ਨਹੀਂ। ਕਿਉਂਕਿ ਅੱਜ ਤੋਂ ਟ੍ਰੈਫਿਕ ਨਿਯਮਾਂ ਵਿੱਚ ਵੱਡੇ ਬਦਲਾਅ ਕੀਤੇ ਗਏ ਹਨ। ਤੁਹਾਨੂੰ ਦੱਸ ਦੇਈਏ ਕੇਂਦਰ ਸਰਕਾਰ ਨੇ ਆਮ ਲੋਕਾਂ ਨੂੰ ਰਾਹਤ ਦਿੰਦੇ ਹੋਏ ਸ਼ਰਤਾਂ ਵਿੱਚ ਕੁਝ ਨਰਮਾਈ ਕਰ ਦਿੱਤੀ ਹੈ। ਅੱਜ ਤੋਂ ਤੁਹਾਨੂੰ ਗੱਡੀ ਚਲਾਉਂਦੇ ਸਮੇਂ ਆਪਣੇ ਕੋਲ ਗੱਡੀ ਨਾਲ ਸਬੰਧਿਤ ਕਾਗ਼ਜ਼ ਜਿਵੇਂ ਕਿ ਆਰ.ਸੀ., ਪ੍ਰਦੂਸ਼ਣ ਸਰਟੀਫਿਕੇਟ, ਇੰਨਸ਼ੋਰੈਂਸ ਦਾ ਕਾਗਜ਼ ਅਤੇ ਡਰਾਈਵਿੰਗ ਲਾਇਸੈਂਸ ਆਦਿ ਰੱਖਣ ਦੀ ਲੋੜ ਨਹੀਂ ਹੋਵੇਗੀ।

ਯਾਨੀ ਕਿ ਤੁਸੀਂ ਜੇਕਰ ਇਹ ਡੌਕੂਮੈਂਟ ਘਰ ਭੁੱਲ ਗਏ ਹੋ ਤਾਂ ਪੁਲਿਸ ਤੁਹਾਡਾ ਚਾਲਾਨ ਨਹੀਂ ਕਰ ਸਕੇਗੀ। ਤੁਹਾਨੂੰ ਹੁਣ ਸਬੂਤ ਦੇ ਤੌਰ ਤੇ ਇਨ੍ਹਾਂ ਦਸਤਾਵੇਜ਼ਾਂ ਦੀ ਹਾਰਡ ਕਾਪੀ ਕੋਲ ਰੱਖਣ ਦੀ ਲੋੜ ਨਹੀਂ ਹੈ। ਜੇਕਰ ਤੁਹਾਡੇ ਕੋਲ ਇਨ੍ਹਾਂ ਦਸਤਾਵੇਜ਼ਾਂ ਦੀ ਵੈਲਿਡ ਸਾਫਟ ਕਾਪੀ ਹੈ ਤਾਂ ਵੀ ਇਹ ਮੰਨਣਯੋਗ ਹੋਵੇਗੀ।

ਰਕਾਰ ਵੱਲੋਂ ਇਹ ਨਵੇਂ ਨਿਯਮ ਲਾਗੂ ਕਰਨ ਸਮੇਂ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਇਨ੍ਹਾਂ ਦਸਤਾਵੇਜ਼ਾਂ ਦੀ ਪਰਖ ਟ੍ਰੈਫ਼ਿਕ ਪੁਲਿਸ ਦੁਆਰਾ ਇਲੈਕਟ੍ਰਾਨਿਕ ਮਾਧਿਅਮ ਰਾਹੀਂ ਕਰ ਲਈ ਜਾਵੇਗੀ। ਹਾਲਾਂਕਿ ਜਾਂਚ ਤੋਂ ਬਾਅਦ ਜੇਕਰ ਤੁਹਾਡਾ ਕੋਈ ਦਸਤਾਵੇਜ਼ ਸਹੀ ਨਹੀਂ ਪਾਇਆ ਜਾਂਦਾ ਤਾਂ ਟ੍ਰੈਫਿਕ ਪੁਲਿਸ ਅਧਿਕਾਰੀ ਤੁਹਾਡੇ ਤੋਂ ਹਾਰਡ ਕਾਪੀ ਦੀ ਮੰਗ ਕਰ ਸਕਦੇ ਹਨ। ਇਨ੍ਹਾਂ ਦਸਤਾਵੇਜ਼ਾਂ ਦੀ ਜਾਣਕਾਰੀ ਸੂਚਨਾ ਤਕਨਾਲੋਜੀ ਪੋਰਟਲ ਰਾਹੀਂ ਹੋਵੇਗੀ।

ਇਸੇ ਤਰਾਂ ਕਿਸੇ ਕਿਸੇ ਡਰਾਈਵਿੰਗ ਲਾਇਸੈਂਸ ਦੇ ਰੱਦ ਹੋਣ ਦੀ ਜਾਣਕਾਰੀ ਵੀ ਪੋਰਟਲ ਤੇ ਉਪਲੱਬਧ ਹੋਵੇਗੀ। ਵਿਭਾਗ ਵੱਲੋਂ ਵਾਹਨ ਚਾਲਕਾਂ ਨੂੰ ਇੱਕ ਹੋਰ ਸਹੂਲਤ ਦਿੰਦੇ ਹੋਏ ਹੁਣ ਰਸਤਾ ਜਾਨਣ ਲਈ ਮੋਬਾਈਲ ਦੀ ਵਰਤੋਂ ਕਰਨ ਦੀ ਵੀ ਆਗਿਆ ਦੇ ਦਿੱਤੀ ਹੈ। ਹਾਲਾਂਕਿ ਜੇਕਰ ਡਰਾਈਵਿੰਗ ਕਰਦੇ ਸਮੇਂ ਤੁਸੀਂ ਮੋਬਾਈਲ ਤੇ ਗੱਲਬਾਤ ਕਰਦੇ ਫੜੇ ਜਾਂਦੇ ਹੋ ਤਾਂ ਜੁਰਮਾਨਾ ਦੇਣਾ ਪਵੇਗਾ।