ਕਣਕ ਦੀ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਵੱਡਾ ਝਟਕਾ, ਮੰਡੀਆਂ ‘ਚ ਲਾਗੂ ਹੋਇਆ ਇਹ ਨਵਾਂ ਕਾਨੂੰਨ

ਕਿਸਾਨਾਂ ਦੀ ਆਮਦਨ ਪਹਿਲਾਂ ਹੀ ਦਿਨੋਂ ਦਿਨ ਘਟਦੀ ਜਾ ਰਹੀ ਹੈ ਅਤੇ ਹੁਣ ਕਣਕ ਦੀ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਇੱਕ ਵੱਡਾ ਝਟਕਾ ਲੱਗਿਆ ਹੈ। ਕਿਸਾਨਾਂ ਦੀ ਬੱਚਤ ਪਹਿਲਾਂ ਹੀ ਬਹੁਤ ਘੱਟ ਰਹਿ ਗਈ ਹੈ ਅਤੇ ਹੁਣ ਮੰਡੀਆਂ ਵਿੱਚ ਵੀ ਨਵੇਂ ਤੋਂ ਨਵੇਂ ਕਾਨੂੰਨ ਲਾਗੂ ਕੀਤੇ ਜਾ ਰਹੇ ਹਨ। ਹੁਣ ਇੱਕ ਵਾਰ ਫਿਰ ਇੱਕ ਨਵਾਂ ਕਾਨੂੰਨ ਲਾਗੂ ਕਰ ਦਿੱਤਾ ਗਿਆ ਹੈ ਜਿਸ ਨਾਲ ਕਿਸਾਨਾਂ ਨੂੰ ਕਾਫੀ ਨੁਕਸਾਨ ਝੱਲਣਾ ਪੈ ਸਕਦਾ ਹੈ।

ਇਸ ਨਵੇਂ ਕਾਨੂੰਨ ਦੇ ਨਾਲ ਕਣਕ ਦੀ ਖੇਤੀ ਕਰਨ ਵਾਲੇ ਲੱਖਾਂ ਕਿਸਾਨ ਪ੍ਰਭਾਵਿਤ ਹੋਣਗੇ। ਇਸ ਵਾਰ ਦਵਾਈਆਂ ਅਤੇ ਖਾਦਾਂ ਦੇ ਰੇਟ ਪਹਿਲਾਂ ਹੀ ਦੁੱਗਣੇ ਹੋ ਚੁੱਕੇ ਹਨ ਅਤੇ ਉੱਤੋਂ ਇਸ ਕਾਨੂੰਨ ਨਾਲ ਕਿਸਾਨ ਬਹੁਤ ਨਿਰਾਸ਼ ਹਨ। ਝੋਨੇ ਦੇ ਸੀਜ਼ਨ ਵਿੱਚ ਕਿਸਾਨਾਂ ਦੀ ਲਾਗਤ ਬਹੁਤ ਜਿਆਦਾ ਵਧਣ ਵਾਲੀ ਹੈ ਕਿਉਂਕਿ ਜਿਆਦਾਤਰ ਦਵਾਈਆਂ ਦੇ ਰੇਟ 80 ਪ੍ਰਤੀਸ਼ਤ ਤੱਕ ਵਧਾ ਦਿੱਤੇ ਗਏ ਹਨ।

ਜਿਵੇਂ ਕਿ ਤੁਸੀਂ ਜਾਂਦੇ ਹੋ ਕਿ ਇੱਕ ਮਹੀਨੇ ਤੱਕ ਲਗਭਗ ਸਾਰੇ ਕਿਸਾਨ ਕਣਕ ਦੀ ਫਸਲ ਨੂੰ ਵੱਢ ਕੇ ਮੰਡੀਆਂ ਵਿੱਚ ਲੈਕੇ ਜਾਣ ਲਈ ਤਿਆਰ ਹਨ। ਇਸੇ ਦੌਰਾਨ ਕਿਸਾਨਾਂ ਲਈ ਇੱਕ ਮਾੜੀ ਖਬਰ ਇਹ ਹੈ ਕਿ ਇਸ ਵਾਰ ਕਣਕ ਦੇ ਰੇਟ ਯਾਨੀ MSP ਦੇ ਵਿੱਚ ਕੱਟ ਕੀਤੀ ਜਾਵੇਗੀ। ਜਾਣਕਾਰੀ ਦੇ ਅਨੁਸਾਰ ਇਸ ਵਾਰ ਕਣਕ ਦੀ ਖਰੀਦ ਤੋਂ ਪਹਿਲਾਂ ਗ੍ਰੇਡਿੰਗ ਮਸ਼ੀਨਾਂ ਦੇ ਨਾਲ ਜਾਂਚ ਕੀਤੀ ਜਾਵੇਗੀ।

ਇਨ੍ਹਾਂ ਮਸ਼ੀਨਾਂ ਵਿੱਚ ਕਣਕ ਦੇ ਪਾਸ ਹੋਣ ਤੋਂ ਬਾਅਦ ਹੀ ਕਣਕ ਦੀ ਖਰੀਦ ਕੀਤੀ ਜਾਵੇਗੀ। ਇਸ ਜਾਂਚ ਦੇ ਲਈ ਕਿਸਾਨਾਂ ਤੋਂ 20 ਰੁਪਏ ਪ੍ਰਤੀ ਕਵਿੰਟਲ ਦੇ ਹਿਸਾਬ ਨਾਲ ਚਾਰਜ ਵੀ ਲਿਆ ਜਾ ਸਕਦਾ ਹੈ। ਯਾਨੀ ਕਿ ਕਿਸਾਨਾਂ ਨੂੰ ਕਣਕ ਦੀ ਜਾਂਚ ਤੋਂ ਬਾਅਦ ਵੀ ਪ੍ਰਤੀ ਕਵਿੰਟਲ 20 ਰੁਪਏ ਦਾ ਘਾਟਾ ਪਵੇਗਾ ਅਤੇ ਕਿਸਾਨਾਂ ਦਾ ਮੁਨਾਫ਼ਾ ਹੋਰ ਵੀ ਘਟ ਜਾਵੇਗਾ।

ਕਈ ਰਾਜਾਂ ਵਿੱਚ ਇਸ ਨਿਯਮ ਨੂੰ ਪਹਿਲਾਂ ਤੋਂ ਹੀ ਬੜੀ ਸਖਤੀ ਦੇ ਨਾਲ ਲਾਗੂ ਕਰ ਦਿੱਤਾ ਗਿਆ ਹੈ। ਪੰਜਾਬ ਵਿੱਚ ਸਭਤੋਂ ਜਿਆਦਾ ਕਣਕ ਦਾ ਉਤਪਾਦਨ ਹੁੰਦਾ ਹੈ ਤਾਂ ਇਸ ਕਾਰਨ ਹੁਣ ਪੰਜਾਬ ਵਿੱਚ ਹੀ ਇਸ ਵਾਰ ਇਹ ਨਿਯਮ ਦੇਖਣ ਨੂੰ ਮਿਲ ਸਕਦਾ ਹੈਂ ਤੇ ਕਿਸਾਨਾਂ ਨੂੰ ਇਸ ਨਾਲ ਵੱਡਾ ਨੁਕਸਾਨ ਹੋ ਸਕਦਾ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us mailto:unnatkheti@gmail.com