ਬਾਸਮਤੀ ਲਾਉਣ ਵਾਲੇ ਕਿਸਾਨਾਂ ਵਾਸਤੇ ਬੁਰੀ ਖ਼ਬਰ, ਅਗਲੇ ਸਾਲ ਪੈ ਸਕਦਾ ਹੈ ਇਹ ਪੰਗਾ

ਅਗਲੇ ਸਾਲ ਬਾਸਮਤੀ ਲਾਉਣ ਵਾਲੇ ਕਿਸਾਨਾਂ ਲਈ ਇੱਕ ਵੱਡੀ ਮੁਸੀਬਤ ਖੜ੍ਹੀ ਹੋ ਸਕਦੀ ਹੈ। ਕਿਉਂਕਿ ਕਈ ਦੇਸ਼ਾਂ ਨੇ ਭਾਰਤੀ ਬਾਸਮਤੀ ਨੂੰ ਖਰੀਦਣ ਤੋਂ ਨਾਂਹ ਕਰ ਦਿੱਤੀ ਹੈ। ਯੂਰਪੀਅਨ ਯੂਨੀਅਨ ਦੁਆਰਾ ਕੀਟਨਾਸ਼ਕ ਦਵਾਈਆਂ ਦੇ ਮਾਪਦੰਡ ਪਹਿਲਾਂ .03 ਮਿੱਥੇ ਗਏ ਸਨ, ਪਰ ਹੁਣ ਇਨ੍ਹਾਂ ਨੂੰ ਘਟਾ ਕੇ .01 ਕਰ ਦਿੱਤਾ ਗਿਆ ਹੈ। ਇਸੇ ਕਾਰਨ ਭਾਰਤੀ ਬਾਸਮਤੀ ਵਿਚ ਕੀਟਨਾਸ਼ਕ ਦਵਾਈਆਂ ਦੀ ਵਰਤੋਂ ਮਿੱਥੇ ਮਾਪਦੰਡਾਂ ਤੋਂ ਵੱਧ ਪਾਏ ਜਾਣ ਕਾਰਨ ਭਾਰਤੀ ਬਾਸਮਤੀ ਦੇ ਜਿਆਦਾਤਰ ਸੈਂਪਲ ਵੱਡੇ ਪੱਧਰ ’ਤੇ ਫੇਲ੍ਹ ਹੋ ਗਏ ਹਨ।

ਜਿਸ ਕਾਰਨ ਕਈ ਦੇਸ਼ ਨੇ ਭਾਰਤ ਤੋਂ ਬਾਸਮਤੀ ਖਰੀਦਣ ਤੋਂ ਇਨਕਾਰ ਕਰ ਦਿੱਤਾ ਹੈ ਅਤੇ ਬਾਸਮਤੀ ਦੇ ਭਾਵ ਵੀ ਬਹੁਤ ਡਿੱਗ ਪਏ ਹਨ। ਤੁਹਾਨੂੰ ਦੱਸ ਦੇਈਏ ਕਿ ਹਰ ਸਾਲ ਭਾਰਤ ਵੱਲੋਂ 50 ਹਜ਼ਾਰ ਕਰੋੜ ਦੀ ਬਾਸਮਤੀ ਵਿਦੇਸ਼ਾਂ ਨੂੰ ਭੇਜੀ ਜਾਂਦੀ ਹੈ ਪਰ ਇਸ ਸਾਲ ਸੈਮਪਲ ਫੇਲ੍ਹ ਹੋਣ ਕਾਰਨ ਅਜੇ ਤੱਕ ਇੱਕ ਮਹੀਨੇ ਵਿੱਚ ਸਿਰਫ 200 ਤੋਂ 300 ਟਨ ਬਾਸਮਤੀ ਹੀ ਭੇਜੀ ਜਾ ਸਕੀ ਹੈ।

ਹੁਣ ਇਹ ਨਵੀਂ ਮੁਸੀਬਤ ਖੜੀ ਹੋਣ ਕਾਰਨ ਅਗਲੇ ਸਾਲ ਬਾਸਮਤੀ ਲਗਾਉਣ ਤੋਂ ਪਹਿਲਾਂ ਕਿਸਾਨਾਂ ਨੂੰ ਸੋਚਣਾ ਪਵੇਗਾ। ਕਿਉਂਕਿ ਜੇਕਰ ਇਸੇ ਤਰਾਂ ਹੀ ਭਾਅ ਡਿੱਗਦੇ ਰਹੇ ਤਾਂ ਬਾਸਮਤੀ ਲਾਉਣ ਵਾਲੇ ਕਿਸਾਨਾਂ ਨੂੰ ਭਾਰੀ ਘਾਟਾ ਹੋਵੇਗਾ। ਭਾਰਤੀ ਬਾਸਮਤੀ ਨੂੰ ਵਿਦੇਸ਼ਾਂ ਨੂੰ ਭੇਜਣ ਵਾਲੇ ਐਕਸਪੋਰਟਰਾਂ ਦਾ ਕਹਿਣਾ ਹੈ ਕਿ ਯੂਰਪੀਅਨ ਯੂਨੀਅਨ ਦੇ ਦੇਸ਼ਾਂ ਨੇ ਇਹ ਸ਼ਰਤ ਨਹੀਂ ਰੱਖੀ ਕਿ ਬਾਸਮਤੀ ਨੂੰ ਪਹਿਲਾਂ ਟੈਸਟ ਕਰਵਾ ਕੇ ਭੇਜਿਆ ਜਾਵੇ, ਸਗੋਂ ਉਹ ਬਾਸਮਤੀ ਆਪਣੀਆਂ ਲੈਬਾਂ ਵਿੱਚ ਟੈਸਟ ਕਰਨਗੇ। ਇਸੇ ਸ਼ਰਤ ਕਾਰਨ ਬਾਸਮਤੀ ਦਾ ਭਾਅ ਵੀ ਹੇਠਾਂ ਡਿੱਗ ਪਿਆ ਹੈ।

ਤੁਹਾਨੂੰ ਦੱਸ ਦੇਈਏ ਕਿ ਭਾਰਤ ਸਰਕਾਰ ਦੁਆਰਾ 4 ਨਵੰਬਰ ਨੂੰ ਵਿਦੇਸ਼ਾਂ ਨੂੰ ਜਾਣ ਵਾਲੀ ਬਾਸਮਤੀ ਦੇ ਸੈਂਪਲ ਦੀ ਜਾਂਚ ਦੇਸ਼ ਦੀਆਂ ਪੰਜ ਅਧਿਕਾਰਤ ਲੈਬਾਂ ਤੋਂ ਕਰਵਾਉਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ ਅਤੇ ਇਹ ਵੀ ਕਿਹਾ ਗਿਆ ਸੀ ਕਿ ਜਾਂਚ ਤੋਂ ਬਾਅਦ ਹੀ ਬਾਸਮਤੀ ਅੱਗੇ ਭੇਜੀ ਜਾਵੇਗੀ। ਇਸ ਸਮੱਸਿਆ ਦਾ ਵੱਡਾ ਕਾਰਨ ਭਾਰਤ ਵਿੱਚ ਕੀਟਨਾਸ਼ਕ ਦਵਾਈਆਂ ਦਾ ਬਾਜਾਰ ਵੀ ਹੈ।

ਜਿਸ ਕਾਰਨ ਕਿਸਾਨਾਂ ਵੱਲੋਂ ਬਾਸਮਤੀ ਵਿੱਚ ਰੱਜ ਕੇ ਕੀਟਨਾਸ਼ਕ ਦੀ ਵਰਤੋਂ ਕੀਤੀ ਜਾ ਰਹੀ ਹੈ। ਬਹੁਤ ਸਾਰੀਆਂ ਅਜਿਹੀਆਂ ਕੰਪਨੀਆਂ ਵੀ ਕਿਸਾਨਾਂ ਨੂੰ ਕੀਟਨਾਸ਼ਕ ਵੇਚ ਰਹੀਆਂ ਹਨ, ਜਿੰਨਾ ਦੀ ਰਜਿਸਟਰੇਸ਼ਨ ਹੀ ਨਹੀਂ ਹੈ। ਕਿਸਾਨਾਂ ਨੂੰ ਵੀ ਵੱਧ ਤੋਂ ਵੱਧ ਝਾੜ ਲਈ ਜਿਆਦਾ ਤੋਂ ਜਿਆਦਾ ਕੀਟਨਾਸ਼ਕ ਦਵਾਈਆਂ ਵਰਤਣ ਦੀ ਸਲਾਹ ਦਿੱਤੀ ਜਾ ਰਹੀ ਹੈ ਜਿਸ ਕਾਰਨ ਕਿਸਾਨਾਂ ਸਾਮਣੇ ਇਹ ਨਵੀਂ ਮੁਸੀਬਤ ਆਈ ਹੈ।