ਮੌਸਮ ਵਿਭਾਗ ਨੇ ਦਿੱਤੀ ਵੱਡੀ ਖੁਸ਼ਖਬਰੀ! ਝੋਨਾ ਲਾਉਣ ਵਾਲੇ ਕਿਸਾਨਾਂ ਨੂੰ ਹੋਵੇਗਾ ਵੱਡਾ ਫਾਇਦਾ

ਮੌਸਮ ਵਿਭਾਗ ਵੱਲੋਂ ਕਿਸਾਨਾਂ ਨੂੰ ਇੱਕ ਵੱਡੀ ਖੁਸ਼ਖਬਰੀ ਦਿੱਤੀ ਗਈ ਹੈ ਜਿਸ ਨਾਲ ਕਿਸਾਨਾਂ ਨੂੰ ਵੱਡਾ ਫਾਇਦਾ ਹੋਣ ਵਾਲਾ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਇਸ ਵਾਰ ਮਾਨਸੂਨ 30 ਮਈ (ਸ਼ਨੀਵਾਰ) ਨੂੰ ਹੀ ਕੇਰਲ ਦੇ ਤੱਟ ਨਾਲ ਟਕਰਾ ਗਿਆ ਹੈ। ਯਾਨੀ ਕਿ ਇਸ ਵਾਰ ਮੌਸਮ ਵਿਭਾਗ ਦੀ ਭਵਿੱਖਬਾਣੀ ਤੋਂ ਦੋ ਦਿਨ ਪਹਿਲਾਂ ਹੀ ਮਾਨਸੂਨ ਕੇਰਲ ਪਹੁੰਚ ਗਿਆ ਹੈ ਕਿਉਂਕਿ ਆਈਐਮਡੀ ਵੱਲੋਂ ਇਸ ਵਾਰ 1 ਜੂਨ ਨੂੰ ਮਾਨਸੂਨ ਦੀ ਆਮਦ ਦੀ ਗੱਲ ਕਹੀ ਗਈ ਸੀ।

ਭਾਰਤ ਦਾ ਇੱਕ ਵੱਡਾ ਰਕਬਾ ਖੇਤੀਬਾੜੀ ਅਧੀਨ ਆਉਂਦਾ ਹੈ ਅਤੇ ਦੇਸ਼ ਦੀ ਆਰਥਿਕਤਾ ਦਾ ਵੱਡਾ ਹਿੱਸਾ ਖੇਤੀਬਾੜੀ ਤੇ ਨਿਰਭਰ ਕਰਦਾ ਹੈ। ਦੇਸ਼ ਦੀ ਅੱਧੀ ਤੋਂ ਵੱਧ ਖੇਤੀ ਸਿੰਚਾਈ ਲਈ ਮਾਨਸੂਨ ਤੇ ਨਿਰਭਰ ਹੁੰਦੀ ਹੈ। ਝੋਨਾ, ਮੱਕੀ, ਗੰਨਾ ਅਤੇ ਨਰਮੇ ਦੀਆਂ ਫਸਲਾਂ ਲਈ ਮਾਨਸੂਨ ਦੀ ਬਾਰਿਸ਼ ਬਹੁਤ ਮਹੱਤਵਪੂਰਨ ਹੈ।

ਮੌਸਮ ਵਿਭਾਗ ਵੱਲੋ ਇਸ ਸਾਲ ਅਪ੍ਰੈਲ ਦੇ ਮਹੀਨੇ ਵਿੱਚ ਇਹ ਵੀ ਕਿਹਾ ਗਿਆ ਸੀ ਕਿ ਇਸ ਵਾਰ ਮੌਨਸੂਨ ਔਸਤ ਰਹਿਣ ਦੀ ਉਮੀਦ ਹੈ। ਵਿਭਾਗ ਅਨੁਸਾਰ 96 ਤੋਂ 100% ਬਾਰਸ਼ ਨੂੰ ਆਮ ਮਾਨਸੂਨ ਮੰਨਿਆ ਜਾਂਦਾ ਹੈ। ਭਾਰਤ ਪਿਛਲੇ ਸਾਲ ਮਾਨਸੂਨ ਦੀ ਆਮਦ ਅੱਠ ਦਿਨਾਂ ਦੀ ਦੇਰੀ ਨਾਲ 8 ਜੂਨ ਨੂੰ ਕੇਰਲਾ ਤੱਟ ‘ਤੇ ਹੋਈ ਸੀ। ਤੁਹਾਨੂੰ ਦੱਸ ਦੇਈਏ ਕਿ ਜੂਨ ਅਤੇ ਸਤੰਬਰ ਦੇ ਵਿਚਕਾਰ ਪੂਰੇ ਦੇਸ਼ ਵਿਚ ਦੱਖਣ-ਪੱਛਮੀ ਮਾਨਸੂਨ ਨਾਲ ਚੰਗੀ ਬਾਰਸ਼ ਹੁੰਦੀ ਹੈ।

ਇਸ ਵਾਰ ਮਾਨਸੂਨ ਦੇ ਪਹਿਲਾਂ ਆਉਣ ਨਾਲ ਝੋਨੇ ਦੀ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਵੱਡਾ ਫਾਇਦਾ ਹੋ ਸਕਦਾ ਹੈ। ਕਿਉਂਕਿ ਕੇਰਲ ਪਹਿਲਾਂ ਪਹੁੰਚ ਕਾਰਨ ਪੰਜਾਬ ਵਿਚ ਵੀ ਮਾਨਸੂਨ ਦੀ ਆਮਦ ਸਮੇਂ ਤੋਂ ਪਹਿਲਾਂ ਹੋ ਸਕਦੀ ਹੈ ਅਤੇ ਜੇਕਰ ਅਜਿਹਾ ਹੁੰਦਾ ਹੈ ਤਾਂ ਕਿਸਾਨਾਂ ਨੂੰ ਝੋਨੇ ਨੂੰ ਪਾਣੀ ਦੇਣ ਲਈ ਆਉਣ ਵਾਲਾ ਖਰਚਾ ਅਤੇ ਸਮੇਂ ਦੀ ਬੱਚਤ ਹੋਵੇਗੀ।