ਕਿਸਾਨਾਂ ਲਈ ਵੱਡੀ ਖੁਸ਼ਖਬਰੀ! ਇੰਨੇ ਰੁਪਏ ਵਧੇ ਦੁੱਧ ਦੇ ਰੇਟ

ਹੁਣ ਪਸ਼ੂਪਾਲਕ ਕਿਸਾਨਾਂ ਨੂੰ ਦੁੱਧ ਦੇ ਕਾਰੋਬਾਰ ਵਿੱਚੋਂ ਜ਼ਿਆਦਾ ਕਮਾਈ ਹੋ ਸਕੇਗੀ ਕਿਉਂਕਿ ਦੁੱਧ ਦੇ ਰੇਟਾਂ ਵਿੱਚ ਵਾਧਾ ਕਰ ਦਿੱਤਾ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਸਾਲ ਪਸ਼ੁ ਫੀਡ ਦੇ ਮੁੱਲ ਵਿੱਚ 35 ਫ਼ੀਸਦੀ ਤੋਂ ਜ਼ਿਆਦਾ ਦਾ ਵਾਧਾ ਹੋਇਆ ਹੈ। ਇਸ ਲਈ ਫੀਡ ਦੀਆਂ ਕੀਮਤਾਂ ਵਧਣ ਅਤੇ ਹੋਰ ਲਾਗਤ ਨੂੰ ਧਿਆਨ ਵਿੱਚ ਰੱਖਦਿਆਂ ਦੁੱਧ ਦੇ ਰੇਟ ਵਧਾ ਦਿੱਤੇ ਗਏ ਹਨ।

GCMMF ਦਾ ਕਹਿਣਾ ਹੈ ਕਿ ਦੁੱਧ ਉਤਪਾਦਕ ਕਿਸਾਨਾਂ ਨੂੰ ਦੁੱਧ ਦਾ ਸਹੀ ਮੁੱਲ ਦਵਾਉਣ ਲਈ ਦੁੱਧ ਦੇ ਰੇਟ ਦੋ ਰੁਪਏ ਪ੍ਰਤੀ ਲਿਟਰ ਤੱਕ ਵਧਾ ਦਿੱਤੇ ਗਏ ਹਨ। ਕੁੱਝ ਦਿਨਾਂ ਪਹਿਲਾਂ ਮਦਰ ਡੇਅਰੀ ਦੁਆਰਾ ਦੁੱਧ ਦੀਆਂ ਕੀਮਤਾਂ ਵਿੱਚ ਵਾਧੇ ਦੇ ਬਾਅਦ ਹੁਣ ਅਮੂਲ ਨੇ ਵੀ ਦੁੱਧ ਦੀਆਂ ਕੀਮਤਾਂ 2 ਰੁਪਏ ਵਧਾਉਣ ਦਾ ਫੈਸਲਾ ਕੀਤਾ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਨਵੇਂ ਮੁੱਲ 15 ਦਿਸੰਬਰ 2019 ਯਾਨੀ ਐਤਵਾਰ ਤੋਂ ਲਾਗੁ ਕਰ ਦਿੱਤੇ ਗਏ ਹਨ।

ਹੁਣ ਅੱਧਾ ਲਿਟਰ ਵਾਲੀ ਅਮੂਲ ਗੋਲਡ ਦੁੱਧ ਦੀ ਥੈਲੀ 28 ਰੁਪਏ ਅਤੇ ਅਮੂਲ ਤਾਜ਼ਾ ਦੀ ਥੈਲੀ 22 ਰੁਪਏ ਵਿੱਚ ਮਿਲੇਗੀ। ਪਰ ਅਮੂਲ ਸ਼ਕਤੀ ਦੀ ਅੱਧਾ ਲੀਟਰ ਥੈਲੀ 25 ਰੁਪਏ ਵਿੱਚ ਹੀ ਮਿਲੇਗੀ। ਤੁਹਾਨੂੰ ਦੱਸ ਦੇਈਏ ਕਿ ਮਦਰ ਡੇਅਰੀ ਨੇ ਵੀ ਦੁੱਧ ਦੀਆਂ ਕੀਮਤਾਂ ਵਿੱਚ ਭਾਰੀ ਵਾਧਾ ਕੀਤਾ ਹੈ। ਮਦਰ ਡੇਅਰੀ ਨੇ 3 ਰੁਪਏ ਤੱਕ ਪ੍ਰਤੀ ਲੀਟਰ ਦੁੱਧ ਦੀਆਂ ਕੀਮਤਾਂ ਵਧਾਈਆਂ ਹਨ। ਇਸ ਸਾਲ ਪਹਿਲਾਂ ਵਿਚ ਮਈ ਮਹੀਨੇ ਵਿੱਚ ਮਦਰ ਡੇਇਰੀ ਨੇ ਦੁੱਧ ਦੀਆਂ ਕੀਮਤਾਂ ਵਿੱਚ ਪ੍ਰਤੀ ਲਿਟਰ 2 ਰੁਪਏ ਦਾ ਵਾਧਾ ਕੀਤਾ ਸੀ ।

ਕਿਸਾਨਾਂ ਲਈ ਇਹ ਇੱਕ ਵੱਡੀ ਰਾਹਤ ਦੀ ਖਬਰ ਸਾਬਤ ਹੋ ਸਕਦੀ ਹੈ ਕਿਉਂਕਿ ਫੀਡ ਦੀਆਂ ਕੀਮਤਾਂ ਵਿੱਚ ਲਗਾਤਾਰ ਹੋ ਰਗੇ ਵਾਧੇ ਵਾਧੇ ਦੇ ਕਾਰਨ ਦੁੱਧ ਉਤਪਾਦਕ ਕਿਸਾਨ ਘਾਟੇ ਵਿੱਚ ਜਾ ਰਹੇ ਸਨ ਪਰ ਹੁਣ ਜੋ ਕਿਸਾਨ ਅਮੂਲ ਜਾਂ ਫਿਰ ਮਦਰ ਡੇਇਰੀ ਨੂੰ ਦੁੱਧ ਵੇਚਦੇ ਹਨ ਉਨ੍ਹਾਂਨੂੰ ਕਾਫ਼ੀ ਫਾਇਦਾ ਮਿਲਣ ਵਾਲਾ ਹੈ ਨਾਲ ਹੀ ਜੋ ਕਿਸਾਨ ਸਿੱਧਾ ਗਾਹਕਾਂ ਤੱਕ ਦੁੱਧ ਪਹੁੰਚਾਉਂਦੇ ਹਨ ਉਹ ਕਿਸਾਨ ਵੀ ਹੁਣ ਆਪਣੇ ਦੁੱਧ ਦੇ ਰੇਟ ਵਧਾਕੇ ਵੇਚ ਸਕਦੇ ਹਨ ਅਤੇ ਆਪਣੀ ਕਮਾਈ ਵਿੱਚ ਵਾਧਾ ਕਰ ਸਕਦੇ ਹਨ।