ਇਸ ਵਾਰ ਕਿਸਾਨਾਂ ਨੂੰ ਨਹੀਂ ਆਵੇਗੀ ਡੀਏਪੀ ਖਾਦ ਦੀ ਕਮੀ,ਸਰਕਾਰ ਨੇ ਲਾਗੂ ਕੀਤਾ 80-20 ਦਾ ਫਾਰਮੂਲਾ

ਦੋਸਤੋ ਇਸ ਵਾਰ ਕਣਕ ਦੀ ਬਿਜਾਈ ਦੀ ਸੀਜਨ ਸ਼ੁਰੂ ਹੋ ਚੁੱਕਾ ਹੈ ਤੇ ਕਣਕ ਦੀ ਬਿਜਾਈ ਲਈ ਸਭ ਤੋਂ ਜਰੂਰੀ ਖਾਦ DAP ਹੈ ਜਿਸਦੀ ਕਣਕ ਦੀ ਬਿਜਾਈ ਵੇਲੇ ਕਿਸਾਨਾਂ ਨੂੰ ਹਮੇਸ਼ਾ ਹੀ ਦਿੱਕਤ ਆਉਂਦੀ ਹੈ ।

ਪਰ ਇਸ ਵਾਰ ਕਣਕ ਦੀ ਬਿਜਾਈ ਵੇਲੇ ਕਿਸਾਨਾਂ ਨੂੰ ਦਿੱਕਤ ਨਹੀਂ ਆਵੇਗੀ ਕਿਓਂਕਿ ਮਾਨ ਸਰਕਾਰ ਵੱਲੋਂ ਡੀਏਪੀ ਖਾਦ ਨੂੰ ਲੈ ਕੇ 80-20 ਦਾ ਫਾਰਮੂਲਾ ਲਾਗੂ ਕੀਤਾ ਗਿਆ ਹੈ ਜਿਸ ਤੋਂ ਬਾਅਦ ਕਿਸਾਨਾਂ ਵੱਲੋਂ ਇਸ ਨੂੰ ਸਰਕਾਰ ਦਾ ਵਧੀਆ ਫ਼ੈਸਲਾ ਦੱਸਿਆ ਜਾ ਰਿਹਾ ਹੈ ਜਦੋਂ ਕਿ ਦੂਜੇ ਪਾਸੇ ਦੁਕਾਨਦਾਰਾਂ ਵੱਲੋਂ ਸਰਕਾਰ ਦੇ ਇਸ ਫ਼ੈਸਲੇ ਤੋਂ ਨਾਰਾਜਗੀ ਜਹਿਰ ਕੀਤੀ ਹੈ।

ਪੰਜਾਬ ਸਰਕਾਰ ਨੇ ਕਿਸਾਨਾਂ ਤੱਕ ਸਮੇਂ ਸਿਰ ਡੀਏਪੀ ਖਾਦ ਪਹੁੰਚਾਉਣ ਨੂੰ ਲੈ ਕੇ ਸਖ਼ਤ ਰੁਖ ਅਪਣਾਇਆ ਹੈ ਜਿਸ ਨਾਲ DAP ਦੀ ਕਾਲਾ ਬਾਜ਼ਾਰੀ ਰੋਕੀ ਜਾ ਸਕੇ। ਸਰਕਾਰ ਮੁਤਾਬਕ, ਹੁਣ ਤੋਂ ਪਿੰਡ ਦੀ ਸਹਿਕਾਰੀ ਸਭਾ ਵਿੱਚ 80 % ਡੀਏਪੀ ਖਾਦ ਆਵੇਗੀ ਤੇ ਬਾਕੀ ਬਚੀ 20% ਹੀ ਦੁਕਾਨਾਂ ਉੱਤੇ ਭੇਜੀ ਜਾਵੇਗੀ।

ਸਰਕਾਰ ਦਾ ਮੰਨਣਾ ਹੈ ਕਿ ਜ਼ਿਆਦਾਤਰ ਲੋਕ ਪਿੰਡ ਦੀਆਂ ਸਹਿਕਾਰੀ ਸਭਾਵਾਂ ‘ਚੋਂ ਲੈਣ-ਦੇਣ ਕਰਨਗੇ ਜਿੱਥੋਂ ਉਨ੍ਹਾਂ ਨੂੰ ਆਸਾਨੀ ਨਾਲ ਡੀ.ਏ.ਪੀ ਖਾਦ ਅਤੇ ਯੂਰੀਆ ਖਾਦ ਮਿਲ ਸਕਦੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਜੇ ਸਰਕਾਰ ਡੀ.ਏ.ਪੀ ਖਾਦ ਸਿੱਧੀ ਪਿੰਡ ਦੀ ਸਹਿਕਾਰੀ ਸਭਾ ਨੂੰ ਭੇਜਦੀ ਹੈ ਤਾਂ ਇਹ ਬਹੁਤ ਹੀ ਵਧੀਆ ਫੈਸਲਾ ਹੈ। ਇਸ ਨਾਲ ਕਿਸਾਨ ਦੁਕਾਨਦਾਰਾਂ ਦੀ ਲੁੱਟ ਤੋਂ ਬਚ ਸਕਣਗੇ।

ਕਿਸਾਨਾਂ ਦਾ ਕਹਿਣਾ ਹੈ ਕਿ ਇਹ ਸਰਕਾਰ ਦਾ ਇੱਕ ਚੰਗਾ ਫੈਸਲਾ ਹੈ ਜੇ ਪਿੰਡ ਦੀ ਸੁਸਾਇਟੀ ਵਿੱਚ ਡੀ.ਏ.ਪੀ ਖਾਦ ਵੱਧ ਪ੍ਰਤੀਸ਼ਤ ਵਿੱਚ ਮਿਲਦੀ ਹੈ ਤਾਂ ਕਿਸਾਨਾਂ ਨੂੰ ਕੋਈ ਮੁਸ਼ਕਿਲ ਨਹੀਂ ਆਵੇਗੀ ਕਿਉਂਕਿ ਕਿਸਾਨ ਆਸਾਨੀ ਨਾਲ ਆਪਣੇ ਪਿੰਡ ਵਿੱਚੋਂ ਹੀ ਡੀ.ਏ.ਪੀ ਲੈ ਲਵੇਗਾ ਤੇ ਸ਼ਾਹੂਕਾਰਾਂ ਦੀ ਲੁੱਟ ਤੋਂ ਬਚ ਸਕੇਗਾ।

ਹਾਲਾਂਕਿ ਦੂਜੇ ਪਾਸੇ ਨਾਰਾਜ ਦੁਕਨਦਾਰਾਂ ਤੇ ਡੀ.ਏ.ਪੀ ਸਪਲਾਇਰਾਂ ਨੇ ਗੁੱਸੇ ਵਿਚ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਕਾਰਪੋਰੇਟ ਸੋਸਾਇਟੀ ਨੂੰ 100 % ਖਾਦ ਦੇ ਦੇਵੇ ਤਾਂ ਜੋ ਦੁਕਾਨਦਾਰ ਆਪਣੀਆਂ ਦੁਕਾਨਾਂ ਬੰਦ ਕਰਕੇ ਕੋਈ ਹੋਰ ਕੰਮ ਕਰ ਸਕਣ।

ਦੁਕਾਨਦਾਰਾਂ ਨੇ ਕਿਹਾ ਕਿ ਸਾਡੀ ਸਰਕਾਰ ਨੂੰ ਅਪੀਲ ਹੈ ਕਿ 100% ਡੀ.ਏ.ਪੀ. ਸਹਿਕਾਰੀ ਖੇਤਰ ਨੂੰ ਦਿੱਤੀ ਜਾਵੇ ਤੇ ਉਹ ਆਪਣਾ ਕੰਮ ਬੰਦ ਕਰਕੇ ਕੋਈ ਹੋਰ ਕੰਮ ਕਰ ਲੈਣਗੇ। ਜ਼ਿਕਰ ਕਰ ਦਈਏ ਕਿ ਪਹਿਲਾਂ 40% ਪ੍ਰਾਈਵੇਟ ਅਦਾਰਿਆਂ ਕੋਲ ਤੇ 60% ਸੁਸਾਇਟੀਆਂ ਕੋਲ ਆਉਂਦੀ ਸੀ।