ਕਣਕ ਵਿੱਚ ਯੂਰੀਆ ਦੀ ਜਗ੍ਹਾ ਪਾਓ ਇਹ ਖਾਦ, ਝਾੜ ਦੁੱਗਣਾ ਅਤੇ ਖਰਚਾ ਵੀ ਘੱਟ

ਕਿਸਾਨਾਂ ਨੂੰ ਇਸ ਸਾਲ ਕਣਕ ਦੀ ਬਿਜਾਈ ਦੇ ਸਮੇਂ ਡੀਏਪੀ ਉਪਲੱਬਧ ਨਾ ਹੋਣ ਦੇ ਕਾਰਨ DAP ਦੀ ਕਮੀ ਦਾ ਸਾਹਮਣਾ ਕਰਨਾ ਪਿਆ। ਜਿਸ ਕਾਰਨ ਬਹੁਤੇ ਕਿਸਾਨਾਂ ਨੇ ਔਖੇ ਸੋਖੇ ਹੋ ਕੇ ਕਣਕ ਬੀਜ ਤਾਂ ਲਈ, ਪਰ ਹੁਣ ਇੱਕ ਹੋਰ ਵੱਡੀ ਸਮੱਸਿਆ ਕਿਸਾਨਾਂ ਦੇ ਸਾਹਮਣੇ ਖੜੀ ਹੋ ਚੁੱਕੀ ਹੈ। ਕਿਉਂਕਿ ਹੁਣ ਜਿਆਦਾਤਰ ਕਿਸਾਨਾਂ ਨੂੰ ਯੂਰੀਆ ਵੀ ਨਹੀਂ ਮਿਲ ਰਹੀ।

ਪਰ ਯੂਰੀਆ ਇੱਕ ਅਜਿਹੀ ਖਾਦ ਹੈ ਜਿਸ ਤੋਂ ਬਿਨਾ ਕਣਕ ਦੀ ਫਸਲ ਹੋ ਹੀ ਨਹੀਂ ਸਕਦੀ। ਕਣਕ ਵਿਚ ਯੂਰੀਆ ਪਾਏ ਬਿਨਾਂ ਚੰਗਾ ਝਾੜ ਨਹੀਂ ਲਿਆ ਜਾ ਸਕਦਾ। ਇਸ ਲਈ ਅੱਜ ਅਸੀਂ ਤੁਹਾਨੂੰ ਇੱਕ ਅਜਿਹਾ ਤਰੀਕਾ ਦੱਸਾਂਗੇ ਜਿਸ ਨੂੰ ਵਰਤਣ ਨਾਲ ਕਿਸਾਨ ਬਿਨਾਂ ਯੂਰੀਆ ਤੋਂ ਹੀ ਕਣਕ ਵਿਚ ਯੂਰੀਆ ਦੀ ਕਮੀ ਨੂੰ ਪੂਰੇ ਕਰ ਸਕਦੇ ਹਨ ਅਤੇ ਝਾੜ ਵੀ ਕਾਫੀ ਚੰਗਾ ਲੈ ਸਕਦੇ ਹਨ।

ਦੋਸਤੋ ਅਸੀਂ ਗੱਲ ਕਰ ਰਹੇ ਹਾਂ ਨੈਨੋ ਯੂਰੀਆ ਬਾਰੇ। ਦੱਸ ਦੇਈਏ ਕਿ IFFCO ਕੰਪਨੀ ਨੇ ਨੈਨੋ ਯੂਰੀਆ ਤਿਆਰ ਕਰ ਲਈ ਹੈ। ਤੂਹਾਨੂੰ ਦੱਸ ਦੇਈਏ ਕਿ ਇਹ ਇੱਕ ਤਰਲ ਖਾਦ ਹੈ। ਇਸ ਨੈਨੋ ਯੂਰੀਆ ਵਿੱਚ 4 ਪ੍ਰਤੀਸ਼ਤ ਤੱਕ ਨਾਈਟ੍ਰੋਜਨ ਹੁੰਦੀ ਹੈ। ਕਿਸਾਨ ਵੀਰ ਯੂਰੀਆ ਦੀ ਜਗਾ ‘ਤੇ ਇਸ ਦੀ ਸਪਰੇਅ ਕਰ ਸਕਦੇ ਹਨ ਅਤੇ ਕਣਕ ਤੋਂ ਬਹੁਤ ਚੰਗਾ ਝਾੜ ਲੈ ਸਕਦੇ ਹਨ।

ਇਸਦਾ ਸਭਤੋਂ ਵੱਡਾ ਫਾਇਦਾ ਇਹ ਹੈ ਕਿ ਇਸਨੂੰ ਕੋਈ ਵੀ ਫਸਲ ਬਹੁਤ ਜਲਦੀ ਸੋਖ ਲੈਂਦੀ ਹੈ ਜਿਸ ਕਰਕੇ ਕੁਝ ਹੀ ਦਿਨਾਂ ਵਿੱਚ ਕਾਫੀ ਚੰਗੇ ਰਿਜਲਟ ਦੇਖਣ ਨੂੰ ਮਿਲਦੇ ਹਨ। ਕਈ ਫਸਲਾਂ ਉਤੇ ਤਾਂ ਇਸਦਾ ਰਿਜ਼ਲਟ ਅਗਲੇ ਦਿਨ ਹੀ ਦੇਖਣ ਨੂੰ ਮਿਲ ਜਾਂਦਾ ਹੈ। ਕਿਉਂਕਿ ਇਸ ਨੈਨੋ ਯੂਰੀਆ ਨੂੰ ਨਵੀਂ ਤਕਨੀਕ ਨਾਲ ਤਿਆਰ ਕੀਤਾ ਗਿਆ ਹੈ

ਅਤੇ ਆਮ ਯੂਰੀਆ ਖਾਦ ਨਾਲੋਂ ਇਸਦੇ ਨਤੀਜੇ ਬਹੁਤ ਜਲਦੀ ਅਤੇ ਬਹੁਤ ਚੰਗੇ ਦੇਖਣ ਨੂੰ ਮਿਲਦੇ ਹਨ। ਇਸ ਲਈ ਜਿਨ੍ਹਾਂ ਕਿਸਾਨਾਂ ਨੂੰ ਯੂਰੀਆ ਨਹੀਂ ਮਿਲ ਰਹੀ ਉਹ ਕਿਸਾਨ ਇਸਦੀ ਵਰਤੋਂ ਕਰ ਸਕਦੇ ਹਨ। ਇਸਦੀ ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us unnatkheti@gmail.com